ਗਣਤੰਤਰ ਦਿਵਸ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ’ਚ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (Sikh for Justice) ਨੇ ਦਿੱਲੀ ਦੀ ਬਿਜਲੀ ਕੱਟਣ ਦੀ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨਾਲ ਖੁਫ਼ੀਆ ਏਜੰਸੀ ਵੀ ਸਤਰਕ ਹੋ ਗਈ ਹੈ। ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਸਮਾਗਮ ਦੇ ਚੱਲਦਿਆਂ ਥਾਂ-ਥਾਂ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਮਾਲ, ਸਿਨੇਮਾ ਹਾਲ ਦੇ ਨਾਲ ਦਿੱਲੀ ਦੇ ਵੱਡੇ ਬਾਜ਼ਾਰਾਂ ’ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਖ਼ਾਸ ਤੌਰ ’ਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਦਿੱਲੀ ’ਚ ਭਾਰੀ ਵਾਹਨ ਰਾਤ 8 ਵਜੇ ਤੋਂ ਹੋਣਗੇ ਬੈਨ
ਗਣਤੰਤਰ ਦਿਵਸ ਦੀ ਪਰੇਡ ਦੀ ਰਿਹਰਸਲ ਦੇ ਮੱਦੇਨਜ਼ਰ ਸ਼ੁੱਕਰਵਾਰ ਰਾਤ 8 ਵਜੇ ਤੋਂ ਦਿੱਲੀ ’ਚ ਭਾਰੀ ਵਾਹਨਾਂ ਦੀ ਐਂਟਰੀ ’ਤੇ ਬੈਨ ਰਹੇਗੀ। ਅਜਿਹਾ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਕੀਤਾ ਗਿਆ। ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਦੇ ਜ਼ਿਆਦਾਤਰ ਬਾਰਡਰ ਸੀਲ ਹਨ, ਅਜਿਹੇ ’ਚ ਇਥੇ ਸੁਰੱਖਿਆ ਬਲਾਂ ਦੀ ਸੰਖਿਆ ਨੂੰ ਵਧਾਇਆ ਗਿਆ ਹੈ। ਅਸਮਾਜਿਕ ਅਨਸਰਾਂ ’ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਦਿੱਲੀ ਦਾ ਮਾਹੌਲ ਵਿਗਾੜਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਪੁਲਿਸ ਕਮਿਸ਼ਨਰ ਵੱਲੋਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਇਸੀ ਤਰ੍ਹਾਂ 25 ਜਨਵਰੀ ਨੂੰ ਵੀ ਰਾਤ 8 ਵਜੇ ਤੋਂ ਬਾਅਦ ਭਾਰੀ ਵਾਹਨਾਂ ਨੂੰ ਦਿੱਲੀ ਲੈ ਜਾਣ ਦੀ ਆਗਿਆ ਨਹੀਂ ਹੈ। ਟ੍ਰੈਫਿਕ ਪੁਲਿਸ ਅਧਿਕਾਰੀਆਂ ਅਨੁਸਾਰ, 26 ਜਨਵਰੀ ਨੂੰ ਰਾਜਪਥ ’ਤੇ ਮੁੱਖ ਪਰੇਡ ਦਾ ਪ੍ਰਬੰਧ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ 23 ਜਨਵਰੀ ਨੂੰ ਪਰੇਡ ਦੀ ਰਿਹਰਸਲ ਹੋਣੀ ਹੈ।
ਇਸ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਰਾਤ ਅੱਠ ਵਜੇ ਤੋਂ ਸ਼ਨੀਵਾਰ (23 ਜਨਵਰੀ) ਸਵੇਰੇ ਪਰੇਡ ਸਮਾਪਤ ਹੋਣ ਅਤੇ ਸੋਮਵਾਰ (25 ਜਨਵਰੀ) ਰਾਤ ਅੱਠ ਵਜੇ ਤੋਂ ਮੰਗਲਵਾਰ (26 ਜਨਵਰੀ) ਦੁਪਹਿਰ ਪਰੇਡ ਸਮਾਪਤ ਹੋਣ ਤਕ ਦਿੱਲੀ ’ਚ ਭਾਰੀ ਵਾਹਨਾਂ ਦੀ ਐਂਟਰੀ ਬੰਦ ਰਹੇਗੀ।
ਐੱਨਐੱਚ-ਨੌ ’ਤੇ ਯੂਪੀ ਗੇਟ, ਡਾਬਰ ਤਿਰਾਹਾ ਤੋਂ ਮਹਾਰਾਜਪੁਰ, ਮੋਹਨ ਨਗਰ ਤੋਂ ਸੀਮਾ ਪੁਰੀ, ਭੌਪੁਰਾ ਅਤੇ ਲੋਨੀ ਬਾਰਡਰ ਤੋਂ ਵੱਡੇ ਵਾਹਨ, ਗੁੱਡਸ ਕਰੀਅਰ, ਸਲੋ ਮੂਵਿੰਗ ਵਾਹਨ ਦੀ ਦਿੱਲੀ ’ਚ ਐਂਟਰੀ ਬੰਦ ਰਹੇਗੀ।
ਸੁਰੱਖਿਆ ਵਿਵਸਥਾ
ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਦੇਸ਼ ਵਿਰੋਧੀ ਸੰਗਠਨਾਂ ਦੁਆਰਾ ਹਰ ਵਾਰ ਇਸ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ, ਪਰ ਪੁਲਿਸ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਪੁਲਿਸ ਇਨ੍ਹਾਂ ਮਾਮਲਿਆਂ ’ਤੇ ਨਜ਼ਰ ਰੱਖ ਰਹੀ ਹੈ ਅਤੇ ਦਿੱਲੀ ਦੀ ਸੁਰੱਖਿਆ ਹਰ ਸਮੇਂ ਚੌਕਸ ਹੈ।
previous post