PreetNama
ਰਾਜਨੀਤੀ/Politics

Terror Funding Case : NIA ਦਾ ਵੱਡਾ ਖੁਲਾਸਾ, HM ਅੱਤਵਾਦੀ ਨਵੀਦ ਬਾਬੂ ਨੂੰ ਜਾਣਦੀ ਹੈ ਮਹਿਬੂਬਾ ਮੁਫਤੀ, ਫੋਨ ‘ਤੇ ਕਰ ਚੁੱਕੀ ਹੈ ਗੱਲ

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਆਗੂ ਮਹਿਬੂਬਾ ਮੁਫਤੀ ਗ੍ਰਿਫਤਾਰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਨਵੀਦ ਬਾਬੂ ਨੂੰ ਜਾਣਦੀ ਸੀ। ਇਹੀ ਨਹੀਂ ਉਹ ਉਸ ਨਾਲ ਇਕ ਵਾਰ ਫੋਨ ‘ਤੇ ਗੱਲ ਕਰ ਚੁੱਕੀ ਹੈ। ਇਹ ਵੱਡਾ ਖੁਲਾਸਾ ਕੌਮੀ ਜਾਂਚ ਏਜੰਸੀ ਨੇ ਕੀਤਾ ਹੈ। ਟੈਰਰ ਫੰਡਿੰਗ ਮਾਮਲੇ ਦੀ ਜਾਂਚ ਕਰ ਰਹੀ ਐਨਆਈਏ ਟੀਮ ਨੇ ਪੀਡੀਪੀ ਨੌਜਵਾਨ ਇਕਾਈ ਦੇ ਪ੍ਰਧਾਨ ਵਹੀਦ-ਓਰ-ਰਹਿਮਾਨ ਪਾਰਾ ਖਿਲਾਫ਼ ਕੋਰਟ ‘ਚ ਚਾਰਜਸ਼ੀਟ ਦਾਇਰ ਕਰਦੇ ਹੋਏ ਇਹ ਦਾਅਵਾ ਕੀਤਾ ਕਿ 11 ਜਨਵਰੀ 2020 ਨੂੰ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਨਾਲ ਗ੍ਰਿਫਤਾਰ ਅੱਤਵਾਦੀ ਨਵੀਦ ਤੇ ਮਹਿਬੂਬਾ ‘ਚ ਫੋਨ ‘ਤੇ ਗੱਲਬਾਤ ਹੋ ਚੁੱਕੀ ਹੈ।

ਐਨਆਈਏ ਨੇ ਇਕ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤੇ ਗਏ ਡੀਐਸਪੀ ਦਵਿੰਦਰ ਸਿੰਘ ਤੇ ਐਚਐਮ ਅੱਤਵਾਦੀ ਨਵੀਦ ਬਾਬੂ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਦਾ ਨਾਂ ਸਾਹਮਣੇ ਆਇਆ ਹੈ। ਐਨਆਈਏ ਨੇ ਗ੍ਰਿਫਤਾਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਨੌਜਵਾਨ ਵਿੰਗ ਦੇ ਪ੍ਰਧਾਨ ਵਹੀਦ-ਓਰ-ਰਹਿਮਾਨ ਪਾਰਾ ਸਣੇ ਤਿੰਨ ਲੋਕਾਂ ਖ਼ਿਲਾਫ਼ ਇਕ ਫੁੱਲ ਚਾਰਜਸ਼ੀਟ ਦਾਇਰ ਕੀਤੀ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਇਸ ਮਾਮਲੇ ਦੇ ਸਿਲਸਿਲੇ ‘ਚ ਹਿਜਬੁਲ ਮੁਜਾਹਿਦੀਨ ਲਈ ਇਕ ਫਾਈਨੈਂਸਰ ਦੇ ਰੂਪ ‘ਚ ਕੰਮ ਕੀਤਾ ਸੀ।

ਅਧਿਕਾਰੀ ਨੇ ਕਿਹਾ ਕਿ ਜਦੋਂ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਸੀ ਤਾਂ ਉਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਮਹਿਬੂਬਾ ਮੁਫਤੀ ਹਿਜਬੁਲ ਅੱਤਵਾਦੀ ਨਵੀਦ ਬਾਬੂ ਨੂੰ ਜਾਣਦੀ ਸੀ ਤੇ ਉਸ ਨਾਲ ਇਕ ਵਾਰ ਗੱਲ ਵੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਆਪਣੀ ਜਾਂਚ ਰਿਪੋਰਟ ‘ਚ ਐਨਆਈਏ ਪਹਿਲਾਂ ਹੀ ਇਹ ਖੁਲਾਸਾ ਕਰ ਚੁੱਕੀ ਹੈ ਕਿ ਪੀਡੀਪੀ ਨੌਜਵਾਨ ਆਗੂ ਵਹੀਦ ਪਾਰਾ ਨੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਨੂੰ ਹਥਿਆਰ ਖਰੀਦਣ ਲਈ ਦਸ ਲੱਖ ਰੁਪਏ ਦਿੱਤੇ ਸੀ। ਇਹ ਰਾਸ਼ੀ ਦਿੰਦੇ ਹੋਏ ਉਸ ਨੇ ਇਹ ਸ਼ਰਤ ਵੀ ਰੱਖੀ ਸੀ ਕਿ ਮਹਿਬੂਬਾ ਮੁਫਤੀ ਦੀ ਅਗਵਾਈ ‘ਚ ਚੁਣਾਵੀ ਮੈਦਾਨ ‘ਚ ਉਤਰਨ ਵਾਲੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅੱਤਵਾਦੀ ਸੰਗਠਨ ਕੋਈ ਨੁਕਸਾਨ ਨਹੀਂ ਪਹੁੰਚਾਏਗਾ।
ਮੁੱਢਲੀ ਜਾਂਚ ‘ਚ ਜੰਮੂ ਕਸ਼ਮੀਰ ਪੁਲਿਸ ਨੇ ਉਸ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਇਹ ਦੋਵਾਂ ਅੱਤਵਾਦੀ ਬਾਰਡਰ ਪਾਰ ਕਰ ਕੇ ਪਾਕਿਸਤਾਨ ਜਾਣ ਦੀ ਫਿਰਾਕ ‘ਚ ਸੀ। ਡੀਐਸਪੀ ਉਨ੍ਹਾਂ ਨੇ ਜੰਮੂ ਤਕ ਪਹੁੰਚਾਉਣ ‘ਚ ਮਦਦ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਇਹ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ।

Related posts

ਮੋਦੀ ਸਰਕਾਰ ਹੁਣ ਸੋਸ਼ਲ ਮੀਡੀਆ ਨੂੰ ਪਾਏਗੀ ਨੱਥ..

On Punjab

ਗੁਜਰਾਤ ਦੇ ਸਾਬਕਾ CM ਕੇਸ਼ੂਭਾਈ ਪਟੇਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

On Punjab

Amritpal Singh : ਅੰਮ੍ਰਿਤਪਾਲ ਦਾ ਪਾਸਪੋਰਟ ਘਰੋਂ ਗਾਇਬ, ਪੁਲਿਸ ਨੇ ਏਅਰਪੋਰਟ ਤੇ ਲੈਂਡ-ਪੋਰਟ ’ਤੇ ਐੱਲਓਸੀ ਦਾ ਭੇਜਿਆ ਰਿਮਾਈਂਡਰ

On Punjab