ਸਿੰਗਾਪੁਰ ਵਿੱਚ ਜਨਮੇ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਥਰਮਨ ਸ਼ਨਮੁਗਰਤਨਮ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਚੋਣ ਜਿੱਤ ਲਈ। ਥਰਮਨ ਸ਼ਨਮੁਗਰਤਨਮ ਦੇ ਸਿੰਗਾਪੁਰ ਦੀ ਰਾਸ਼ਟਰਪਤੀ ਚੋਣ ਜਿੱਤਣ ਦੇ ਨਾਲ, ਉਹ ਭਾਰਤੀ ਮੂਲ ਦੇ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਮਹੱਤਵਪੂਰਨ ਵਿਸ਼ਵ ਰਾਜਧਾਨੀਆਂ ਵਿੱਚ ਰਾਜਨੀਤੀ ‘ਤੇ ਦਬਦਬਾ ਕਾਇਮ ਰੱਖਦੇ ਹਨ। ਉਨ੍ਹਾਂ ਦੀ ਜਿੱਤ ਨੂੰ ਦੁਨੀਆ ਭਰ ਵਿੱਚ ਭਾਰਤੀਆਂ ਦੇ ਵਧਦੇ ਪ੍ਰਭਾਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
2011 ਤੋਂ 2019 ਤੱਕ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਰਹੇ ਸ਼ਨਮੁਗਰਤਨਮ (66) ਨੂੰ 70.4 ਫੀਸਦੀ ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਐੱਨ. ਕੋਕ ਸੌਂਗ ਅਤੇ ਟੇਨ ਕਿਨ ਲਿਆਨ ਨੂੰ ਕ੍ਰਮਵਾਰ 15.7 ਫੀਸਦੀ ਅਤੇ 13.8 ਫੀਸਦੀ ਵੋਟਾਂ ਮਿਲੀਆਂ। ਥਰਮਨ ਸ਼ਨਮੁਗਰਤਨਮ ਨੇ 2011 ਤੋਂ ਬਾਅਦ ਪਹਿਲੀ ਵਾਰ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਚੀਨੀ ਮੂਲ ਦੇ ਦੋ ਵਿਰੋਧੀਆਂ ਨੂੰ ਹਰਾਇਆ ਸੀ।ਇਹ ਜਾਣਕਾਰੀ ਚੋਣ ਕਮਿਸ਼ਨ ਦੇ ਬੁਲਾਰੇ ਨੇ ਦਿੱਤੀ।
ਪੀਐਮ ਲੀ ਨੇ ਸ਼ਨਮੁਗਰਤਨਮ ਨੂੰ ਦਿੱਤੀ ਵਧਾਈ
ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੇ ਸ਼ਨਮੁਗਰਤਨਮ ਨੂੰ ਰਾਸ਼ਟਰਪਤੀ ਚੋਣ ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ, “ਸਿੰਗਾਪੁਰ ਵਾਸੀਆਂ ਨੇ ਨਿਰਣਾਇਕ ਫਰਕ ਨਾਲ ਥਰਮਨ ਸ਼ਨਮੁਗਰਤਨਮ ਨੂੰ ਸਾਡਾ ਅਗਲਾ ਰਾਸ਼ਟਰਪਤੀ ਚੁਣਿਆ ਹੈ। ਹੁਣ ਜਦੋਂ ਚੋਣਾਂ ਖਤਮ ਹੋ ਗਈਆਂ ਹਨ, ਆਓ ਅਸੀਂ ਸਿੰਗਾਪੁਰ ਵਾਸੀਆਂ ਦੇ ਤੌਰ ‘ਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇੱਕ ਮਜ਼ਬੂਤ ਅਤੇ ਇੱਕਜੁੱਟ ਰਾਸ਼ਟਰ ਬਣਾਉਣ ਲਈ ਇਕੱਠੇ ਹੋਈਏ।