ਅਮਰੀਕਨ ਯੂਨੀਵਰਸਿਟੀ ਆਫ ਹਿਊਸਟਨ (UH) ਵਿੱਚ ਭਾਰਤੀ ਮੂਲ ਦੇ 25 ਸਾਲਾ ਵਿਦਿਆਰਥਣ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਜ਼ਿਦਗੀ ਦੀ ਲੜਾਈ ਲੜ ਰਹੀ ਵਿਦਿਆਰਥਣ ਨੂੰ ਵੈਂਟੀਲੇਟਰ ਤੋਂ ਉਤਾਰ ਲਿਆ ਗਿਆ ਹੈ।
ਹਿਊਸਟਨ ਯੂਨੀਵਰਸਿਟੀ (UH) ਵਿੱਚ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਸੁਸਰੁਨਿਆ ਕੋਡੂਰੂ ਜੁਲਾਈ ਨੂੰ ਸੈਨ ਜੈਕਿਨਟੋ ਸਮਾਰਕ ਪਾਰਕ ਵਿੱਚ ਆਪਣੇ ਦੋਸਤਾਂ ਨਾਲ ਤਲਾਅ ਕੰਢੇ ਸੈਰ ਕਰ ਰਹੀ ਸੀ ਜਦੋਂ ਉਸ ‘ਤੇ ਬਿਜਲੀ ਡਿੱਗ ਗਈ।
ਵਿਦਿਆਰਥਣ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ
ਹਸਪਤਾਲ ਦੇ ਸੂਤਰਾਂ ਅਨੁਸਾਰ ਉਹ ਪਿਛਲੇ ਹਫ਼ਤੇ ਤੋਂ ਆਪਣੇ ਆਪ ਸਾਹ ਲੈ ਰਹੀ ਹੈ ਇਸ ਲਈ ਉਸ ਨੂੰ ਵੈਂਟੀਲੇਟਰ ਤੋਂ ਉਤਾਰਿਆ ਦਿੱਤਾ ਗਿਆ ਹੈ। ਉਸ ਦੀ ਹਾਲਤ ‘ਤੇ ਨਜ਼ਰ ਰੱਖਣ ਵਾਲੇ ਡਾਕਟਰਾਂ ਨੇ ਕਿਹਾ ਕਿ ਉਹ ਵੈਂਟੀਲੇਟਰ ਤੋਂ ਬਿਨਾਂ ਵੀ ਠੀਕ ਹੈ।
ਪੀਟੀਆਈ ਮੁਤਾਬਕ ਕੋਡੂਰੂ ਦੇ ਮਾਤਾ-ਪਿਤਾ ਹੈਦਰਾਬਾਦ ਵਿੱਚ ਰਹਿੰਦੇ ਹਨ। ਉਹ ਆਪਣੀ ਧੀ ਦੀ ਖ਼ਬਰ ਸੁਣ ਕੇ ਕੁਝ ਦਿਨਾਂ ਤੋਂ ਅਮਰੀਕਾ ਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਹੁਣ ਉਨ੍ਹਾਂ ਦਾ ਵੀਜ਼ਾ ਮਨਜ਼ੂਰ ਹੋ ਗਿਆ ਹੈ ਅਤੇ ਉਹ ਅਗਲੇ ਹਫ਼ਤੇ ਅਮਰੀਕਾ ਚਲੇ ਜਾਣਗੇ।
ਕੋਡੂਰੂ ਨੂੰ ਟ੍ਰੈਕੀਓਸਟੋਮੀ ਦੇ ਨਾਲ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ, ਕਿਉਂਕਿ ਉਹ ਸਾਹ ਲੈਣ ਵਿੱਚ ਅਸਮਰੱਥ ਸੀ ਅਤੇ ਉਸਦਾ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ।
ਯੂਨੀਵਰਸਿਟੀ ਵੱਲੋਂ ਪਰਿਵਾਰ ਨੂੰ ਸਹਿਯੋਗ
ਹਿਊਸਟਨ ਯੂਨੀਵਰਸਿਟੀ ਵੱਲੋਂ ਕੋਡੂਰੂ ਨੂੰ ਲੈ ਕੇ ਟਵਿੱਟਰ ‘ਤੇ ਇਕ ਪੋਸਟ ਪਾਈ ਹੈ। ਹਿਊਸਟਨ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਲੜਕੀ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਸਥਿਤੀ ਦੀਆਂ ਜਰੂਰਤਾ ਨੂੰ ਸਮਝਦੇ ਹੋਏ, ਸੰਸਥਾ ਨੇ ਕਿਹਾ ਹੈ ਕਿ ਉਹ ਵਿਦਿਆਰਥਣ ਦੇ ਮਾਪਿਆਂ ਦੀ ਅਮਰੀਕੀ ਵੀਜ਼ਾ ਪ੍ਰਕਿਰਿਆ ਵਿੱਚ ਸਹਾਇਤਾ ਕਰ ਰਹੇ ਹਨ।
ਕੌਡੂਰੂ ਦੇ ਚਚੇਰੇ ਭਰਾ ਸੁਰਿੰਦਰ ਕੁਮਾਰ ਕੋਠਾ ਨੇ ਦੱਸਿਆ, “ਉਹ ਅਸਮਾਨੀ ਬਿਜਲੀ ਡਿੱਗਣ ਨਾਲ ਝੀਲ ਵਿੱਚ ਡਿੱਗ ਗਈ। ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਦਿਮਾਗ ਨੂੰ ਵੀ ਨੁਕਸਾਨ ਹੋਇਆ ਤੇ ਉਹ ਕੋਮਾ ਵਿੱਚ ਚਲੀ ਗਈ।
ਇਲਾਜ ਲਈ ਫੰਡ
ਪਰਿਵਾਰ “GoFundMe” ਰਾਹੀਂ ਇਲਾਜ ਲਈ ਫੰਡ ਇਕੱਠਾ ਕਰਨ ਦੀ ਅਪੀਲ ਕਰ ਰਿਹਾ ਹੈ। ਪਰਿਵਾਰ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਸਾਰਿਆਂ ਨੂੰ ਮਦਦ ਦੀ ਅਪੀਲ ਕੀਤੀ ਹੈ।