44.02 F
New York, US
February 23, 2025
PreetNama
ਖਾਸ-ਖਬਰਾਂ/Important News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਾਇਡਨ ਦੀ ਗੱਲਬਾਤ ਪੰਜ ਮੁੱਦਿਆਂ ’ਤੇ ਹੋਵੇਗੀ ਕੇਂਦਰਿਤ : ਭਾਰਤੀ ਰਾਜਦੂਤ ਸੰਧੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਅਮਰੀਕਾ ਦੀ ਯਾਤਰਾ ’ਤੇ ਜਾਣਗੇ। ਇਸ ਦੌਰਾਨ ਪੰਜ ਅਹਿਮ ਮੁੱਦਿਆਂ ’ਤੇ ਗੱਲਬਾਤ ਕੇਂਦਰਿਤ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ’ਚ ਸਿਹਤ ਸੇਵਾ, ਤਕਨੀਕ, ਨਵਿਆਉਣਯੋਗ ਊਰਜਾ, ਸਿੱਖਿਆ ਤੇ ਰੱਖਿਆ ਖੇਤਰ ਸ਼ਾਮਲ ਹਨ। ਇਹ ਜਾਣਕਾਰੀ ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦਿੱਤੀ ਹੈ। ਸੰਧੂ ਨੇ ਕਿਹਾ ਕਿ ਇਹ ਯਾਤਰਾ ਕਈ ਮਾਇਨਿਆਂ ਤੋਂ ਅਹਿਮ ਹੈ।

ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦਾ ਰਿਸ਼ਤਾ ਇਕ ਨਹੀਂ ਉਚਾਈ ਵੱਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦਾ ਪ੍ਰਭਾਵ ਦੋਵਾਂ ਦੇਸ਼ਾਂ ਨਾਲ ਹੀ ਹੋਰਨਾਂ ਦੇਸ਼ਾਂ ’ਤੇ ਵੀ ਪਵੇਗਾ। ਹੁਣ ਅਸੀਂ ਵਿਕਾਸ ਤੇ ਸਹਿਯੋਗ ਦੇ ਖੇਤਰ ’ਚ ਅਸਲ ਭਾਈਵਾਲੀ ਦੀ ਗੱਲ ਕਰ ਰਹੇ ਹਾਂ। ਤੁਸੀਂ ਕਈ ਖੇਤਰਾਂ ’ਚ ਦੇਖੋਗੇ ਕਿ ਸਹਿਯੋਗ ਹੋਰ ਵਧਿਆ ਹੈ। ਅਸੀਂ ਨਾਲ ਕੰਮ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਤੋਂ ਪਹਿਲਾਂ ਅਮਰੀਕਾ ਦੇ ਕਈ ਸੀਨੀਅਰ ਸੰਸਦ ਮੈਂਬਰਾਂ ਨੇ ਵੀਡੀਓ ਜਾਰੀ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਇਸ ਵਿਚ ਉਨ੍ਹਾਂ ਕਿਹਾ ਹੈ ਕਿ ਉਹ ਉਨ੍ਹਾਂ ਦੇ ਸੰਬੋਧਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਵੀਡੀਓ ਜਾਰੀ ਕਰਨ ਵਾਲਿਆਂ ’ਚ ਸੈਨੇਟਰ ਰਾਬਰਟ ਮੈਂਡੀਜ਼, ਹਾਊਸ ਫਾਰਨ ਰਿਲੇਸ਼ਨ ਕਮੇਟੀ ਦੇ ਮੈਂਬਰ ਗ੍ਰੇਗਰੀ ਮੀਕਸ, ਸੰਸਦ ਮੈਂਬਰ ਗ੍ਰੇਗ ਲੈਂਡਸਮੈਨ, ਸੰਸਦ ਮੈਂਬਰ ਡਾਨ ਬੇਕਾਨ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ 21 ਤੋਂ 24 ਜੂਨ ਤਕ ਅਮਰੀਕਾ ਦੀ ਯਾਤਰਾ ’ਤੇ ਰਹਿਣਗੇ।

ਟਾਈਮਜ਼ ਸਕੇਅਰ ਤੋਂ ਲੈ ਕੇ ਨਿਆਗਰਾ ਫੌਲ ਤਕ ਦੇ ਭਾਰਤਵੰਸ਼ੀ ਭੇਜ ਰਹੇ ਨੇ ਸੰਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਨੂੰ ਲੈਕੇ ਭਾਰਤਵੰਸ਼ੀ ਬੇਹੱਦ ਉਤਸ਼ਾਹਿਤ ਹਨ। ਉਹ ਅਹਿਮ ਸਥਾਨਾਂ ਤੋਂ ਸਵਾਗਤ ਸੰਦੇਸ਼ ਭੇਜ ਰਹੇ ਹਨ। ਇਨ੍ਹਾਂ ’ਚ ਟਾਈਮਜ਼ ਸਕੇਅਰ ਤੇ ਨਿਆਗਰਾ ਫੌਲ ਤੋਂ ਲੈ ਕੇ ਪਿ੍ਰੰਸਟਨ ਯੂਨੀਵਰਸਿਟੀ ਤੇ ਹਵਾਈ ਤਕ ਤੋਂ ਸੰਦੇਸ਼ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਸਟੈਚਿਊ ਆਫ ਲਿਬਰਟੀ, ਕੋਲੰਬੀਆ ਯੂਨੀਵਰਸਿਟੀ ਤੇ ਕੋਲੰਬੀਆ ਬਿਜ਼ਨੈੱਸ ਸਕੂਲ, ਅਮਰੀਕੀ ਹਵਾਈ ਫੌਜ ਦਾ ਰਾਸ਼ਟਰੀ ਅਜਾਇਬਘਰ, ਬਰੂਕਲਿਨ ਬਿ੍ਰਜ, ਰਾਈਟ ਬ੍ਰਦਰਸ਼ ਮਿਊਜ਼ੀਅਮ, ਲਿਬਰਟੀ ਬੇਲ ਆਦਿ ਅਹਿਮ ਸਥਾਨ ਹੈ, ਜਿਥੋਂ ਸੰਦੇਸ਼ ਭੇਜੇ ਜਾ ਰਹੇ ਹਨ। ਨੌਜਵਾਨ ਇੰਟਰਨੈੱਟ ਮੀਡੀਆ ’ਤੇ ਸਵਾਗਤ ਸੰਦੇਸ਼ ਵਾਲੇ ਵੀਡੀਓ ਪੋਸਟ ਕਰ ਰਹੇ ਹਨ।

Related posts

ਅੰਤਰਿੰਗ ਕਮੇਟੀ ਦੀ ਬੈਠਕ: ਧਾਮੀ ਦੇ ਅਸਤੀਫ਼ੇ ਬਾਰੇ ਅਗਲੀ ਮੀਟਿੰਗ ’ਚ ਹੋਵੇਗਾ ਵਿਚਾਰ

On Punjab

ਭਗਵੰਤ ਮਾਨ ਨੇ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰੀ ਡਿਗਰੀ ਕਾਲਜ ਸੁਖਚੈਨ ਲੋਕਾਂ ਨੂੰ ਕੀਤਾ ਸਮਰਪਿਤ

On Punjab

ਯੂਰਪ-ਜਾਪਾਨ ਦੇ ਸਾਂਝੇ ਸਪੇਸ ਮਿਸ਼ਨ BepiColombo ਨੇ ਭੇਜੀ ਬੁੱਧ ਗ੍ਰਹਿ ਦੀ ਪਹਿਲੀ ਤਸਵੀਰ, ਤਿੰਨ ਸਾਲ ਪਹਿਲਾਂ ਕੀਤਾ ਸੀ ਲਾਂਚ

On Punjab