ਦ ਕਪਿਲ ਸ਼ਰਮਾ ਸ਼ੋਅ’ ‘ਚ ਲੰਬੇ ਸਮੇਂ ਤੋਂ ਭੂਰੀ ਦਾ ਕਿਰਦਾਰ ਨਿਭਾ ਕੇ ਲੋਕਾਂ ਨੂੰ ਹਸਾਉਣ ਵਾਲੀ ਸੁਮੋਨਾ ਚੱਕਰਵਰਤੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ। ਆਏ ਦਿਨ ਸੁਮੋਨਾ ਫੈਨਜ਼ ਵਿਚਕਾਰ ਲੇਟੈਸਟ ਤਸਵੀਰਾਂ ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਸੋਸ਼ਲ ਪਲੇਟਫਾਰਮ ‘ਤੇ ਅਦਾਕਾਰਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦੌਰਾਨ ਸੁਮੋਨਾ ਨੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ 10 ਸਾਲ ਤੋਂ ਇਕ ਬਿਮਾਰੀ ਨਾਲ ਜੂਝ ਰਹੀ ਹੈ। ਉਹ ਇਸ ਦੇ ਚੌਥੇ ਸਟੇਜ ‘ਤੇ ਹੈ। ਨਾਲ ਹੀ ਸੁਮੋਨਾ ਨੇ ਆਪਣੀ ਆਰਥਿਕ ਹਾਲਾਤ ਬਾਰੇ ਵੀ ਖੁੱਲ੍ਹ ਕੇ ਦੱਸਿਆ।ਸੁਮੋਨਾ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਲੰਬਾ ਚੌੜੀ ਪੋਸਟ ਲਿਖੀ ਹੈ। ਉਨ੍ਹਾਂ ਦੀ ਇਹ ਤਸਵੀਰ ਵਰਕਆਊਟ ਤੋਂ ਬਾਅਦ ਦੀ ਹੈ। ਇਸ ਫੋਟੋ ਨੂੰ ਪੋਸਟ ਕਰਦਿਆਂ ਉਨ੍ਹਾਂ ਲਿਖਿਆ, ‘ਲੰਬੇ ਸਮੇਂ ਤੋਂ ਬਾਅਦ ਘਰ ‘ਤੇ ਠੀਕ ਨਾਲ ਵਰਕਆਊਟ ਕੀਤਾ। ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਮੈਂ ਖ਼ੁਦ ਨੂੰ ਦੋਸ਼ੀ ਮਹਿਸੂਸ ਕਰਦੀ ਹਾਂ। ਮੈਂ ਲੰਬੇ ਸਮੇਂ ਤੋਂ ਬੇਰੁਜ਼ਗਾਰ ਹਾਂ ਪਰ ਇਸ ਦੇ ਬਾਵਜੂਦ ਮੈਂ ਖ਼ੁਦ ਦਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ ‘ਚ ਸਮੱਰਥ ਹਾਂ। ਇਹ ਪ੍ਰੀਵਿਲੇਜ ਹੀ ਹੈ।’
The Kapil Sharma Show ਦੀ ਸੁਮੋਨਾ ਚੱਕਰਵਰਤੀ 10 ਸਾਲਾਂ ਤੋਂ ਲੜ ਰਹੀ ਹੈ ਇਸ ਗੰਭੀਰ ਬਿਮਾਰੀ ਨਾਲ, ਦੱਸਿਆ ਹੁਣ ਚੌਥੀ ਸਟੇਜ ‘ਤੇ ਹਾਂ…
ਇਸ ਤੋਂ ਬਾਅਦ ਸੁਮੋਨਾ ਨੇ ਆਪਣੀ ਬਿਮਾਰੀ ਬਾਰੇ ਦੱਸਦਿਆਂ ਲਿਖਿਆ, ‘ਕਈ ਵਾਰ ਮੈਂ ਖ਼ੁਦ ਨੂੰ ਦੋਸ਼ੀ ਮਹਿਸੂਸ ਕਰਦੀ ਹਾਂ। ਖ਼ਾਸਕਰ ਉਦੋਂ ਜਦੋਂ ਮੈਂ ਪੀਐੱਮਐੱਸ (ਪ੍ਰੀਮੇਂਸਟ੍ਰੂਅਲ ਸਿੰਡਰੋਮ) ਕਾਰਨ ਉਦਾਸ ਹੋ ਜਾਂਦੀ ਹਾਂ। ਮੂਡ ਸਵਿੰਗ ਹੋਣਾ ਈਮੋਸ਼ਨਲੀ ਪਰੇਸ਼ਾਨ ਕਰਦਾ ਹੈ। ਕੁਝ ਚੀਜ਼ਾਂ ਮੈਂ ਪਹਿਲਾਂ ਕਦੇ ਸ਼ੇਅਰ ਨਹੀਂ ਕੀਤੀਆਂ। ਮੈਂ 2011 ਤੋਂ ਏਡੋਮੇਟ੍ਰਿਯੋਸਿਸ ਨਾਲ ਜੂਝ ਰਹੀ ਹੈ। ਕਈ ਸਾਲਾਂ ਤੋਂ ਚੌਥੇ ਸਟੇਜ ‘ਤੇ ਹਾਂ। ਖਾਣ ਦੀ ਸਹੀ ਆਦਤ, ਐਕਸਰਸਾਈਜ਼ ਤੇ ਸਭ ਤੋਂ ਜ਼ਰੂਰੀ ਕੋਈ ਤਣਾਅ ਨਾ ਲੈਣ ਕਾਰਨ ਮੇਰੀ ਸਿਹਤ ਠੀਕ ਹੈ। ਲਾਕਡਾਊਨ ਮੇਰੇ ਲਈ ਭਾਵਨਾਤਾਮਕ ਰੂਪ ਤੋਂ ਕਠਿਨ ਰਿਹਾ ਹੈ।’
ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ ਵੀ ਸੁਮੋਨਾ ਨੇ ਆਪਣੀ ਪੋਸਟ ‘ਚ ਲਿਖੀਆਂ। ਉਨ੍ਹਾਂ ਦੱਸਿਆ, ‘ਮੈਂ ਅੱਜ ਵਰਕਆਊਟ ਕੀਤਾ। ਕਾਫੀ ਵਧੀਆ ਫੀਲ ਕਰ ਰਹੀ ਹਾਂ। ਮੈਂ ਸੋਚਿਆ ਆਪਣੀ ਭਾਵਨਾਵਾਂ ਜ਼ਾਹਿਰ ਕਰਦੀ ਹਾਂ ਜਿਸ ਨਾਲ ਕੋਈ ਵੀ ਇਸ ਨੂੰ ਪੜ੍ਹੇ ਉਹ ਇਹ ਸਮਝੇ ਕਿ ਜੋ ਕੁਝ ਵੀ ਚਮਕਦਾ ਹੈ ਉਹ ਸੋਨਾ ਨਹੀਂ ਹੁੰਦਾ। ਅਸੀਂ ਸਾਰੇ ਕਿਸੇ ਨਾ ਕਿਸੇ ਚੀਜ਼ ਲਈ ਸੰਘਰਸ਼ ਕਰ ਰਹੇ ਹਾਂ। ਸਾਡੇ ਸਾਰਿਆਂ ਕੋਲ ਲੜਨ ਲਈ ਆਪਣੀ-ਆਪਣੀ ਲੜਾਈ ਹੈ। ਅਸੀਂ ਦੁੱਖ, ਦਰਦ, ਤਣਾਅ, ਚਿੰਤਾ ਤੇ ਨਫ਼ਰਤ ਤੋਂ ਘਿਰੇ ਹਾਂ। ਤੁਹਾਨੂੰ ਸਾਰਿਆਂ ਨੂੰ ਪਿਆਰ, ਹਮਦਰਦੀ ਤੇ ਦਯਾ ਦੀ ਲੋੜ ਹੈ।’