Smriti Irani : ਸਮ੍ਰਿਤੀ ਇਰਾਨੀ ਅੱਜ ਰਾਜਨੀਤੀ ‘ਚ ਇਕ ਜਾਣਿਆ-ਪਛਾਣਿਆ ਨਾਂ ਹੈ। ਉਹ ਕੇਂਦਰੀ ਮੰਤਰੀ ਵਜੋਂ ਦੇਸ਼ ਦੇ ਲੋਕਾਂ ਦੀ ਸੇਵਾ ਕਰ ਰਹੀ ਹਨ, ਪਰ ਇਕ ਸਮਾਂ ਸੀ ਜਦੋਂ ਉਹ ਇਕ ਪ੍ਰਸਿੱਧ ਟੀਵੀ ਅਦਾਕਾਰਾ ਸੀ। ਉਸਨੇ ਸੀਰੀਅਲ ‘ਕਿਓਂਕਿ ਸਾਸ ਭੀ ਕਭੀ ਬਹੂ ਥੀ’ ਵਿਚ ਤੁਲਸੀ ਦੀ ਭੂਮਿਕਾ ਨਿਭਾ ਕੇ ਘਰ-ਘਰ ਵਿਚ ਨਾਮ ਕਮਾਇਆ ਸੀ। ਹੁਣ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਸ਼ੁਰੂਆਤੀ ਦਿਨਾਂ ‘ਚ ਟੀਵੀ ‘ਤੇ ਕੰਮ ਕਰਦੇ ਹੋਏ ਉਨ੍ਹਾਂ ਨੂੰ ਰੋਜ਼ਾਨਾ 1800 ਰੁਪਏ ਮਿਲਦੇ ਸਨ। ਜਦੋਂ ਉਹ ਆਟੋ ਰਾਹੀਂ ਆਉਂਦੀ ਸੀ ਤਾਂ ਉਸ ਦੇ ਮੇਕਅੱਪ ਮੈਨ ਉਨ੍ਹਾਂ ‘ਤੇ ਸ਼ਰਮ ਆਉਂਦੀ ਸੀ।
ਵਿਆਹ ਵੇਲੇ ਸਮ੍ਰਿਤੀ ਕੋਲ ਸਨ ਸਿਰਫ਼ ਇੰਨੇ ਪੈਸੇ
ਆਪਣੇ ਪੁਰਾਣੇ ਦਿਨਾਂ ਨੂੰ ਚੇਤੇ ਕਰਦਿਆਂ ਸਮ੍ਰਿਤੀ ਨੇ ਦੱਸਿਆ ਕਿ ਪ੍ਰੋਡਿਊਸਰ ਸ਼ੋਭਾ ਕਰੂ ਮੈਂਬਰਜ਼ ਨੂੰ ਸੈੱਟ ‘ਤੇ ਖਾਣਾ ਨਹੀਂ ਖਾਣ ਦਿੰਦੀ ਸੀ। ਉਸ ਦਾ ਮੰਨਣਾ ਸੀ ਕਿ ਉਹ ਸੈੱਟ ‘ਤੇ ਫਰਨੀਚਰ ਨੂੰ ਖਰਾਬ ਕਰ ਦੇਣਗੇ। ਈ-ਟਾਈਮਜ਼ ਨੂੰ ਦਿੱਤੇ ਇੰਟਰਵਿਊ ‘ਚ ਸਮ੍ਰਿਤੀ ਇਰਾਨੀ ਨੇ ਕਿਹਾ, ‘ਤੁਸੀਂ ਸਟਾਰ ਵਾਂਗ ਨਹੀਂ ਲੱਗਦੇ। ਸਗੋਂ ਉਸ ਕਿਸਮ ਦੀ ਜੀਵਨਸ਼ੈਲੀ ਕਾਰਨ ਇਕ ਟੈਕਨੀਸ਼ੀਅਨ ਦੀ ਤਰ੍ਹਾਂ ਦਿਖਾਈ ਦਿੰਦੇ ਸੀ। ਉਹ ਅੱਗੇ ਕਹਿੰਦੀ ਹੈ, ‘ਮੈਨੂੰ ਰੋਜ਼ਾਨਾ 1800 ਰੁਪਏ ਮਿਲਦੇ ਸੀ। ਜਦੋਂ ਜ਼ੁਬਿਨ ਤੇ ਮੇਰਾ ਵਿਆਹ ਹੋਇਆ, ਸਾਡੇ ਕੋਲ ਮੁਸ਼ਕਿਲ ਨਾਲ 30,000 ਰੁਪਏ ਸਨ। ਮੈਨੂੰ ਯਾਦ ਹੈ ਕਿ ਮੇਰਾ ਮੇਕਅੱਪ ਮੈਨ ਸ਼ਰਮਿੰਦਾ ਸੀ। ਉਸਨੇ ਕਿਹਾ ਸੀ – ‘ਗੱਡੀ ਲੈ ਜਾਓ.. ਮੈਨੂੰ ਸ਼ਰਮ ਆਉਂਦੀ ਹੈ ਕਿਉਂਕਿ ਮੈਂ ਕਾਰ ਵਿਚ ਆਉਂਦੀ ਹਾਂ ਤੇ ਤੁਲਸੀ ਭਾਬੀ ਆਟੋ ਵਿੱਚ ਆ ਰਹੀ ਹੈ।’
ਸਮ੍ਰਿਤੀ ਇਰਾਨੀ ਨੇ ਸ਼ੋਭਾ ਕਪੂਰ ਨੂੰ ਮਨਾਇਆ
ਅੱਗੇ ਗੱਲ ਕਰਦੇ ਹੋਏ ਸਮ੍ਰਿਤੀ ਨੇ ਦੱਸਿਆ ਕਿ ਕਿਵੇਂ ਉਸਨੇ ਸ਼ੋਭਾ ਕਪੂਰ ਨੂੰ ਕਰੂ ਮੈਂਬਰਾਂ ਨੂੰ ਸੈੱਟ ‘ਤੇ ਖਾਣਾ ਖਾਣ ਲਈ ਮਨਾ ਲਿਆ। ਉਸ ਨੇ ਕਿਹਾ, “ਇਹ ਗੱਲ ਮੈਨੂੰ ਪਰੇਸ਼ਾਨ ਕਰਦੀ ਸੀ ਕਿ ਸੈੱਟ ‘ਤੇ ਸਿਰਫ ਅਦਾਕਾਰਾਂ ਨੂੰ ਹੀ ਖਾਣਾ ਕਿਉਂ ਦਿੱਤਾ ਜਾਂਦਾ ਹੈ। ਸਾਰੇ ਟੈਕਨੀਸ਼ੀਅਨ ਤੇ ਕਰੂ ਮੈਂਬਰ ਕਿਉਂ ਨਹੀਂ? ਇਕ ਦਿਨ ਮੈਂ ਦੇਖਿਆ ਕਿ ਸਾਊਂਡ ਵਾਲਾ ਵਿਅਕਤੀ 12-15 ਘੰਟੇ ਕੰਮ ਕਰਨ ਤੋਂ ਬਾਅਦ ਵੀ ਬ੍ਰੇਕ ਨਹੀਂ ਲੈ ਰਿਹਾ। ਤਾਂ ਮੈਂ ਉਸਨੂੰ ਚਾਹ ਆਫਰ ਕੀਤੀ ਉਦੋਂ ਉਸਨੇ ਕਿਹਾ ਕਿ ਨਹੀਂ, ਮੈਂ ਨਹੀਂ ਪੀ ਸਕਦਾ ਕਿਉਂਕਿ ਤੁਸੀਂ ਇਕ ਐਕਟਰ ਹੋ। ਫਿਰ ਮੈਂ ਸਪਾਟ ਬੁਆਏ ਨਾਲ ਸੈਟਿੰਗ ਕੀਤੀ। ਮੈਂ ਉਸਨੂੰ 60 ਚਾਹ ਤਿਆਰ ਰੱਖਣ ਲਈ ਕਿਹਾ। ਫਿਰ ਮੈਂ ਸਾਰੇ ਟੈਕਨੀਸ਼ੀਅਨਾਂ ਨਾਲ ਬਾਹਰ ਗਈ ਤਾਂ ਜੋ ਉਹ ਚਾਹ ਪੀ ਸਕਣ। ਇੰਨਾ ਹੀ ਨਹੀਂ, ਮੈਂ ਵੀ ਉਨ੍ਹਾਂ ਵਾਂਗ ਹੀ ਟ੍ਰੈਵਲ ਕਰਦੀ ਸੀ ਜਿਸ ਨਾਲ ਮੈਨੂੰ ਪਤਾ ਲੱਗ ਸਕੇ ਕਿ ਉਹ ਕਿਸ ਦੌਰ ‘ਚੋਂ ਲੰਘ ਰਹੇ ਹਨ। ਸਮ੍ਰਿਤੀ ਇਰਾਨੀ ਨੇ ਦੱਸਿਆ ਕਿ ਇਕ ਦਿਨ ਸ਼ੋਭਾ ਕਪੂਰ ਨੇ ਉਨ੍ਹਾਂ ਨੂੰ ਬਾਹਰ ਚਾਹ ਪੀਂਦਿਆਂ ਦੇਖਿਆ ਸੀ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਚਾਹ ‘ਤੇ ਲਿਜਾ ਕੇ ਮਨਾ ਲਿਆ ਕਿ ਉਹ ਟੈਕਨੀਸ਼ੀਅਨਜ਼ ਨੂੰ ਵੀ ਸੈੱਟ ‘ਤੇ ਚਾਹ ਪੀਣ ਦੇਣ।’
ਪ੍ਰੈਗਨੈਂਸੀ ਦੌਰਾਨ ਸਮ੍ਰਿਤੀ ਨੂੰ ਦਿਖਾ ਦਿੱਤਾ ਗਿਆ ਸੀ ਸ਼ੋਅ ਤੋਂ ਬਾਹਰ ਦਾ ਰਸਤਾ
ਸ਼ੋਅ ਤੋਂ ਬਾਹਰ ਹੋਣ ਨੂੰ ਯਾਦ ਕਰਦੇ ਹੋਏ ਸਮ੍ਰਿਤੀ ਨੇ ਕਿਹਾ, “ਮੇਰੀ ਪ੍ਰੈਗਨੈਂਸੀ ਦੇ ਆਖਰੀ ਦਿਨ ਤਕ ਮੈਂ ਗੌਤਮ ਅਧਿਕਾਰੀ ਦੇ ਇਕ ਸ਼ੋਅ ਦੀ ਸ਼ੂਟਿੰਗ ਕਰ ਰਹੀ ਸੀ। ਮੈਂ ਉਸ ਸ਼ੋਅ ਨੂੰ ਹੋਸਟ ਕਰਨਾ ਸੀ ਅਤੇ ਅਸੀਂ ਅੱਗੇ ਲਈ ਇਕੱਠੇ ਸ਼ੂਟਿੰਗ ਕਰ ਰਹੇ ਸੀ। ਮੈਂ ਆਖ਼ਰੀ ਦਿਨ ਤਕ ਇਸ ਲਈ ਕੰਮ ਕਰ ਰਹੀ ਸੀ ਕਿਉਂਕਿ ਮੈਨੂੰ ਪ੍ਰੈਗਨੈਂਸੀ ਲਈ ਅੱਗੇ ਛੁੱਟੀ ਚਾਹੀਦੀ ਸੀ। ਮਹੀਨੇ ਬਾਅਦ ਜਦੋਂ ਮੈਂ ਵਾਪਸ ਆਈ ਤਾਂ ਉਨ੍ਹਾਂ ਕਿਹਾ – ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਅਗਲੇ ਦਿਨ ਖਬਰ ਆਈ ਕਿ ਮੇਰੀ ਜਗ੍ਹਾ ਮੀਤਾ ਵਸ਼ਿਸ਼ਟ ਨੂੰ ਲੈ ਲਿਆ ਗਿਆ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਸ਼ੋਅ ਨਹੀਂ ਚੱਲੇਗਾ ਕਿਉਂਕਿ ਮੈਂ ਐਪੀਸੋਡ ਲਿਖਦੀ ਸੀ। ਅਜਿਹਾ ਹੀ ਹੋਇਆ, ਮੇਰੇ ਜਾਣ ਤੋਂ ਤੁਰੰਤ ਬਾਅਦ ਸ਼ੋਅ ਖਤਮ ਹੋ ਗਿਆ।”