39.04 F
New York, US
November 22, 2024
PreetNama
ਖਾਸ-ਖਬਰਾਂ/Important News

ਅਮਰੀਕਾ ’ਚ ਕਰਜ਼ਾ ਹੱਦ ਵਧਾਉਣ ਸਬੰਧੀ ਮੀਟਿੰਗ ਰਹੀ ਬੇਸਿੱਟਾ, ਡੂੰਘੇ ਕਰਜ਼ਾ ਸੰਕਟ ’ਚ ਫਸ ਸਕਦੈ ਅਮਰੀਕਾ

ਵ੍ਹਾਈਟ ਹਾਊਸ ਅਤੇ ਰਿਪਬਲਿਕਨ ਕਾਂਗਰਸ ਦੇ ਬੁਲਾਰਿਆਂ ਵਿਚਕਾਰ ਸਰਕਾਰ ਦੀ ਕਰਜ਼ਾ ਹੱਦ ਨੂੰ ਵਧਾਉਣ ਲਈ ਸ਼ੁੱਕਰਵਾਰ ਦੀ ਮੀਟਿੰਗ ਬੇਸਿੱਟਾ ਰਹੀ। ਹਾਲਾਂਕਿ, ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਬਜਟ ਅਤੇ ਕਰਜ਼ੇ ਦੀ ਹੱਦ ਵਧਾਉਣ ਨੂੰ ਲੈ ਕੇ ਰਿਪਬਲਿਕਨ ਪਾਰਟੀ ਨਾਲ ਠੋਸ ਸੌਦੇ ਦੀ ਉਮੀਦ ਰੱਖਦੇ ਹਨ। ਜੇ 1 ਜੂਨ ਤੱਕ ਇਹ ਸਮਝੌਤਾ ਨਾ ਹੋ ਸਕਿਆ ਤਾਂ ਅਮਰੀਕਾ ਪਹਿਲੀ ਵਾਰ ਡੂੰਘੇ ਕਰਜ਼ੇ ਦੇ ਸੰਕਟ ’ਚ ਫਸ ਸਕਦਾ ਹੈ।

ਅਮਰੀਕੀ ਖਜ਼ਾਨਾ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਸਮਝੌਤਾ ਨਾ ਹੋਇਆ ਤਾਂ ਸਰਕਾਰ ਆਪਣੇ ਕਰਜ਼ਿਆਂ ਦੀ ਸੇਵਾ ਕਰਨ ਦੇ ਅਸਮਰੱਥ ਹੋ ਸਕਦੀ ਹੈ। ਵ੍ਹਾਈਟ ਹਾਊਸ ਤੋਂ ਕਿਹਾ ਗਿਆ ਕਿ ਰਿਪਬਲਿਕਨਾਂ ਨਾਲ ਮਤਭੇਦ ਬਰਕਰਾਰ ਹਨ। ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਨੇ ਕਿਹਾ ਕਿ ਕਿਸੇ ਵੀ ਬਜਟ ਗੱਲਬਾਤ ’ਚ ਖ਼ਰਚ ਤੇ ਮਾਲੀਆ ਦੋਵਾਂ ’ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਪਰ ਰਿਪਬਲਿਕਨਸ ਨੇ ਮਾਲੀਏ ’ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਬਾਇਡਨ ਪ੍ਰਸ਼ਾਸਨ ਰਿਪਬਲਿਕਨਸ ਨਾਲ ਸਮਝੌਤੇ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੇ ਬਿੱਲਾਂ ਦਾ ਭੁਗਤਾਨ ਜਾਰੀ ਰੱਖਣ ਲਈ ਉਧਾਰ ਲੈਣ ਦੀ ਹੱਦ ਨੂੰ ਵਧਾਉਣ ਲਈ 1 ਜੂਨ ਦੀ ਸਮਾਂ ਸੀਮਾ ਹੈ। ਇਹ 31 ਟ੍ਰਿਲੀਅਨ ਅਮਰੀਕੀ ਡਾਲਰ ਹੈ। ਰਿਪਬਲਿਕਨ ਖਰਚਿਆਂ ’ਚ ਸਖ਼ਤ ਕਟੌਤੀ ਦੀ ਮੰਗ ਕਰ ਰਹੇ ਹਨ, ਜਿਸਦਾ ਡੈਮੋਕਰੇਟਸ ਵਿਰੋਧ ਕਰ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਬਾਇਡਨ ਨੇ ਮੌਜੂਦਾ ਆਰਥਿਕ ਸੰਕਟ ਨਾਲ ਨਜਿੱਠਣ ਲਈ ਆਪਣੀ ਵਿਦੇਸ਼ ਯਾਤਰਾ ਨੂੰ ਘਟਾ ਦਿੱਤਾ ਸੀ। ਉਨ੍ਹਾਂ 24 ਮਈ ਨੂੰ ਸਿਡਨੀ ’ਚ ਹੋਣ ਵਾਲੀ ਕਵਾਡ ਮੀਟਿੰਗ ’ਚ ਸ਼ਾਮਲ ਹੋਣ ਤੋਂ ਵੀ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਵਾਡ ਮੀਟਿੰਗ ਨੂੰ ਹੀ ਮੁਲਤਵੀ ਕਰ ਦਿੱਤਾ।

Related posts

America: ਨਿਊਜਰਸੀ ਜਾ ਰਹੇ ਜਹਾਜ਼ ‘ਚ ਸੱਪ ਮਿਲਣ ਤੋਂ ਬਾਅਦ ਮਚੀ ਤਰਥੱਲੀ, ਯਾਤਰੀਆਂ ਨੇ ਪਾਇਆ ਰੌਲਾ

On Punjab

ਨਿਊਯਾਰਕ ‘ਚ ਬੈਨ ਹੋਈ ਈ-ਸਿਗਰਟ

On Punjab

ਬਰੈਂਪਟਨ ਵਿੱਚ ਵਾਪਰੇ ਗੋਲੀਕਾਂਡ ਵਿੱਚ ਲੜਕੀ ਦੀ ਹੋਈ ਮੌਤ, ਲੜਕਾ ਜ਼ਖ਼ਮੀ

On Punjab