ਸਾਡੀ ਸਿਹਤ ਤੇ ਸਿਹਤਮੰਦ ਦਿਮਾਗ਼ ਲਈ ਲੁੜੀਂਦੀ ਨੀਂਦ ਜ਼ਰੂਰੀ ਹੈ। ਐੱਸਆਰਆਈ ਦੇ ਹਿਊਮਨ ਸਲੀਪ ਰਿਸਰਚ ਪ੍ਰੋਗਰਾਮ ਤਹਿਤ ਨੀਂਦ, ਸਮੁੱਚੀ ਸਿਹਤ ਤੇ ਇਸਦੀ ਗੁਣਵੱਤਾ ਵਿਚਕਾਰ ਸਬੰਧਾਂ ਦੀ ਗੁੰਝਲਤਾ ਨੂੰ ਲੈ ਕੇ ਹਾਲ ਹੀ ’ਚ ਇਕ ਸ਼ੋਧ ਸਿੱਟਾ ਸਾਹਮਣੇ ਆਇਆ ਹੈ। ਖ਼ਾਸ ਤੌਰ ’ਤੇ ਅੱਲ੍ਹੜ ਉਮਰੇ ਨੀਂਦ ਦੇ ਪੈਟਰਨਾਂ ਨੂੰ ਟੀਚਾ ਬਣਾਇਆ ਗਿਆ ਹੈ। ਸਿਹਤਮੰਦ ਨੀਂਦ ਅਤੇ ਦਿਮਾਗ਼ ਦੇ ਵਿਕਾਸ ’ਚ ਇਕ ਸਪਸ਼ਟ ਸਬੰਧ ਦੱਸਿਆ ਗਿਆ ਹੈ।
ਐੱਸਆਰਆਈ ਦੀ ਹਿਊੁਮਨ ਸਲੀਪ ਰਿਸਰਚ ਪ੍ਰੋਗਰਾਮ ਦੀ ਨਿਰਦੇਸ਼ਕ ਫਿਓਨਾ ਬੈਕਰ ਨੇ ਦੱਸਿਆ ਕਿ ਅੱਲ੍ਹੜ ਉਮਰ ਨੀਂਦ ਦਾ ਪੈਟਰਨ ਵਿਕਸਿਤ ਹੋਣ ਦਾ ਸਭ ਤੋਂ ਅਹਿਮ ਸਮਾਂ ਹੈ। ਉਸ ਨੇ ਕਿਹਾ, ਨੀਂਦ ਹਰ ਕਿਸੇ ਲਈ ਮਹੱਤਵਪੂਰਨ ਹੈ, ਪਰ ਅੱਲ੍ਹੜ ਉਮਰੇ ਇਹ ਹੋਰ ਵੀ ਮਹੱਤਵਪੂਰਨ ਹੈ। ਹਾਲ ਹੀ ’ਚ 10 ਤੋਂ 14 ਸਾਲ ਦੀ ਉਮਰ ਦੇ 10,000 ਬੱਚਿਆਂ ’ਤੇ ਕੀਤੇ ਗਏ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਮਹਾਮਾਰੀ ਤੋਂ ਬਾਅਦ ਤੋਂ ਸੌਣ ਵੇਲੇ ਫੋਨ, ਕੰਪਿਊਟਰ ਤੇ ਟੈਲੀਵਿਜ਼ਨ ’ਤੇ ਬਿਤਾਉਣ ਦਾ ਸਮਾਂ ਵਧਿਆ ਹੈ। ਰਿਸਰਚ ’ਚ ਪਾਇਆ ਗਿਆ ਕਿ 28 ਫ਼ੀਸਦੀ ਤੋਂ ਜ਼ਿਆਦਾ ਲੋਕਾਂ ’ਚ ਇਸ ਕਾਰਨ ਨੀਂਦ ’ਚ ਗੜਬੜੀ ਪਾਈ ਗਈ।
ਬੈਕਰ ਤੇ ਉਸਦੇ ਸਾਥੀਆਂ ਨੇ ਚਾਰ ਸਾਲਾਂ ’ਚ 94 ਅੱਲ੍ਹੜਾਂ ਦੇ ਦਿਮਾਗ਼ ਦੇ ਸਕੈਨ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਦੇਖਿਆ ਹੈ ਕਿ ਜੋ ਲੋਕ ਜ਼ਿਆਦਾ ਮਾਤਰਾ ’ਚ ਸ਼ਰਾਬ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਨੀਂਦ ’ਤੇ ਅਸਰ ਪੈਂਦਾ ਹੈ। ਹਾਲਾਂਕਿ, ਇਹ ਕਹਿਣਾ ਬਹੁਤ ਜਲਦੀ ਹੈ ਕਿ ਇਸਨੂੰ ਬੰਦ ਕਰਨ ਨਾਲ ਸਮੱਸਿਆ ਹੱਲ ਹੋ ਜਾਵੇਗੀ। ਆਦਰਸ਼ ਸਥਿਤੀ ਇਹ ਹੈ ਕਿ ਸਾਨੂੰ ਸੌਣ ਤੋਂ ਪਹਿਲਾਂ 30 ਮਿੰਟ ਲਈ ਸਕਰੀਨ ’ਤੇ ਸਮਾਂ ਨਹੀਂ ਬਿਤਾਉਣਾ ਚਾਹੀਦਾ। ਕਿਹਾ, ਇਹ ਖੋਜ ਸਾਨੂੰ ਅੱਲ੍ਹੜਾਂ ਨੂੰ ਸੁਚੇਤ ਕਰਨ ਵਿਚ ਮਦਦ ਕਰੇਗੀ। ਇਸ ਦਿਸ਼ਾ ’ਚ ਖੋਜ ਦੀ ਪ੍ਰਕਿਰਿਆ ਜਾਰੀ ਰਹੇਗੀ।