PreetNama
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਦਿਨ ‘ਚ ਸਿਰਫ਼ 3 ਘੰਟੇ ਕੰਮ ਕਰ ਕੇ 82 ਲੱਖ ਰੁਪਏ ਸਾਲਾਨਾ ਕਮਾ ਰਹੀ ਇਹ ਔਰਤ, ਜਾਣੋ ਕਿਵੇਂ

ਜੇ ਤੁਹਾਨੂੰ ਪਤਾ ਲੱਗੇ ਕਿ ਇੱਕ ਚੰਗੀ ਭਲੀ ਕਾਰਪੋਰੇਟ ਨੌਕਰੀ ਛੱਡ ਕੇ ਇੱਕ ਔਰਤ ਨੇ ਲੋਕਾਂ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕੀਤਾ ਤੇ ਉਹ ਇਸ ਨੌਕਰੀ ਤੋਂ ਹਰ ਸਾਲ ਲੱਖਾਂ ਰੁਪਏ ਕਮਾ ਰਹੀ ਹੈ ਤਾਂ ਤੁਹਾਨੂੰ ਸ਼ਾਇਦ ਇਹ ਸੁਣ ਕੇ ਯਕੀਨ ਨਹੀਂ ਆਵੇਗਾ ਪਰ ਇਹ ਸੱਚ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਇਹ ਸੁਣ ਕੇ ਤੁਸੀਂ ਹੈਰਾਨ ਰਹਿ ਗਏ ਹੋਵੋਗੇ। ਅਮਰੀਕਾ ਦੀ 37 ਸਾਲਾ ਕੈਲੀਨ ਕੈਲੀ ਨੇ ਅਜਿਹਾ ਹੀ ਕੁਝ ਕੀਤਾ ਅਤੇ ਅੱਜ ਉਹ ਪਹਿਲਾਂ ਨਾਲੋਂ ਚਾਰ ਗੁਣਾ ਵੱਧ ਯਾਨੀ 1 ਲੱਖ ਡਾਲਰ (82 ਲੱਖ ਰੁਪਏ ਤੋਂ ਵੱਧ) ਸਾਲਾਨਾ ਕਮਾਈ ਕਰ ਰਹੀ ਹੈ।

 

ਕੈਲੀ ਅਮਰੀਕਾ ਦੇ ਜੈਕਸਨਵਿਲੇ ਫਲੋਰੀਡਾ ਦੀ ਵਸਨੀਕ ਹੈ। ਉਸਨੇ ਦੱਸਿਆ ਕਿ ਜਨਵਰੀ 2015 ਵਿੱਚ ਆਪਣੀ ਕਾਰਪੋਰੇਟ ਨੌਕਰੀ ਛੱਡਣ ਤੋਂ ਬਾਅਦ ਉਸ ਨੇ ਆਪਣਾ ਸਾਰਾ ਧਿਆਨ ਲੋਕਾਂ ਦੇ ਗੰਦੇ ਘਰਾਂ ਨੂੰ ਸਜਾਉਣ ਅਤੇ ਸਵਾਰਨ ਵਿੱਚ ਲਗਾ ਦਿੱਤਾ। ਮੈਟਰੋ ‘ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਕੇਲੀ ਹੁਣ ਤੱਕ 1,000 ਗਾਹਕਾਂ ਦੇ ਘਰਾਂ ਦਾ ਮੇਕਓਵਰ ਕਰ ਚੁੱਕੀ ਹੈ। ਪਹਿਲਾਂ ਕੈਲੀ ਦਾ ਸਾਲਾਨਾ ਪੈਕੇਜ 28 ਹਜ਼ਾਰ ਡਾਲਰ ਸੀ ਪਰ ਹੁਣ ਉਹ ਲੋਕਾਂ ਦੇ ਘਰਾਂ ਦੀ ਸਫ਼ਾਈ ਕਰਕੇ ਚਾਰ ਗੁਣਾ ਵੱਧ ਯਾਨੀ ਲਗਭਗ 1 ਲੱਖ ਡਾਲਰ ਤੱਕ ਕਮਾ ਰਹੀ ਹੈ।37 ਸਾਲਾ ਕੈਲੀ ਨੇ ਅਪ੍ਰੈਲ 2014 ‘ਚ ‘ਕੈਲੀ ਹੋਮ ਆਰਗੇਨਾਈਜ਼ਿੰਗ ਐਂਡ ਰੀਡਿਜ਼ਾਈਨ’ ਕੰਪਨੀ ਸ਼ੁਰੂ ਕੀਤੀ ਸੀ। ਹਾਲਾਂਕਿ, ਉਸਨੇ ਅਗਲੇ ਸਾਲ ਜਨਵਰੀ ਵਿੱਚ ਆਪਣੀ ਫੁੱਲ-ਟਾਈਮ ਕਾਰਪੋਰੇਟ ਨੌਕਰੀ ਛੱਡ ਦਿੱਤੀ ਜਦੋਂ ਉਸਨੂੰ ਮਹਿਸੂਸ ਹੋਇਆ ਕਿ ਉਹ ਆਪਣੀ ਫਰਮ ‘ਤੇ ਪੂਰੀ ਤਰ੍ਹਾਂ ਫੋਕਸ ਨਹੀਂ ਕਰ ਪਾ ਰਹੀ ਹੈ। ਪਹਿਲੇ ਹੀ ਸਾਲ ਉਸ ਨੇ 40 ਹਜ਼ਾਰ ਡਾਲਰ ਕਮਾ ਲਏ। ਇਸ ਤੋਂ ਬਾਅਦ ਕੇਲੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਹ ਤਿੰਨ ਸਟਾਫ਼ ਦੀ ਮਦਦ ਨਾਲ ਹਫ਼ਤੇ ਵਿੱਚ ਸਿਰਫ਼ 23 ਘੰਟੇ ਕੰਮ ਕਰ ਕੇ ਸਾਲ ਵਿੱਚ ਇੱਕ ਲੱਖ ਡਾਲਰ ਕਮਾ ਰਹੀ ਹੈ।

Related posts

ਮਨਮੋਹਨ ਸਿੰਘ ਦੀ ਮੌਤ: ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ

On Punjab

ਅਧਿਆਪਕਾਂ ‘ਤੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਤੁਰੰਤ ਕੀਤੇ ਜਾਣ ਸਸਪੈਂਡ : ਇੰਜ. ਸਵਰਨ ਸਿੰਘ

On Punjab

ਇੰਟਰਨੈੱਟ ਕੀਮਤਾਂ ਨਿਯਮਤ ਕਰਨ ਬਾਰੇ ਪਟੀਸ਼ਨ ਐਸ.ਸੀ.ਵੱਲੋਂ ਖ਼ਾਰਜ

On Punjab