62.22 F
New York, US
April 19, 2025
PreetNama
ਰਾਜਨੀਤੀ/Politics

TIME ਨੇ ਜਾਰੀ ਕੀਤੀ ਲਿਸਟ, ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ‘ਚ ਮੋਦੀ ਸਣੇ 5 ਭਾਰਤੀ ਸ਼ਾਮਲ

ਨਵੀਂ ਦਿੱਲੀ: ਟਾਈਮ ਮੈਗਜ਼ੀਨ ਨੇ ਇਸ ਸਾਲ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਦਾਕਾਰ ਆਯੁਸ਼ਮਾਨ ਖੁਰਾਣਾ ਸਮੇਤ ਪੰਜ ਭਾਰਤੀਆਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਗੂਗਲ ਦੇ ਸੀਈਓ ਸੁੰਦਰ ਪਿਚਾਈ, ਲੰਡਨ ‘ਚ ਸਥਿਤ ਭਾਰਤੀ ਮੂਲ ਦੇ ਡਾਕਟਰ ਰਵਿੰਦਰ ਗੁਪਤਾ ਤੇ ਸ਼ਾਹੀਨ ਬਾਗ ਅੰਦੋਲਨ ਨਾਲ ਚਰਚਾ ‘ਚ ਆਏ ਬਿਲਕਿਸ ਦਾਦੀ ਦਾ ਨਾਮ ਵੀ ਭਾਰਤੀਆਂ ਦੀ ਸੂਚੀ ‘ਚ ਸ਼ਾਮਲ ਹਨ। ਇਹ ਸਾਰੇ ਲੋਕ ਇਸ ਸਾਲ ਵਿਸ਼ਵ ਭਰ ਵਿੱਚ ਬਹੁਤ ਚਰਚਾ ਵਿੱਚ ਰਹੇ ਹਨ।

ਟਾਈਮ ਮੈਗਜ਼ੀਨ ਨੇ ਪੀਐਮ ਮੋਦੀ ਬਾਰੇ ਲਿਖਿਆ, “ਆਜ਼ਾਦ ਚੋਣਾਂ ਲੋਕਤੰਤਰ ਲਈ ਸਭ ਤੋਂ ਜ਼ਰੂਰੀ ਨਹੀਂ ਹਨ। ਚੋਣਾਂ ਸਿਰਫ ਇਹ ਦਰਸਾਉਂਦੀਆਂ ਹਨ ਕਿ ਕਿਸ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਭਾਰਤ 7 ਦਹਾਕਿਆਂ ਤੋਂ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਰਿਹਾ ਹੈ। 1.3 ਅਰਬ ਦੀ ਆਬਾਦੀ ‘ਚ ਈਸਾਈ, ਮੁਸਲਮਾਨ, ਸਿੱਖ, ਬੋਧੀ, ਜੈਨ ਤੇ ਹੋਰ ਧਰਮਾਂ ਦੇ ਲੋਕ ਸ਼ਾਮਲ ਹਨ।”
ਟਾਈਮ ਮੈਗਜ਼ੀਨ ਦੀ ਸੂਚੀ ‘ਚ ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਤਾਈਵਾਨ ਦੇ ਰਾਸ਼ਟਰਪਤੀ ਤਾਈ ਇੰਗ-ਵੇਨ ਨੂੰ ਵੀ ਜਗ੍ਹਾ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਜੋ ਬਿਡੇਨ, ਅਮਰੀਕਾ ‘ਚ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ, ਜਰਮਨ ਦੀ ਚਾਂਸਲਰ ਐਂਜੇਲਾ ਮਾਰਕਲ ਸਮੇਤ ਦੁਨੀਆਂ ਭਰ ਦੇ ਕਈ ਨੇਤਾ ਹਨ। ਇਸ ਸੂਚੀ ‘ਚ ਅਮਰੀਕੀ ਮਾਹਰ ਐਂਥਨੀ ਫੋਸੀ ਦਾ ਵੀ ਨਾਮ ਹੈ। ਕੋਰੋਨਾ ਮਹਾਂਮਾਰੀ ਦੌਰਾਨ ਫੋਸੀ ਦੀ ਬਹੁਤ ਜ਼ਿਆਦਾ ਚਰਚਾ ਹੋਈ ਹੈ।

Related posts

ਅੱਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ, ਰਾਸ਼ਟਰਪਤੀ, ਮੋਦੀ ਅਤੇ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ

On Punjab

Lok Sabha ਲੋਕ ਸਭਾ ਵਿੱਚ ਵੀ ਮਹਾਂਕੁੰਭ ਭਗਦੜ ਨੂੰ ਲੈ ਕੇ ਹੰਗਾਮਾ

On Punjab

ਕੈਲੀਫੋਰਨੀਆ ਦੇ ਫੁਲਰਟਨ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ : ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 2 ਦੀ ਮੌਤ ਅਤੇ 18 ਜ਼ਖਮੀ

On Punjab