times magazine 100 women list: ਅਮਰੀਕਾ ਦੀ ਪ੍ਰਸਿੱਧ ਮੈਗਜ਼ੀਨ ‘Time’ ਦੀ 100 ਪ੍ਰਭਾਵਸ਼ਾਲੀ ਔਰਤਾਂ ‘ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੁਤੰਤਰਤਾ ਸੈਨਾਨੀ ਰਾਜਕੁਮਾਰੀ ਅੰਮ੍ਰਿਤ ਕੌਰ ਦੇ ਨਾਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਦੱਸ ਦੇਈਏ ਕਿ ਅੰਮ੍ਰਿਤ ਕੌਰ ਨੂੰ ‘1947’ ਲਈ ਤੇ ਇੰਦਰਾ ਗਾਂਧੀ ਨੂੰ ‘1976’ ਲਈ ‘ਵੁਮੈਨ ਆਫ ਦਿ ਯੀਅਰ’ ਕਿਹਾ ਗਿਆ ਹੈ। ਇੰਦਰਾ ਗਾਂਧੀ ਦੀ ਸ਼ਖ਼ਸੀਅਤ ਬਾਰੇ ਉਸ ‘ਚ ਲਿਖਿਆ ਗਿਆ ਕਿ ਉਹ ਭਾਰਤ ਦੀ ਮਹਾਨ ਪ੍ਰਸ਼ਾਸਕ ਦੇ ਨਾਲ ਨਾਲ ਕਰਿਸ਼ਮਾਈ ਤੇ ਸਖ਼ਤ ਸ਼ਖਸ਼ੀਅਤ ਸਨ। 1975 ‘ਚ ਆਰਥਿਕ ਅਸਥਿਰਤਾ ਅਤੇ ਮੁਜ਼ਾਹਰਿਆਂ ਦੇ ਬਾਵਜੂਦ ਉਸ ਸਮੇਂ ਐਮਰਜੈਂਸੀ ਐਲਾਨ ਦਿੱਤੀ ਸੀ ।
ਆਕਸਫੋਰਡ ਟੋਨ ਪੜ੍ਹਕੇ ਭਾਰਤ ਪਰਤਣ ਵਾਲੀ ਅੰਮ੍ਰਿਤ ਕੌਰ ਨੇ ਕਪੂਰਥਲਾ ਦੇ ਸ਼ਾਹੀ ਪਰਿਵਾਰ ਨੂੰ ਛੱਡਕੇ ਲੜਾਈ ‘ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਅੰਮ੍ਰਿਤ ਕੌਰ ਪਹਿਲੀ ਮਹਿਲਾ ਬਣੀ ਜਿਸਨੇ 1947 ‘ਚ ਆਜ਼ਾਦੀ ਤੋਂ ਬਾਅਦ ਮੰਤਰੀ ਮੰਡਲ ‘ਚ ਸਥਾਨ ਬਣਾਇਆ ਅਤੇ 10 ਸਾਲ ਸਿਹਤ ਮੰਤਰਾਲਾ ਸਾਂਭਿਆ ਅਤੇ ਕੌਂਸਲ ਫਾਰ ਚਾਈਲਡ ਵੈੱਲਫੇਅਰ ਦੀ ਸਥਾਪਨਾ ਵੀ ਕੀਤੀਆਂ। ਇਸ ਵਾਰ ਉਹਨਾਂ ਵੱਲੋਂ ਖਾਸ ਤੌਰ ‘ਤੇ 72 ਸਾਲ ‘ਮੈਨ ਆਫ਼ ਦਾ ਈਅਰ’ ਸੂਚੀ ਬਣਾਉਣ ਮਗਰੋਂ ਇਸ ਵਾਰ 100 ‘ਵੋਮੈਨ ਆਫ਼ ਦ ਈਅਰ’ ਸੂਚੀ ਬਣਾਈ ਅਤੇ ਪ੍ਰਭਾਵਸ਼ਾਲੀ ਔਰਤਾਂ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਅਤੇ ਉਹਨਾਂ ਦੇ ਕਾਰਜਾਂ ਨੂੰ ਸਲਾਮ ਕੀਤਾ ਗਿਆ । ਇਸ ਸੂਚੀ ‘ਚ ਡਿਜ਼ਾਈਨਰ ਕੋਕੋ ਚੈਨਲ, ਲੇਖਿਕਾ ਵਰਜੀਨੀਆ ਵੁੱਫ, ਮਹਾਰਾਣੀ ਐਲਿਜ਼ਾਬੈੱਥ, ਅਭਿਨੇਤਰੀ ਮਰਲਿਨ ਮੁਨਰੋ, ਰਾਜਕੁਮਾਰੀ ਡਾਇਨਾ, ਚੀਨ ਦੀ ਫਾਰਮਾਸਿਟੀਕਲ ਕੈਮਿਸਟ ਤੁ ਯੂਯੂ, ਮਿਸ਼ੇਲ ਓਬਾਮਾ ਅਤੇ ਯੂਐੱਨ ਦੀ ਰਿਫਿਊਜ਼ੀ ਏਜੰਸੀ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਤੇ ਇਕਲੌਤੀ ਜਾਪਾਨੀ ਨਾਗਰਿਕ ਸਡਾਕੋ ਓਗਾਤਾ ਦੇ ਨਾਂ ਸ਼ਾਮਲ ਹਨ।