Tokyo Olympic Theme Song Tu Thaan Ley: ਜਾਪਾਨ ਦੇ ਟੋਕਿਓ ‘ਚ ਹੋਣ ਵਾਲੇ ਓਲੰਪਿਕ ਖੇਡਾਂ ‘ਚ ਹੁਣ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਦੂਜੇ ਪਾਸੇ ਓਲੰਪਿਕ ਦਿਵਸ ‘ਤੇ ਭਾਰਤੀ ਦਲ ਲਈ ਟੋਕਿਓ ਓਲੰਪਿਕ ਲਈ ਥੀਮ ਸਾਂਗ ਰਿਲੀਜ਼ ਕੀਤਾ ਗਿਆ ਹੈ। ਜੋ ਖਿਡਾਰੀਆਂ ਨੂੰ ਹੀ ਨਹੀਂ ਬਲਕਿ ਭਾਰਤੀ ਲੋਕਾਂ ਨੂੰ ਵੀ ਊਰਜਾ ਨਾਲ ਭਰ ਦੇਵੇਗਾ। ਓਲੰਪਿਕ ਖੇਡਾਂ ਲਈ ਬਣਾਏ ਗਏ ਇਸ ਥੀਮ ਨੂੰ ਬਾਲੀਵੁੱਡ ਪਲੇਅਬੈਕ ਸਿੰਗਰ ਮੋਹਿਤ ਚੌਹਾਨ ਨੇ ਆਵਾਜ਼ ਦਿੱਤੀ ਹੈ।ਓਲੰਪਿਕ ਦਿਵਸ ਮੌਕੇ ‘ਤੇ ‘ਤੂ ਠਾਣ ਲੇ’ ਨਾ ਦੇ ਥੀਮ ਸਾਂਗ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਥੀਮ ਸਾਂਗ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਛੋਟੇ ਜਿਹੇ ਭਾਸ਼ਣ ਨੂੰ ਸੁਣਿਆ ਜਾ ਸਕਦਾ ਹੈ। ਜਿਸ ‘ਚ ਪੀਐਮ ਮੋਦੀ ਕਹਿ ਰਹੇ ਹਨ ‘ਇਕ ਖਿਡਾਰੀ ਦੁਨੀਆ ਦੇ ਕਿਸੇ ਕੋਨੇ ‘ਚ ਹੱਥ ‘ਚ ਤਿਰੰਗਾ ਲੈ ਕੇ ਦੌੜਦਾ ਹੈ ਤਾਂ ਸਾਰੇ ਹਿੰਦੁਸਤਾਨ ‘ਚ ਊਰਜਾ ਭਰ ਦਿੰਦਾ ਹੈ।’ ਥੀਮ ਸਾਂਗ ਦੇ ਆਖਿਰ ‘ਚ ਆਵਾਜ਼ ਸੁਣੀ ਜਾ ਸਕਦੀ ਹੈ ਕਿ ਭਾਰਤੀ ਐਥਲੀਟ ਓਲੰਪਿਕ ‘ਚ ਦਮ ਲਿਆਉਣਗੇ।
ਉਧਰ ਓਲੰਪਿਕ ਦਿਵਸ ਮੌਕੇ ‘ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਅੱਜ ਓਲੰਪਿਕ ਦਿਵਸ ਹੈ ਤੇ ਟੋਕਿਓ ਓਲੰਪਿਕ ਦੀ 30 ਦਿਨ ਦੀ ਉਲਟੀ ਗਿਣਤੀ ਵੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਖੇਡਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਇਸ ਵਾਰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣ ਤੇ ਰਿਕਾਰਡ ਬਣਾਉਣ। ਪੀਐਮ ਤੋਂ ਲੈ ਕੇ ਆਮ ਆਦਮੀ ਤਕ ਸਾਰੇ ਸਾਡੇ ਮੁਕਾਬਲੇਬਾਜ਼ਾਂ ਦਾ ਹੌਸਲਾ ਵਧਾਉਣਗੇ।