PreetNama
ਖੇਡ-ਜਗਤ/Sports News

Tokyo Olympic 2020: ਇਕ ਹੋਰ ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੂੰ ਮਿਲੀ ਟੋਕੀਓ ਓਲੰਪਿਕ ਦੀ ਟਿਕਟ, ਨਵਾਂ ਨੈਸ਼ਨਲ ਰਿਕਾਰਡ

ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ ‘ਚ ਅਧਿਕਾਰਤ ਰੂਪ ਨਾਲ ਜਗ੍ਹਾ ਬਣਾਈ ਹੈ। ਉਨ੍ਹਾਂ ਨੂੰ ਗਲੋਬਲ ਸੰਚਾਲਨ ਸੰਸਥਾ ਫਿਨਾ ਨੇ ਰੋਮ ‘ਚ ਸੇਟੇ ਕੋਲੀ ਟਰਾਫੀ ‘ਚ ਪੁਰਸ਼ 100 ਮੀਟਰ ਬੈਕਸਟ੍ਰੋਕ ਮੁਕਾਬਲੇ ‘ਚ ‘ਏ’ ਕੁਆਲੀਫਿਕੇਸ਼ਨ ਪੱਧਰ ਨੂੰ ਮਨਜ਼ੂਰੀ ਦਿੱਤੀ। ਭਾਰਤੀ ਤੈਰਾਕੀ ਮਹਾਸੰਘ ਨੇ ਟਵੀਟ ਕੀਤਾ। ਸ੍ਰੀਹਰੀ ਨਟਰਾਜ ਨੇ ਸੇਟੇ ਕੋਲੀ ਟਰਾਫੀ ‘ਚ ਟਾਈਮ ਟਰਾਇਲ ਦੌਰਾਨ 53.77 ਸੈਕਿੰਡ ਦੇ ਓਲੰਪਿਕ ਕੁਆਲੀਫਿਕੇਸ਼ਨ ਸਮੇਂ ਨੂੰ ਫਿਨਾ ਨੇ ਮਨਜ਼ੂਰੀ ਦਿੱਤੀ ਹੈ। ਐਸਐਫਆਈ ਨੇ ਉਨ੍ਹਾਂ ਦੀ ਨੁਮਾਇੰਦਗੀ ਫਿਨਾ ਕੋਲ ਭੇਜੀ ਸੀ। ਸ੍ਰੀਹਰੀ ਟੋਕੀਓ ‘ਚ ‘ਏ’ ਕੁਆਲੀਫਿਕੇਸ਼ਨ ਦਖਲ ਦੇ ਰੂਪ ‘ਚ ਭਾਰਤ ਦੇ ਸਾਜਨ ਪ੍ਰਕਾਸ਼ ਨਾਲ ਜੁੜਣਗੇ।ਨਟਰਾਜ ਨੇ ਐਤਵਾਰ ਨੂੰ ਰਾਸ਼ਟਰੀ ਰਿਕਾਰਡ ਬਣਾਉਣ ਨਾਲ ਹੀ ਟੋਕੀਓ ਖੇਡਾਂ ਦਾ ‘ਏ’ ਕੁਆਲੀਫਿਕੇਸ਼ਨ ਪੱਧਰ ਹਾਸਲ ਕੀਤਾ ਜੋ 53.85 ਸੈਕਿੰਡ ਹੈ।

ਟਾਈਮ ਟਰਾਇਲ ‘ਚ ਤੈਰਾਕਾਂ ਨੂੰ ਹੋਰ ਮੁਕਾਬਲੇਬਾਜ਼ਾਂ ਨਾਲ ਮੁਕਾਬਲਾ ਕਰਨ ਦਾ ਮੌਕਾ ਨਹੀਂ ਮਿਲਦਾ ਪਰ ਉਹ ਆਪਣੇ ਸਮੇਂ ‘ਚ ਸੁਧਾਰ ਕਰ ਸਕਦੇ ਹਨ। ਬੇਂਗਲੁਰੂ ਦੇ ਇਸ ਤੈਰਾਕ ਨੂੰ ਪ੍ਰਬੰਧਕਾਂ ਨੇ ਓਲੰਪਿਕ ਕੁਆਲੀਫਿਕੇਸ਼ਨ ਦੇ ਆਖਰੀ ਦਿਨ ਟਾਈਮ ਟਰਾਇਲ ‘ਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਸੀ। ਟੋਕੀਓ ਓਲੰਪਿਕ ‘ਚ ਪਹਿਲੀ ਵਾਰ ਦੋ ਭਾਰਤੀ ਤੈਰਾਕਾਂ ਨੂੰ ਸਿੱਧਾ ਕੁਆਲੀਫਿਕੇਸ਼ਨ ਰਾਹੀਂ ਓਲੰਪਿਕ ਖੇਡਾਂ ‘ਚ ਦਾਖਲਾ ਮਿਲੇਗਾ। ਸਾਜਨ ਪ੍ਰਕਾਸ਼ ਇਸ ਮੁਕਾਬਲੇ ‘ਚ 200 ਮੀਟਰ ਬਟਰਫਲਾਈ ਮੁਕਾਬਲੇ ‘ਚ ਓਪੰਲਿਕ ‘ਏ’ ਦੇ ਪੱਧਰ ਹਾਸਲ ਕਰਨ ਵਾਲੇ ਹੁਣ ਤਕ ਦੇ ਪਹਿਲੇ ਭਾਰਤੀ ਤੈਰਾਕ ਬਣੇ ਸੀ।

Related posts

ਭਾਰਤੀ ਟੀਮ ਦੇ ਸਟਾਰ ਖਿਡਾਰੀ ਨੇ ਲਿਆ ਸੰਨਿਆਸ, Olympic ਮੈਡਲ ਦੇ ਨਾਲ ਖ਼ਤਮ ਕੀਤਾ ਸਫ਼ਰ

On Punjab

ਸਾਬਕਾ ਭਾਰਤੀ ਕ੍ਰਿਕਟਰ ਬੱਲੇਬਾਜ਼ ਵੀਬੀ ਚੰਦਰਸ਼ੇਖਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ

On Punjab

ਇੰਗਲੈਂਡ ਨੇ ਨਿਊਜ਼ੀਲੈਂਡ ਦੌਰੇ ਲਈ T20 ਤੇ ਟੈਸਟ ਸੀਰੀਜ਼ ਲਈ ਐਲਾਨੀ ਟੀਮ

On Punjab