ਟੋਕੀਓ ‘ਚ ਹਰ ਦਿਨ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਟੋਕੀਓ ਓਲਪਿੰਕ (Tokyo Olympics 2020) ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਇਕ ਦਿਨ ‘ਚ ਤਿੰਨ ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲੇ ਆਏ ਹਨ। ਮੰਗਲਵਾਰ ਨੂੰ 2,848 ਨਵੇਂ ਮਾਮਲਿਆਂ ਦਾ ਰਿਕਾਰਡ ਬਣਿਆ ਸੀ ਪਰ ਬੁੱਧਵਾਰ ਨੂੰ ਇਸ ਤੋਂ ਵੀ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਮੁਤਾਬਿਕ ਟੋਕੀਓ ‘ਚ ਬੁੱਧਵਾਰ, 28 ਜੁਲਾਈ ਨੂੰ 3,000 ਤੋਂ ਜ਼ਿਆਦਾ ਨਵੇਂ ਕੋਵਿਡ-19 ਇਨਫੈਕਸ਼ਨ ਦਰਜ ਕੀਤੇ ਗਏ ਹਨ ਜੋ ਜਾਪਾਨੀ ਰਾਜਧਾਨੀ ‘ਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਉਦੋਂ ਆਏ ਹਨ, ਜਦੋਂ ਟੋਕੀਓ ਓਲੰਪਿਕ ਨੂੰ ਕੋਵਿਡ-19 ਐਮਰਜੈਂਸੀ ਤਹਿਤ ਟੋਕੀਓ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। ਟੋਕੀਓ ‘ਚ ਕੋਰੋਨਾ ਵਾਇਰਸ ਦੇ 3,177 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਹੁਣ ਇਕ ਦਿਨ ‘ਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਪਿਛਲੇ ਸਾਲ ਦੀ ਸ਼ੁਰੂਆਤ ‘ਚ ਮਹਾਮਾਰੀ ਫੈਲਣ ਤੋਂ ਬਾਅਦ ਜਾਪਾਨ ਦੀ ਰਾਜਧਾਨੀ ‘ਚ ਇਨਫੈਕਟਿਡ ਲੋਕਾਂ ਦਾ ਅੰਕੜਾ 2 ਲੱਖ ਤੋਂ 6 ਹਜ਼ਾਰ 745 ਤਕ ਪਹੁੰਚਿਆ ਹੈ।
ਟੋਕੀਓ ‘ਚ ਲਾਗੂ ਹੈ ਐਮਰਜੈਂਸੀ
ਟੋਕੀਓ ‘ਚ ਓਲੰਪਿਕ ਦੀ ਸ਼ੁਰੂਆਤ ਤੋਂ ਪਹਿਲਾਂ 12 ਜੁਲਾਈ ਤੋਂ ਐਮਰਜੈਂਸੀ ਲਾਗੂ ਹੈ। ਲੋਕਾਂ ਦੇ ਵਿਰੋਧ ਤੇ ਮਹਾਮਾਰੀ ਫੈਲਣ ਦੇ ਖ਼ਦਸ਼ੇ ਨਾਲ ਜੁੜੀ ਚਿੰਤਾਵਾਂ ਵਿਚਕਾਰ ਓਲੰਪਿਕ ਖੇਡ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਏ। ਮਾਹਰਾਂ ਦਾ ਕਹਿਣਾ ਹੈ ਕਿ ਟੋਕੀਓ ‘ਚ ਇਨਫੈਕਸ਼ਨ ਦੇ ਮਾਮਲੇ ਵਾਇਰਸ ਦੇ ਡੈਲਟਾ ਪ੍ਰਕਾਰ ਤੋਂ ਫੈਲ ਰਹੇ ਹਨ ਜੋ ਕਾਫੀ ਤੇਜ਼ੀ ਨਾਲ ਫੈਲਦਾ ਹੈ।