ਟੋਕੀਓ ਓਲੰਪਿਕ (Tokyo Olympic) ‘ਚ ਭਾਰਤ ਨੇ 41 ਸਾਲ ਬਾਅਦ ਕਾਂਸੀ ਦਾ ਤਮਗਾ ਜਿੱਤਿਆ ਹੈ। ਇਤਿਹਾਸਕ ਜਿੱਤ ‘ਤੇ ਜਲੰਧਰ ਦੇ ਖਿਡਾਰੀ ਮਨਦੀਪ ਸਿੰਘ (Mandeep Singh) ਦੀ ਮਾਂ ਦਵਿੰਦਰ ਕੌਰ ਦੀਆਂ ਅੱਖਾਂ ਨਮ ਹੋ ਗਈਆਂ। ਉਹ ਮੋਬਾਈਲ ‘ਤੇ ਉਸ ਨੂੰ ਪਿਆਰ ਕਰਦੀ ਰਹੀ। ਮਾਂ ਦਵਿੰਦਰ ਕੌਰ ਨੇ ਕਿਹਾ ਕਿ ਮਨਦੀਪ ਨੂੰ ਹਿਮਾਚਲ ਦੀਆਂ ਵਾਦੀਆਂ ‘ਚ ਘੁੰਮਣਾ ਚੰਗਾ ਲੱਗਦਾ ਹੈ। ਜਦੋਂ ਉਹ ਘਰ ‘ਚ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਓਲੰਪਿਕ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਹਿਮਾਚਲ ਦੀਆਂ ਵਾਦੀਆਂ ‘ਚ ਘੁੰਮਣ ਇਕੱਠੇ ਜਾਵਾਂਗੇ। ਉਹ ਇਸ ਦੇ ਲਈ ਇਕ ਨਵੀਂ ਕਾਰ ਵੀ ਖਰੀਦੇਗਾ।
ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਤੇ ਮਾਂ ਨੇ ਕਿਹਾ ਕਿ ਓਲੰਪਿਕ ‘ਚ ਤਮਗਾ ਜਿੱਤਣ ਦਾ ਸਪਨਾ ਬੇਟੇ ਦਾ ਪੂਰਾ ਹੋਇਆ ਹੈ। ਸੋਨੇ ਦਾ ਤਮਗਾ ਜਿੱਤਣਾ ਸੀ ਪਰ ਹਾਰ-ਜਿੱਤ ਚਲਦੀ ਰਹਿੰਦੀ ਹੈ। ਮਨਦੀਪ ਸਿੰਘ ਜਦੋਂ ਵੀ ਘਰ ਹੁੰਦਾ ਓਲੰਪਿਕ ‘ਚ ਤਮਗਾ ਜਿੱਤਣ ਦੀ ਗੱਲ ਕਰਦਾ ਸੀ। ਇਸ ਵਾਰ ਪਰਿਵਾਰਕ ਮੈਂਬਰਾਂ ਨੂੰ ਵਾਅਦਾ ਵੀ ਕੀਤਾ ਸੀ ਕਿ ਓਲੰਪਿਕ ‘ਚ ਕੋਈ ਨਾ ਕੋਈ ਤਮਗਾ ਜਿੱਤ ਕੇ ਜ਼ਰੂਰ ਲੈ ਕੇ ਆਵਾਂਗੇ। ਭਾਰਤ ਦਾ ਤਮਗਾ ਜਿੱਤਣਾ ਬਹੁਤ ਖ਼ੁਸ਼ੀ ਦੀ ਗੱਲ ਹੈ ਮਨਦੀਪ ਸਿੰਘ ਓਲੰਪਿਕ ‘ਚ 1 ਗੋਲ ਕਰ ਚੁੱਕੇ ਹਨ।hwnfgns gbgngnbfg ghgf