ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਓਲੰਪਿਕ ਜਾਣ ਵਾਲੇ ਭਾਰਤੀ ਖਿਡਾਰੀਆਂ ਨਾਲ 13 ਜੁਲਾਈ ਨੂੰ ਗੱਲਬਾਤ ਕਰਨਗੇ। ਕੋਰੋਨਾ ਮਹਾਮਾਰੀ ਦੇ ਕਾਰਨ ਇਹ ਗੱਲਬਾਤ ਵਰਚੁਅਲ ਹੋਵੇਗੀ। ਟੋਕੀਓ ਓਲੰਪਿਕ ਲਈ ਭਾਰਤੀ ਖਿਡਾਰੀ ਜਲਦ ਹੀ ਰਵਾਨਾ ਹੋਣ ਵਾਲੇ ਹਨ, 17 ਜੁਲਾਈ ਨੂੰ ਖ਼ਿਡਾਰੀਆਂ ਦਾ ਪਹਿਲਾਂ ਜਥਾ ਭਾਰਤ ਤੋਂ ਟੋਕੀਓ ਰਵਾਨਾ ਹੋਵੇਗਾ, ਜਿੱਥੇ 23 ਜੁਲਾਈ ਤੋਂ ਖੇਡਾਂ ਦੇ ਮਹਾਂਕੁੰਭ ਦੀ ਸ਼ੁਰੂਆਤ ਹੁੰਦੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਓਲੰਪਿਕ ਦਿਵਸ ਮੌਕੇ ’ਤੇ ਵੀ ਖਿਡਾਰੀਆਂ ਨਾਲ ਗੱਲ ਕਰ ਚੁੱਕੇਹਨ। ਉਨ੍ਹਾਂ ਨੇ ਮਨ ਕੀ ਬਾਤ ’ਚ ਵੀ ਖਿਡਾਰੀਆਂ ਦੇ ਸੰਘਰਸ਼ ਦੀਆਂ ਕਹਾਣੀਆਂ ਨਾਲ ਦੇਸ਼ ਦੇ ਲੋਕਾਂ ਨੂੰ ਜਾਣੂ ਕਰਵਾਇਆ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ, ਓਲੰਪਿਕ ਦਿਵਸ ਦੇ ਮੌਕੇ ’ਤੇ ਮੈਂ ਉਨ੍ਹਾਂ ਸਾਰੇ ਦਾ ਕਰਦ ਕਰਦਾ ਹਾਂ, ਜਿਨ੍ਹਾਂ ਨੇ ਕਈ ਸਾਲਾ ਤਕ ਓਲੰਪਿਕ ਖੇਡਾਂ ’ਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ, ਭਾਰਤ ਨੂੰ ਉਨ੍ਹਾਂ ਦੇ ਯੋਗਦਾਨ ਤੇ ਹੋਰ ਐਥਲੀਟਾਂ ਨੂੰ ਪ੍ਰੇਰਿਤ ਕਰਨ ਲਈ ਕੀਤੇ ਗਏ ਯਤਨਾਂ ’ਤੇ ਗਰਵ ਹੈ। ਕੁਝ ਹਫ਼ਤਿਆਂ ’ਚ ਟੋਕੀਓ 2020 ਓਲੰਪਿਕ ਗੇਮਸ ਸ਼ੁਰੂ ਹੋਣ ਵਾਲੀਆਂ ਹਨ। ਸਾਡੇ ਐਥਲੀਟਾਂ ਨੂੰ ਸ਼ੁੱਭਕਾਮਨਾਵਾਂ।