Tokyo Olympics 2020 India contigent LIVE Updates : ਜਪਾਨ ਦੇ ਟੋਕੀਓ ‘ਚ ਜਾਰੀ ਓਲੰਪਿਕ ਖੇਡਾਂ ‘ਚ ਭਾਰਤ ਦੇ ਮੈਡਲ ਜਿੱਤਣ ਦੀ ਗਿਣਤੀ ਫਿਲਹਾਲ ਇਕ ਤੋਂ ਦੋ ਹੋ ਗਈ ਤੇ ਇਹ ਜਲਦ ਹੀ ਦੋ ਤੋਂ ਤਿੰਨ ਵਿਚ ਤਬਦੀਲ ਹੋ ਸਕਦੀ ਹੈ ਕਿਉਂਕਿ ਸੋਮਵਾਰ ਨੂੰ ਭਾਰਤ ਕੋਲ ਤੀਸਰਾ ਮੈਡਲ ਜਿੱਤਣ ਦਾ ਮੌਕਾ ਹੈ। ਵੇਟਲਿਫਟਰ ਮੀਰਾਬਾਈ ਚਾਨੂ ਦੇ ਸਿਲਵਰ ਜਿੱਤਣ ਤੋਂ ਬਾਅਦ ਐਤਵਾਰ ਨੂੰ ਬੈਡਮਿੰਟਨ ਪਲੇਅਰ ਪੀਵੀ ਸਿੰਧੂ ਨੇ ਕਾਂਸਾ ਮੈਡਲ ਜਿੱਤਿਆ। ਉੱਥੇ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਮੈਡਲ ਜਿੱਤਣ ਦੀ ਉਮੀਦ ਜਗਾ ਦਿੱਤੀ ਹੈ।
ਭਾਰਤੀ ਮਹਿਲਾ ਹਾਕੀ ਟੀਮ ਦਾ ਮੈਚ ਜਾਰੀ
ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਵਿਚਕਾਰ ਟੋਕੀਓ ਓਲੰਪਿਕ 2020 ਦਾ ਕੁਆਰਟਰ ਫਾਈਨਲ ਮੈਚ ਓਆਈ ਹਾਕੀ ਟੀਮ ਦੀ ਨਾਰਥ ਪਿੱਚ ‘ਤੇ ਖੇਡਿਆ ਗਿਆ। ਮੈਚ ਦੇ ਪਹਿਲੇ ਕੁਆਰਟਰ ‘ਚ ਦੋਵਾਂ ਟੀਮਾਂ ਵਿਚਕਾਰ ਕੜਾ ਮੁਕਾਬਲਾ ਦੇਖਿਆ ਗਿਆ ਤੇ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਹਾਲਾਂਕਿ ਦੂਸਰੇ ਕੁਆਰਟਰ ਦੀ ਖੇਡ ਖ਼ਤਮ ਹੋ ਗਈ ਹੈ ਤੇ ਫਿਰ ਭਾਰਤ ਨੇ ਹਾਫ ਟਾਈਮ ‘ਚ ਆਸਟ੍ਰੇਲੀਆ ‘ਤੇ 1-0 ਦੀ ਬੜਤ ਬਣਾ ਲਈ ਹੈ। ਭਾਰਤ ਵੱਲੋਂ ਗੁਰਜੀਨ ਕੌਰ ਨੇ ਇਕ ਗੋਲ ਕੀਤਾ ਹੈ।
ਤੀਜੇ ਕੁਆਰਟਰ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਉੱਥੇ ਹੀ ਚੌਥੇ ਕੁਆਰਟਰ ‘ਚ ਵੀ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ, ਪਰ ਚੌਥੇ ਕੁਆਰਟਰ ਦਾ ਮੈਚਾ ਕਾਫੀ ਰੋਮਾਂਚਕ ਰਿਹਾ। ਹਾਲਾਂਕਿ, ਭਾਰਤ ਨੂੰ 1-0 ਨਾਲ ਜਿੱਤ ਮਿਲੀ ਅਤੇ ਟੀਮ ਓਲੰਪਿਕ ਖੇਡਾਂ ਦੇ ਸੈਮੀਫਾਈਨਲ ‘ਚ ਪਹਿਲੀ ਵਾਰ ਖੇਡਣ ਉਤਰੇਗੀ। ਭਾਰਤ ਨੇ ਤਿੰਨ ਵਾਰ ਦੀ ਓਲੰਪਿਕ ਗੋਲਡ ਜੇਤੂ ਤੇ ਮੌਜੂਦਾ ਸਮੇਂ ਵਿਸ਼ਵ ਦੀ ਨੰਬਰ ਦੋ ਟੀਮ ਨੂੰ ਹਰਾ ਕੇ ਸੈਮੀਫਾਈਨਲ ਤਕ ਦਾ ਸਫ਼ਰ ਤੈਅ ਕੀਤਾ ਹੈ। ਭਾਰਤ ਨੇ ਪਹਿਲੀ ਵਾਰ 1980 ‘ਚ ਓਲੰਪਿਕ ਖੇਡਾਂ ‘ਚ ਹਿੱਸਾ ਲਿਆ ਸੀ ਤੇ 6 ਟੀਮਾਂ ਵਾਲੀ ਖੇਡ ਵਿਚ ਚੌਥੇ ਨੰਬਰ ‘ਤੇ ਰਹੀ ਸੀ। ਉੱਥੇ ਹੀ 2016 ‘ਚ ਰੀਓ ਓਲੰਪਿਕ ‘ਚ ਭਾਰਤੀ ਮਹਿਲਾ ਹਾਕੀ ਟੀਮ 12ਵੇਂ ਨੰਬਰ ‘ਤੇ ਰਹੀ ਸੀ ਤੇ ਹੁਣ ਸੈਮੀਫਾਈਨਲ ‘ਚ ਪਹੁੰਚਣ ‘ਚ ਕਾਮਯਾਬ ਹੋਈ ਹੈ।
ਦੁਤੀ ਚੰਦ ਨਹੀਂ ਕਰ ਸਕੀ ਕੁਆਲੀਫਾਈ
ਭਾਰਤ ਦੀ ਸਟਾਰ ਦੌੜਾਕ ਦੁਤੀ ਚੰਦ ਸੋਮਵਾਰ ਨੂੰ ਓਲੰਪਿਕ ਸਟੇਡੀਅਮ ਟ੍ਰੈਕ 2 ‘ਚ ਔਰਤਾਂ ਦੀ 200 ਮੀਟਰ ਦੌੜ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ‘ਚ ਅਸਫਲ ਰਹੀ। ਹੀਟ 4 ‘ਚ ਦੌੜ ਦੁਤੀ ਨੇ ਸੀਜ਼ਨ ਦੀ ਸਭ ਤੋਂ ਵੱਧ 23.85 ਟਾਈਮਿੰਗ ਨਾਲ ਖ਼ਤਮ ਕੀਤੀ ਪਰ ਇਹ ਚੰਗਾ ਨਹੀਂ ਰਿਹਾ ਕਿਉਂਕਿ ਉਹ 7ਵੇਂ ਨੰਬਰ ‘ਤੇ ਰਹੀ ਅਤੇ ਨਤੀਜੇ ਵਜੋਂ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ।
ਕਮਲਪ੍ਰੀਤ ਅੱਜ ਖੇਡੇਗੀ ਸੈਮੀਫਾਈਨਲ
ਅੱਜ ਸ਼ਾਟਪੁਟ ਖਿਡਾਰਨ ਕਮਲ ਪ੍ਰੀਤ ਕੌਰ ਵੀ ਮੈਡਲ ਦਿਵਾ ਸਕਦੀ ਹੈ ਕਿਉਂਕਿ ਇਹ ਸੈਮੀਫਾਈਨਲ ‘ਚ ਪਹੁੰਚ ਗਈ ਹੈ ਤੇ ਅੱਜ ਉਸ ਦਾ ਸੈਮੀਫਾਈਨਲ ਮੁਕਾਬਲਾ ਹੋਵੇਗਾ। ਸੈਮੀਫਾਈਨਲ ਜਿੱਤਣ ਦੇ ਨਾਲ ਹੀ ਭਾਰਤ ਦਾ ਇਕ ਹੋਰ ਮੈਡਲ ਪੱਕਾ ਹੋ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਮਹਿਲਾ ਹਾਕੀ ਟੀਮ ਤੋਂ ਵੀ ਦੇਸ਼ ਨੂੰ ਉਮੀਦ ਹੋਵੇਗੀ ਕਿ ਉਹ ਆਪਣਾ ਕੁਆਰਟਰ ਫਾਈਨਲ ਜਿੱਤ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰਨ।