ਟੋਕੀਓ ਓਲੰਪਿਕ ‘ਚ ਅੱਜ ਭਾਰਤੀ ਟੀਮ ਲਈ ਕਈ ਮੈਡਲ ਦਾਅ ‘ਤੇ ਲੱਗੇ ਹਨ। ਕੁਸ਼ਤੀ ‘ਚ ਇਕ ਮੈਡਲ ਪੱਕਾ ਹੈ। ਉੱਥੇ, ਭਾਰਤੀ ਪੁਰਸ਼ ਟੀਮ ਨੇ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਮੈਡਲ ਆਪਣੇ ਨਾਂ ਕੀਤਾ ਹੈ। ਟੋਕੀਓ ‘ਚ ਜਾਰੀ ਓਲੰਪਿਕ ਖੇਡਾਂ ‘ਚ ਇਹ ਭਾਰਤ ਦਾ ਚੌਥਾ ਮੈਡਲ ਹੈ। ਭਾਰਤ ਨੇ 1980 ਤੋਂ ਬਾਅਦ ਹਾਕੀ ਦੇ ਖੇਡ ‘ਚ ਓਲੰਪਿਕ ‘ਚ ਮੈਡਲ ਜਿੱਤਣ ਦੀ ਸਫਲਤਾ ਪ੍ਰਾਪਤ ਕੀਤੀ ਹੈ।
ਰਵੀ ਗੋਲਡ ਜਿੱਤਣ ਤੋਂ ਚੁਕੇ, ਭਾਰਤ ਨੂੰ ਮਿਲਿਆ ਸਿਲਵਰ
ਦੂਜੇ ਹਾਫ਼ ‘ਚ ਭਾਰਤੀ ਪਹਿਲਵਾਨ ਤੇ ਵਿਰੋਧੀ ਨੇ ਜ਼ੋਰਦਾਰ ਬੜ੍ਹਤ ਬਣਾਈ ਤੇ ਆਖਰੀ ਮਿੰਟ ‘ਚ ਸਕੋਰ 4-7 ‘ਤੇ ਆ ਗਿਆ। ਆਖਰੀ ਮਿੰਟ ‘ਚ ਰਵੀ ਨੇ ਕਾਫੀ ਜ਼ੋਰ ਲਾਇਆ ਪਰ ਰੂਸ ਦੇ ਖਿਡਾਰੀ ਜਵੁਰ ਨੇ ਰਵੀ ਨੂੰ ਕੋਈ ਵੀ ਮੌਕਾ ਨਹੀਂ ਦਿੱਤਾ। ਰਵੀ ਦਹੀਆ ਦੇ 57 ਕਿੱਲੋ ਭਾਰ ਵਰਗ ਦੇ ਗੋਲਡ ਮੈਡਲ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੈ। ਰੂਸ ਓਲੰਪਿਕ ਕਮੇਟੀ ਨੇ ਜਵੁਰ ਨੇ ਪਹਿਲਾਂ ਅੰਕ ਹਾਸਲ ਕੀਤਾ। ਭਾਰਤ ਲਈ ਕੁਸ਼ਤੀ ‘ਚ ਸਿਵਲਰ ਮੈਡਲ ਜਿੱਤਣ ਵਾਲੇ ਦੂਜੇ ਪਹਿਲਵਾਨ ਬਣ ਗਏ ਹਨ। ਇਸ ਤੋਂ ਪਹਿਲਾਂ 66 ਕਿੱਲੋ ਭਾਰ ਵਰਗ ‘ਚ ਸੁਸ਼ੀਲ ਕੁਮਾਰ ਨੇ ਸਿਲਵਰ ਜਿੱਤਿਆ ਸੀ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ 2012 ਓਲੰਪਿਕ ‘ਚ ਫਾਈਨਲ ‘ਚ ਪਹੁੰਚ ਕੇ ਸਿਲਵਰ ਮੈਡਲ ਜਿੱਤ ਚੁੱਕੇ ਹਨ। ਫਾਈਨਲ ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਰਵੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀਆਂ ਉਪਲਬਧੀਆਂ ‘ਤੇ ਬਹੁਤ ਗਰਵ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ‘ਰਵੀ ਕੁਮਾਰ ਦਹੀਆ ਇਕ ਪਹਿਲਵਾਨ ਹੈ। ਟੋਕੀਓ 2020 ‘ਚ ਚਾਂਦੀ ਦਾ ਤਮਗਾ ਜਿੱਤਣ ਲਈ ਉਨ੍ਹਾਂ ਨੂੰ ਵਧਾਈ। ਭਾਰਤ ਨੂੰ ਉਨ੍ਹਾਂ ਦੀਆਂ ਉਪਲਬਧੀਆਂ ‘ਤੇ ਗਰਵ ਹੈ।’