PreetNama
ਖੇਡ-ਜਗਤ/Sports News

Tokyo Olympics 2020 : ਹਾਕੀ ਸੈਮੀਫਾਈਨਲ ‘ਚ 5-2 ਨਾਲ ਹਾਰਿਆ ਭਾਰਤ, ਹੁਣ ਬ੍ਰੌਨਜ਼ ਮੈਡਲ ਦੀ ਉਮੀਦ, PM Modi ਨੇ ਇੰਝ ਵਧਾਇਆ ਟੀਮ ਦਾ ਹੌਸਲਾ

ਟੋਕੀਓ ਓਲੰਪਿਕ ‘ਚ ਸੋਮਵਾਰ ਦਾ ਦਿਨ ਭਾਰਤ ਲਈ ਮਿਲਿਆ-ਜੁਲਿਆ ਰਿਹਾ। ਜਿੱਥੇ ਨਿਸ਼ਾਨੇਬਾਜ਼ਾਂ ਨੇ ਨਿਰਾਸ਼ਾਜਣਕ ਅੰਦਾਜ਼ ਵਿਚ ਮੁਹਿੰਮ ਦਾ ਅੰਤ ਕੀਤਾ, ਉੱਥੇ ਹੀ ਕਮਲਪ੍ਰੀਤ ਕੌਰ ਵੀ ਕੁਝ ਖਾਸ ਨਹੀਂ ਕਰ ਸਕੀ। ਅੱਜ ਭਾਰਤ ਦੀ ਹਾਕੀ ਟੀਮ ਆਪਣਾ ਸੈਮੀਫਾਈਨਲ ਮੈਚ ਖੇਡਣ ਉਤਰੀ। ਭਾਰਤ ਸਾਹਮਣੇ ਦਿੱਗਜ ਬੈਲਜੀਅਮ ਦੀ ਟੀਮ ਸੀ ਤੇ ਬੈਲਜੀਅਮ ਨੇ ਭਾਰਤ ਨੂੰ ਬੁਰਾ ਤਰ੍ਹਾਂ ਹਰਾਇਆ। ਭਾਰਤ ਨੂੰ ਇਸ ਮੈਚ ਵਿਚ 2-5 ਨਾਲ ਹਾਰ ਮਿਲੀ। ਹਾਲਾਂਕਿ ਭਾਰਤ ਕੋਲ ਹਾਲੇ ਵੀ ਕਾਂਸਾ ਮੈਡਲ ਜਿੱਤਣ ਦਾ ਮੌਕਾ ਹੈ, ਪਰ ਸਿਲਵਰ ਤੇ ਗੋਲਡ ਮੈਡਲ ਦੀ ਦੌੜ ‘ਚੋੇਂ ਟੀਮ ਬਾਹਰ ਹੋ ਗਈ ਹੈ।

48 ਸਾਲ ਬਾਅਦ ਭਾਰਤੀ ਹਾਕੀ ਟੀਮ ਓਲੰਪਿਕਸ ਦੇ ਫਾਈਨਲ ‘ਚ ਪਹੁੰਚੀ ਸੀ। ਪੂਰਾ ਦੇਸ਼ ਇਸ ਮੈਚ ਨੂੰ ਦੇਖ ਰਿਹਾ ਸੀ। ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਉਹ ਵੀ ਭਾਰਤ ਬੈਲਜੀਅਮ ਦਾ ਮੁਕਾਬਲਾ ਦੇਖ ਰਹੇ ਹਨ। ਉੱਥੇ ਹੀ ਮੈਚ ਤੋਂ ਬਾਅਦ ਉਨ੍ਹਾਂ ਟੀਮ ਇੰਡੀਆ ਦਾ ਹੌਸਲਾ ਵਧਾਉਣ ਵਾਲਾ ਟਵੀਟ ਕੀਤਾ ਤੇ ਲਿਖਿਆ ਕਿ ਹਾਰ-ਜਿੱਤ ਦਾ ਜ਼ਿੰਦਗੀ ਦਾ ਹਿੱਸਾ ਹਨ। ਟੀਮ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਅਗਲੇ ਮੈਚ ਲਈ ਸ਼ੁਭਕਾਮਨਾਵਾਂ। ਸਾਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ।

ਟੋਕੀਓ ਓਲੰਪਿਕ ‘ਚ ਅੱਜ ਭਾਰਤੀ ਰੈਸਲਿੰਗ ਦੀ ਵੀ ਸ਼ੁਰੂਆਤ ਹੋਵੇਗੀ ਜਿਸ ਤੋਂ ਭਾਰਤ ਨੂੰ ਮੈਡਲ ਦੀ ਉਮੀਦ ਹੈ। ਅੱਜ ਯੁਵਾ ਰੈਸਲਰ ਸੋਨਮ ਮਲਿਕ ਮੈਦਾਨ ‘ਚ ਉਤਰੇਗੀ। ਦਿਨ ਦੇ ਅਖੀਰ ਵਿਚ ਤੇਜਿੰਦਰ ਸਿੰਘ ਤੂਰ ਸ਼ਾਟਪੁਟ ਦੇ ਕੁਆਲੀਫਿਕੇਸ਼ਨ ਵਿਚ ਚੁਣੌਤੀ ਪੇਸ਼ ਕਰਨਗੇ।

 

ਭਾਰਤ ਦੀ ਹਾਕੀ ਟੀਮ ਸੈਮੀਫਾਈਨਲ ਹਾਰੀ

 

ਪੁਰਸ਼ ਹਾਕੀ ਮੈਚ ‘ਚ ਭਾਰਤ ਅੱਜ ਬੈਲਜੀਅਮ ਨਾਲ ਭਿੜਿਆ। ਬੈਲਜੀਅਮ ਨੇ ਮੈਚ ਦੀ ਸ਼ੁਰੂਆਤ ‘ਚ ਹੀ ਪੈਨਲਟੀ ਕਾਰਨਰ ਲੈ ਲਿਆ। ਮੈਚ ਦੇ ਦੂਸਰੇ ਮਿੰਟ ‘ਚ ਬੈਲਜੀਅਮ ਦੇ ਲਿਊਪੇਰਟ ਨੇ ਗੋਲ ਦਾਗਿਆ ਤੇ ਮੈਚ ‘ਚ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਮੈਚ ਦੇ 7ਵੇਂ ਮਿੰਟ ‘ਚ ਭਾਰਤ ਨੂੰ ਦੂਸਰਾ ਪੈਨਲਟੀ ਕਾਰਨਰ ਮਿਲਿਆ। ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਡਰੈਗ ਫਲਿੱਕ ਦੇ ਨਾਲ ਗੋਲ ਕਰ ਕੇ ਭਾਰਤ ਦਾ ਖਾਤਾ ਖੋਲ੍ਹਿਆ ਤੇ ਸਕੋਰ ਬਰਾਬਰ ਕੀਤਾ। 8ਵੇਂ ਮਿੰਟ ‘ਚ ਮਨਦੀਪ ਸਿੰਘ ਨੇ ਭਾਰਤ ਲਈ ਦੂਸਰਾ ਗੋਲ ਕੀਤਾ ਤੇ ਟੀਮ 2-1 ਨਾਲ ਲੀਡ ਕੀਤਾ। ਮਨਦੀਪ ਸਿੰਘ ਨੇ ਰਿਵਰਸ ਸਲੈਪ ਸ਼ਾਟ ਦੇ ਨਾਲ ਗੋਲ ਕੀਤਾ।

ਪਹਿਲੇ ਕੁਆਰਟਰ ਦੀ ਖੇਡ ਖ਼ਤਮ ਹੋਣ ਤਕ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ‘ਤੇ ਅਤੇ ਮਨਦੀਪ ਸਿੰਘ ਫੀਲਡ ਗੋਲ ਦੇ ਨਾਲ 2-1 ਤੋਂ ਲੀਡ ਹਾਸਲ ਕਰ ਲਈ। ਦੂਸਰੇ ਕੁਆਰਟਰ ‘ਚ ਬੈਲਜੀਅਮ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤ ਨੇ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਹਾਲਾਂਕਿ 18ਵੇਂ ਮਿੰਟ ‘ਚ ਮਿਲੇ ਕਾਰਨਰ ‘ਤੇ ਆਖ਼ਿਰਕਾਰ ਵਰਲਡ ਚੈਂਪੀਅਨ ਟੀਮ ਨੂੰ ਬਰਾਬਰੀ ਦਾ ਮੌਕਾ ਦੇ ਦਿੱਤਾ। ਐਲੇਗਜ਼ੈਂਡਰ ਹੈਂਡਰਿਕਸ ਨੇ ਟੂਰਨਾਮੈਂ ‘ਚ 12ਵਾਂ ਗੋਲ ਕੀਤਾ। ਪਹਿਲੇ ਹਾਫ ਦੀ ਖੇਡ ‘ਚ ਦੋਵੇਂ ਟੀਮਾਂ 2-2 ਨਾਲ ਬਰਾਬਰੀ ‘ਤੇ ਰਹੀਆਂ।

ਮੈਚ ਦੇ ਤੀਸਰੇ ਕੁਆਰਟਰ ‘ਚ ਦੋਵਾਂ ਹੀ ਟੀਮਾਂ ਵੱਲੋਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਹਾਲਾਂਕਿ ਦੋਵਾਂ ਟੀਮਾਂ ਕੋਲ ਪੈਨਲਟੀ ਕਾਰਨਰ ਜ਼ਰੀਏ ਗੋਲ ਕਰਨ ਦਾ ਮੌਕਾ ਸੀ, ਪਰ ਡਿਫੈਂਡ ਦੀ ਵਜ੍ਹਾ ਨਾਲ ਕੋਈ ਟੀਮ ਕਾਮਯਾਬ ਨਹੀਂ ਹੋਈ। ਤੀਸਰੇ ਕੁਆਰਟਰ ਤੋਂ ਬਾਅਦ ਮੁਕਾਬਲਾ 2-2 ਨਾਲ ਬਰਾਬਰੀ ‘ਤੇ ਰਿਹਾ।

ਚੌਥੇ ਕੁਆਰਟਰ ਦੇ ਕਰੀਬ ਚੌਥੇ ਮਿੰਟ ‘ਚ ਪੈਨਲਟੀ ਕਾਰਨਰ ਜ਼ਰੀਏ ਬੈਲਜੀਅਮ ਨੇ ਗੋਲ ਕੀਤਾ ਤੇ ਭਾਰਤ ‘ਤੇ 3-2 ਨਾਲ ਬੜ੍ਹਤ ਬਣਾ ਲਈ। ਐਲੇਗਜ਼ੈਂਡਰ ਹੈਂਡ੍ਰਿਕਸ ਨੇ ਮੈਚ ਦਾ ਤੀਸਰਾ ਗੋਲ ਪੈਨਲਟੀ ਕਾਰਨਰ ਜ਼ਰੀਏ ਕੀਤਾ ਤੇ ਭਾਰਤ ‘ਤੇ ਬੈਲਜੀਅਮ ਦੀ ਬੜ੍ਹਤ ਨੂੰ 4-2 ਕਰ ਦਿੱਤਾ। ਇਸ ਤੋਂ ਬਾਅਦ ਇਕ ਹੋਰ ਗੋਲ ਕਰ ਕੇ ਬੈਲਜੀਅਮ ਨੇ 5-2 ਨਾਲ ਜਿੱਤ ਹਾਸਲ ਕਰ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਤੇ ਭਾਰਤ ਨੂੰ ਹਰਾ ਦਿੱਤਾ।

 

 

Related posts

ਸ਼ਹਿਰ ਦੇ ਹਰ ਅਖ਼ਬਾਰ ‘ਚ ਆਈ ਬੇਟੇ ਸਿਰਾਜ ਦੀ ਫੋਟੋ, ਦੇਖ ਕੇ ਬੀਮਾਰ ਪਿਤਾ ਦੀ ਸਿਹਤ ਹੋਈ ਠੀਕ

On Punjab

ਰੋਨਾਲਡੋ ਦੇ ਕੀਤਾ 758ਵਾਂ ਗੋਲ, ਪੇਲੇ ਤੋਂ ਨਿਕਲੇ ਅੱਗੇ

On Punjab

ਖੇਡ ਮੈਦਾਨ ਤੋਂ ਅਪਰਾਧ ਦੀ ਦਲਦਲ ਤਕ

On Punjab