ਟੋਕੀਓ ਓਲੰਪਿਕ ਸ਼ੁਰੂ ਹੋਣ ਵਿਚ ਸਿਰਫ਼ 24 ਘੰਟਿਆਂ ਦਾ ਸਮਾਂ ਰਹਿ ਗਿਆ ਹੈ। ਭਾਵ 23 ਜੁਲਾਈ ਦਿਨ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ਦੀ ਸ਼ੁਰੂਆਤ ਹੋ ਰਹੀ ਹੈ। ਡੀਡੀ ਸਪੋਰਟਸ ’ਤੇ ਰੋਜ਼ਾਨਾ ਇਸਦਾ ਸਿੱਧਾ ਪ੍ਰਸਾਰਣ ਹੋਵੇਗਾ। ਉਥੇ ਦੂਰਦਰਸ਼ਨ ਦੇ ਹੋਰ ਚੈਨਲ ਅਤੇ ਅਕਾਸ਼ਵਾਣੀ ਇਨ੍ਹਾਂ ਗਲੋਬਲ ਖੇਡਾਂ ਦੇ ਆਯੋਜਨ ’ਤੇ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕਰਨਗੇ। ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦਿੱਤੀ। ਮੰਤਰਾਲੇ ਨੇ ਦੱਸਿਆ ਕਿ ‘ਪ੍ਰਸਾਰ ਭਾਰਤੀ ਦੂਰਦਰਸ਼ਨ ਅਤੇ ਅਕਾਸ਼ਵਾਣੀ ਦੇ ਆਪਣੇ ਨੈਟਵਰਕ ਅਤੇ ਸਮਰਪਿਤ ਖੇਡ ਚੈਨਲ ਡੀਡੀ ਸਪੋਰਟਸ ਜ਼ਰੀਏ ਓਲੰਪਿਕ 2020 ਦੀ ਕਵਰੇਜ ਕੀਤੀ ਜਾਵੇਗੀ।’