ਟੋਕੀਓ ਪੈਰਾਲੰਪਿਕ (Tokyo Paralympic 2020) ‘ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ (Indian contingent) ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਾਸ ਮੁਲਾਕਾਤ ਕੀਤੀ। ਇਸ ਦੌਰਾਨ ਐਥਲੀਟਾਂ ਤੋਂ ਮਿਲਣ ਪੀਐੱਮ ਇਕ ਟੇਬਲ ਤੋਂ ਦੂਜੇ ਟੇਬਲ ‘ਤੇ ਗਏ ਤੇ ਖਿਡਾਰੀਆਂ ਨਾਲ ਸਮੇਂ ਬਿਤਾਇਆ। ਇਸ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੀਆਂ ਤਸਵੀਰਾਂ…
ਪੈਰਾ ਐਥਲ਼ੀਟਾਂ ਨੂੰ ਮੈਡਲ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਫੋਨ ‘ਤੇ ਵਧਾਈ ਦੇਣ ਵਾਲੇ ਮੋਦੀ ਬੈਡਮਿੰਟਨ ਖਿਡਾਰੀਆਂ ਚਾਂਦੀ ਦਾ ਤਗਮਾ ਜੇਤੂ ਨੋਇਡਾ ਦੇ ਜ਼ਿਲ੍ਹਾ ਮਜਿਸਟ੍ਰੇਟ ਸੁਹਾਸ ਯਥੀਰਾਜ, ਗੋਲਡ ਮੈਡਲ ਜੇਤੂ ਕ੍ਰਿਸ਼ਨਾ ਨਗਰ ਤੇ ਨੌਜਵਾਨ ਪਲਕ ਕੋਹਲੀ ਨਾਲ ਗੱਲ ਕਰਦੇ ਦੇਖੇ ਗਏ।
ਪੈਰਾਲੰਪਿਕ ਖੇਡਾਂ ਦੌਰਾਨ ਪੀਐੱਮ ਮੋਦੀ ਮੈਡਲ ਜਿੱਤਣ ‘ਤੇ ਨਾ ਸਿਰਫ਼ ਟਵੀਟ ਕਰ ਖਿਡਾਰੀਆਂ ਨੂੰ ਵਧਾਈਆਂ ਦੇ ਰਹੇ ਸਨ ਬਲਕਿ ਮੈਡਲ ਜਿੱਤਣ ‘ਤੇ ਉਹ ਫੋਨ ‘ਤੇ ਵੀ ਗੱਲ ਕਰ ਰਹੇ ਸਨ। ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਟੋਕੀਓ ਓਲੰਪਿਕ ‘ਚ ਹਿੱਸਾ ਲੈ ਕੇ ਦੇਸ਼ ਪਰਤੇ ਖਿਡਾਰੀਆਂ ਨਾਲ ਵੀ ਇਸ ਤਰ੍ਹਾਂ ਮੁਲਾਕਾਤ ਕੀਤੀ ਸੀ।