ਟੋਕੀਓ ਪੈਰਾਲੰਪਿਕ ਖੇਡਾਂ (Tokyo Paralympics 2020) ‘ਚ ਡਿਸਕਸ ਥ੍ਰੋਅ ‘ਚ ਵਿਨੋਦ ਕੁਮਾਰ (Vinod Kumar) ਨੇ ਕਾਂਸੀ ਮੈਡਲ ਗਵਾ ਦਿੱਤਾ ਹੈ। ਉਨ੍ਹਾਂ ਦੀ ਬਿਮਾਰੀ ਨੂੰ ਕਲਾਸੀਫਿਕੇਸ਼ਨ ਨਿਰੀਖਣ ‘ਚ ‘ਅਯੋਗ’ ਪਾਇਆ ਗਿਆ ਹੈ। ਉਨ੍ਹਾਂ ਪੁਰਸ਼ਾਂ ਦੇ F52 ਚੱਕਾ ਸੁੱਟ ਮੁਕਾਬਲੇ ‘ਚ ਤੀਸਰਾ ਨੰਬਰ ਹਾਸਲ ਕੀਤਾ ਸੀ ਪਰ ਇਸ ਤੋਂ ਬਾਅਦ ਦੂਸਰੇ ਮੁਕਾਬਲੇਬਾਜ਼ਾਂ ਵੱਲੋਂ ਉਨ੍ਹਾਂ ਦੇ ਇਸ ਕੈਟਾਗਰੀ ‘ਚ ਸ਼ਾਮਲ ਹੋਣ ‘ਤੇ ਸਵਾਲ ਖੜ੍ਹੇ ਕੀਤੇ ਗਏ ਸਨ। ਈਵੈਂਟ ਤੋਂ ਬਾਅਦ ਨਤੀਜੇ ਨੂੰ ਹੋਲਡ ‘ਤੇ ਰੱਖਿਆ ਗਿਆ ਸੀ। ਬੀਐੱਸਐੱਫ ਦੇ 41 ਸਾਲ ਦੇ ਜਵਾਨ ਨੇ 19.91 ਮੀਟਰ ਦੇ ਸਰਬੋਤਮ ਥ੍ਰੋਣ ਤੋਂ ਤੀਸਰਾ ਸਥਾਨ ਹਾਸਲ ਕੀਤਾ ਸੀ। ਉਹ ਪੋਲੈਂਡ ਦੇ ਪਿਓਟਰ ਕੋਸੇਵਿਜ (20.02 ਮੀਟਰ) ਤੇ ਕ੍ਰੋਏਸ਼ੀਆ ਦੇ ਵੈਲਿਮੀਰ ਸੈਂਡੋਰ (19.98 ਮੀਟਰ) ਦੇ ਪਿੱਛੇ ਰਹੇ ਜਿਨ੍ਹਾਂ ਨੇ ਲੜੀਵਾਰ ਗੋਲਡ ਤੇ ਸਿਲਵਰ ਮੈਡਲ ਆਪਣੇ ਨਾਂ ਕੀਤੇ। F52 ਮੁਕਾਬਲੇ ‘ਚ ਉਹ ਅਥਲੀਟ ਹਿੱਸਾ ਲੈਂਦੇ ਹਨ ਜਿਨ੍ਹਾਂ ਦੀਆਂ ਮਾਸਪੇਸ਼ੀਆਂ ਦੀ ਸਮਰੱਥਾ ਕਮਜ਼ੋਰ ਹੁੰਦੀ ਹੈ ਤੇ ਉਨ੍ਹਾਂ ਦੇ ਮੂਵਮੈਂਟ ਸੀਮਤ ਹੁੰਦੇ ਹਨ। ਹੱਥਾਂ ‘ਚ ਵਿਕਾਰ ਹੁੰਦਾ ਹੈ ਜਾਂ ਪੈਰਾਂ ਦੀ ਲੰਬਾਈ ‘ਚ ਅੰਤਰ ਹੁੰਦਾ ਹੈ। ਜਿਸ ਨਾਲ ਖਿਡਾਰੀ ਬੈਠ ਕੇ ਮੁਕਾਬਲੇ ‘ ਚਹਿੱਸਾ ਲੈਂਦੇ ਹਨ। ਰੀੜ੍ਹ ਦੀ ਹੱਡੀ ‘ਚ ਸੱਟ ਵਾਲੇ ਜਾਂ ਅਜਿਹੇ ਖਿਡਾਰੀ ਜਿਨ੍ਹਾਂ ਦਾ ਅੰਗ ਕੱਟਿਆ ਹੋਵੇ, ਉਹ ਵੀ ਇਸੇ ਵਰਗ ‘ਚ ਹਿੱਸਾ ਲੈਂਦੇ ਹਨ।