ਭਾਰਤ ਦਾ ਟੋਕਿਓ ਪੈਰਾਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤੀ ਐਥਲੀਟ Mariyappan Thangavelu ਨੇ ਉੱਚੀ ਛਲਾਂਗ ’ਚ ਦੇਸ਼ ਨੂੰ ਸਿਲਵਰ ਮੈਡਲ ਦਿਵਾਇਆ ਹੈ। ਮੰਗਲਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ’ਚ ਥਾਂ ਬਣਾਉਣ ਵਾਲੇ ਪੈਰਾ ਐਥਲੀਟ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ63 ’ਚ ਸਿਲਵਰ ਮੈਡਲ ’ਤੇ ਕਬਜ਼ਾ ਜਮਾਇਆ। ਇਸੀ ਇਵੈਂਟ ’ਚ ਸ਼ਰਦ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕਰਦੇ ਹੋਏ ਕਾਂਸੇ ਦਾ ਤਮਗਾ ਆਪਣੇ ਨਾਮ ਕੀਤਾ। ਪੋਡੀਅਮ ’ਤੇ ਦੋ ਭਾਰਤੀਆਂ ਨੇ ਥਾਂ ਬਣਾਉਂਦੇ ਹੋਏ ਦੇਸ਼ ਦਾ ਨਾਮ ਰੋਸ਼ਨ ਕੀਤਾ।
ਜਾਪਾਨ ਦੀ ਰਾਜਧਾਨੀ ਟੋਕਿਓ ’ਚ ਜਾਰੀ ਪੈਰਾਓਲੰਪਿਕ ’ਚ ਭਾਰਤ ਨੇ ਹੁਣ ਤਕ ਦਾ ਸਭ ਤੋਂ ਬਿਹਤਰੀਨ ਖੇਡ ਦਿਖਾਉਂਦੇ ਹੋਏ ਮੈਡਲਾਂ ਦੀ ਗਿਣਤੀ ਦੋਹਰੇ ਅੰਕ ਤਕ ਪਹੁੰਚਾ ਦਿੱਤੀ ਹੈ। ਭਾਰਤ ਨੇ ਮੰਗਲਵਾਰ ਨੂੰ ਉੱਚੀ ਛਾਲ ਮੁਕਾਬਲੇ ’ਚ ਮਰੀਯੱਪਨ ਅਤੇ ਸ਼ਾਦਕ ਦੇ ਮੈਡਲ ਦੀ ਬਦੌਲਤ 10ਵਾਂ ਮੈਡਲ ਹਾਸਿਲ ਕੀਤਾ। ਮਰੀਯੱਪਨ ਦੂਸਰੇ ਸਥਾਨ ’ਤੇ ਰਹੇ ਜਦਕਿ ਸ਼ਰਦ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਗੋਲਡ ਮੈਡਲ : 2016 ਰੀਓ ਪੈਰਾਓਲੰਪਿਕ ਖੇਡ
ਪਿਛਲੇ ਰੀਓ ਪੈਰਾਓਲੰਪਿਕ ਖੇਡਾਂ ’ਚ ਪੁਰਸ਼ਾਂ ਦੀ ਟੀ-42 ਉੱਚੀ ਛਾਲ ਮੁਕਾਬਲੇ ’ਚ ਸਿਲਵਰ ਮੈਡਲ ਜਿੱਤ ਕੇ ਤਮਿਲਨਾਡੂ ਦੇ ਮਰੀਯੱਪਨ ਨੇ ਸਾਰੇ ਦੇਸ਼ਵਾਸੀਆਂ ਦਾ ਦਿਲ ਜਿੱਤ ਲਿਆ ਸੀ।
ਇਸਤੋਂ ਬਾਅਦ 2019 ਵਿਸ਼ਵ ਪੈਰਾ ਐਥਲੀਟ ਚੈਂਪੀਅਨਸ਼ਿਪ ’ਚ ਵੀ ਮਰੀਯੱਪਨ ਨੇ ਕਾਂਸੇ ਦਾ ਤਮਗਾ ਆਪਣੇ ਨਾਮ ਕੀਤਾ। ਇਸ ਤਰ੍ਹਾਂ ਭਾਰਤੀ ਪੈਰਾਓਲੰਪਿਕ ਦਲ ਦੇ ਝੰਡਾਬਰਦਾਰ ਮਰੀਯੱਪਨ ਰੀਓ ਵਾਂਗ ਟੋਕਿਓ ’ਚ ਤਮਗਾ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਣਾ ਚਾਹੁਣਗੇ।