PreetNama
ਸਿਹਤ/Health

Tooth Decay Prevention: ਦੰਦਾਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ 3 ਘਰੇਲੂ ਨੁਸਖ਼ੇ

ਦੰਦਾਂ ਦੀ ਸਮੱਸਿਆ ਆਮ ਹੈ, ਇਹ ਅਕਸਰ ਮਿੱਠਾ ਖਾਣ ਨਾਲ, ਜਿਵੇਂ ਚਾਕਲੇਟ, ਬਿਸਕੁਟ, ਕੇਕ ਜਾਂ ਫਿਰ ਪੀਜ਼ਾ, ਬਰਗਰ, ਕੋਲਡ ਡਰਿੰਕ, ਖਾਣੇ ਵਿਚ ਜ਼ਿਆਦਾ ਸਫੇਦ ਚੀਨੀ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਾਰਨ ਹੁੰਦੀ ਹੈ। ਆਮ ਤੌਰ ‘ਤੇ ਦੰਦਾਂ ਦੀ ਸਮੱਸਿਆ ਦੇ ਮਾਮਲੇ ਛੋਟੇ ਬੱਚਿਆਂ ਜਾਂ ਟੀਨਏਜਰਜ਼ ਵਿਚ ਦੇਖਣ ਨੂੰ ਮਿਲਦੀ ਹੈ ਪਰ ਕਈ ਮਾਮਲਿਆਂ ਵਿਚ ਇਹ ਬਾਲਗਾਂ ਵਿਚ ਵੀ ਪਾਈ ਜਾਂਦੀ ਹੈ। ਐਕਸਪਰਟਸ ਅਨੁਸਾਰ, ਅਜਿਹਾ ਕਾਰਬੋਹਾਈਡ੍ਰੇਟਸ ਭਰਪੂਰ ਚੀਜ਼ਾਂ ਜ਼ਿਆਦਾ ਖਾਣ ਨਾਲ ਹੁੰਦਾ ਹੈ, ਜੋ ਦੰਦਾਂ ਨਾਲ ਚਿਪਕੇ ਰਹਿ ਹਨ ਤੇ ਉਸ ਜਗ੍ਹਾ ਤੇ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ। ਇਹ ਬੈਕਟੀਰੀਆ ਪਲਾਕ ਬਣਾਉਂਦੇ ਹਨ। ਪਲਾਕ ਵਿਚ ਮੌਜੂਦ ਐਸਿਡ ਦੇ ਕਾਰਨ ਦੰਦਾਂ ਦੀ ਉਪਰਲੀ ਪਰਤ ਪ੍ਰਭਾਵਤ ਹੋਣ ਲੱਗਦੀ ਹੈ, ਜਿਸ ਕਾਰਨ ਦੰਦਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜੋਦੰਦਾਂ ਦੀ ਸਮੱਸਿਆ ਨੂੰ ਜ਼ਿਆਦਾ ਸਮਾਂ ਹੋ ਗਿਆ ਹੈ ਤਾਂ ਡਾਕਟਰ ਖ਼ਰਾਬ ਚੁੱਕੇ ਦੰਦਾਂ ਨੂੰ ਕੱਢ ਦਿੰਦੇ ਹਨ, ਪਰ ਜੋ ਪਰੇਸ਼ਾਨੀ ਹੁਣ ਹੀ ਸ਼ੁਰੂ ਹੋਈ ਹੈ ਤਾਂ ਇਸਨੂੰ ਰੋਕਿਆ ਵੀ ਜਾ ਸਕਦਾ ਹੈ।

ਜੋ ਤੁਹਾਨੂੰ ਵੀ ਦੰਦਾਂ ਦੀ ਸਮੱਸਿਆ ਸ਼ੁਰੂ ਹੋਈ ਹੈ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਲੈ ਸਕਦੇ ਹੋ

ਲੂਣ ਦਾ ਪਾਣੀ

ਦੰਦਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ, ਇਕ ਗਲਾਸ ਪਾਣੀ ਵਿਚ ਨਮਕ ਮਿਲਾਓ ਅਤੇ ਇਸ ਨਾਲ ਗਰਾਰੇ ਕਰੋ। ਆਯੁਰਵੈਦ ਵਿਚ ਦੰਦਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਮਕ ਵਾਲੇ ਪਾਣੀ ਨਾਲ ਕੁਰਲੀ ਕਰਨਾ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਨਮਕ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਦੰਦਾਂ ਦੀ ਸਮੱਸਿਆ ਨੂੰ ਕੁਝ ਹੱਦ ਤਕ ਘਟਾਇਆ ਜਾ ਸਕਦਾ ਹੈ।

ਲੌਂਗ

ਗ ਹਰ ਘਰ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਐਂਟੀਸੈਪਟਿਕ, ਐਂਟੀ-ਫੰਗਲ ਅਤੇ ਐਂਟੀ-ਬੈਕਟਰੀਆ ਗੁਣਾਂ ਨਾਲ ਭਰਪੂਰ ਲੌਂਗ ਦੰਦਾਂ ਦੇ ਦਰਦ, ਕਸ਼ਟ ਜਾਂ ਦੋਵਾਂ ਦੇ ਮਾਮਲਿਆਂ ਵਿਚ ਲਾਭਕਾਰੀ ਸਿੱਧ ਹੁੰਦੇ ਹਨ। ਦੰਦਾਂ ‘ਤੇ ਲੌਂਗ ਦਾ ਤੇਲ ਲਗਾਉਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

ਨਿੰਮ

ਪੁਰਾਣੇ ਸਮੇਂ ਵਿਚ ਨਿੰਮ ਦੰਦਾਂ ਦੀ ਸਫ਼ਾਈ ਲਈ ਵਰਤੀ ਜਾਂਦੀ ਸੀ। ਜ਼ਿਕਰਯੋਗ ਹੈ ਕਿ ਐਂਟੀਬੈਕਟੀਰੀਅਲ ਗੁਣਾਂ ਦੇ ਨਾਲ ਨਿੰਮ ਵਿਚ ਫਾਈਬਰ ਵੀ ਮੌਜੂਦ ਹੁੰਦਾ ਹੈ, ਜੋ ਦੰਦਾਂ ਤੇ ਪਲਾਕ ਬਣਨ ਤੋਂ ਰੋਕਦਾ ਹੈ। ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਦੰਦਾਂ ਦੀ ਸਮੱਸਿਆ ਅਤੇ ਦਰਦ ਨੂੰ ਘਟਾਉਣ ਲਈ ਕਰ ਸਕਦੇ ਹੋ।

Disclaimer: ਲੇਖ ਵਿਚ ਦੱਸੀ ਸਲਾਹ ਅਤੇ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਮਕਸਦ ਲਈ ਹਨ। ਇਸਨੂੰ ਪੇਸ਼ੇਵਰ ਡਾਕਟਰੀ ਸਲਾਹ ਦੇ ਤੌਰ ‘ਤੇ ਨਹੀਂ ਲਿਆ ਜਾਣਾ ਚਾਹੀਦਾ। ਜੇ ਤੁਹਾਨੂੰ ਕੋਈ ਪ੍ਰਸ਼ਨ ਜਾਂ ਚਿੰਤਾ ਹੈ ਤਾਂ ਹਮੇਸ਼ਾ ਆਪਣੇ ਡਾਕਟਰ ਤੋਂ ਸਲਾਹ ਲਓ।

Related posts

ਸਿੱਖ ਕਤਲੇਆਮ ਦੇ ਦੋਸ਼ੀ ਲੀਡਰ ਦੀ ਕੋਰੋਨਾ ਵਾਇਰਸ ਨਾਲ ਮੌਤ

On Punjab

ਫ਼ਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾ ਸਕਦੇ ਹਨ ਮਸ਼ਰੂਮ, ਜਾਣੋ ਇਨ੍ਹਾਂ ਨੂੰ ਜ਼ਿਆਦਾ ਖਾਣ ਦੇ ਸਾਈਡ ਇਫੈਕਟ

On Punjab

ਜਾਣੋ ਸਿਹਤ ਲਈ ਕਿਵੇਂ ਗੁਣਕਾਰੀ ਹੁੰਦਾ ਹੈ ਅਖਰੋਟ ?

On Punjab