ਟੈਲੀਕੌਮ ਰੈਗੂਲੇਟਰ ਟ੍ਰਾਈ ਨੇ ਭਾਰਤੀ ਏਅਰਟੈੱਲ ਤੇ ਵੋਡਾਫੋਨ ਆਈਡੀਆ ਦੀ ਪ੍ਰੀਮੀਅਮ ਸਰਵਿਸਜ਼ ‘ਤੇ ਰੋਕ ਲਾ ਦਿੱਤੀ ਹੈ। ਏਅਰਟੈੱਲ ਨੇ ਜ਼ਿਆਦਾ ਤੇਜ਼ ਸਪੀਡ ਡੇਟਾ ਤੇ ਪ੍ਰਾਇਰਟੀ ਸਰਵਿਸਜ਼ ਲਈ ਪਲੈਟੀਨਮ ਸਰਵਿਸ ਲਾਂਚ ਕੀਤੀ ਸੀ ਪਰ ਟ੍ਰਾਈ ਇਨ੍ਹਾਂ ਦੋਵੇਂ ਟੈਲੀਕੌਮ ਸਰਵਿਸਜ਼ ਪ੍ਰੋਵਾਇਡਰ ਦੀ ਸਕੀਮ ਇਹ ਕਹਿੰਦਿਆਂ ਹੋਇਆ ਬੰਦ ਕਰ ਦਿੱਤੀ ਹੈ ਕਿ ਇਸ ਨਾਲ ਜਿਹੜੇ ਲੋਕਾਂ ਕੋਲ ਇਹ ਸਕੀਮ ਨਹੀਂ ਹੈ, ਉਨ੍ਹਾਂ ਦੀ ਸਰਵਿਸ ਤੇ ਅਸਰ ਪੈ ਸਕਦਾ ਹੈ।
ਵੋਡਾਫੋਨ ਨੇ ਟਰਾਈ ਦੇ ਇਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਕਨੌਮਿਕ ਟਾਇਮਜ਼ ਮੁਤਾਬਕ ਵੋਡਾਫੋਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਟਰਾਈ ਨੇ ਜਿਸ ਹੜਬੜਾਹਟ ‘ਚ ਸਾਡੀ ਸਰਵਿਸ ਰੋਕੀ ਹੈ, ਇਹ ਹੈਰਾਨ ਕਰਨ ਵਾਲਾ ਹੈ।
ਟਰਾਈ ਨੇ ਵੋਡਾਫੋਨ ਤੇ ਏਅਰਟੈੱਲ ਨੂੰ ਲਿਖੀ ਚਿੱਠੀ ‘ਚ ਦੋਵਾਂ ਨੂੰ ਇਸ ਪ੍ਰੀਮੀਅਮ ਸਰਵਿਸ ਨੂੰ ਤੁਰੰਤ ਰੋਕਣ ਲਈ ਕਿਹਾ ਗਿਆ ਹੈ। ਟਰਾਈ ਨੇ ਕਿਹਾ ਕਿ ਅਗਲੇ ਆਦੇਸ਼ ਤਕ ਇਸ ਸਰਵਿਸ ‘ਤੇ ਰੋਕ ਲਾਈ ਗਈ। ਟਰਾਈ ਦੋਵੇਂ ਸਕੀਮਾਂ ਦੀ ਵਿਸਥਾਰ ਨਾਲ ਜਾਂਚ ਕਰੇਗਾ।