ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ ਤੇ ਅਮਰੀਕਾ ਨੂੰ ਬਹੁਤ ਜਲਦੀ ਨਵਾਂ ਰਾਸ਼ਟਰਪਤੀ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਇੱਥੇ ਰਾਸ਼ਟਰਪਤੀ ਦੀ ਡਿਬੇਟ ਚੱਲ ਰਹੀ ਹੈ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਦੀ ਬਹਿਸ ਵਿੱਚ ਜੋ ਬਾਈਡਨ ਨੂੰ ਕਾਫੀ ਅਲੋਚਨਾਤਮਕ ਤਰੀਕੇ ਨਾਲ ਲਤਾੜਿਆ ਹੈ। ਇਸ ਤੋਂ ਬਾਅਦ ਟਰੰਪ ਨੇ ਵਰਜੀਨੀਆ ਵਿੱਚ ਹੋਈ ਚੋਣ ਰੈਲੀ ਵਿੱਚ ਬਹਿਸ ਵਿੱਚ ਆਪਣੇ ਪ੍ਰਦਰਸ਼ਨ ਦਾ ਜਸ਼ਨ ਵੀ ਮਨਾਇਆ। ਟਰੰਪ ਨੇ ਦਾਅਵਾ ਕੀਤਾ ਕਿ ਬਾਈਡਨ ਅਗਲੀ 90 ਮਿੰਟ ਦੀ ਬਹਿਸ ਵਿੱਚ ਬਚ ਨਹੀਂ ਸਕਣਗੇ
ਆਪਣੇ ਪੂਰੇ ਭਾਸ਼ਣ ਦੌਰਾਨ ਟਰੰਪ ਨੇ ਕਈ ਮੁੱਦਿਆਂ ‘ਤੇ ਬਾਈਡਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਸਨੇ ਬਾਈਡਨ ਨੂੰ ਕਿਹਾ ਕਿ ਦੇਸ਼ ਉਸ ਨੂੰ “ਨਹੀਂ ਚਾਹੁੰਦਾ” ਅਤੇ ਉਸ ਨੂੰ “ਇਥੋਂ ਭੱਜ ਜਾਣਾ” ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਈਡਨ ਰਾਸ਼ਟਰਪਤੀ ਦੀ ਦੌੜ ਨਹੀਂ ਛੱਡ ਰਹੇ ਹਨ। ਟਰੰਪ ਨੇ ਕਿਹਾ, “ਬੀਤੀ ਰਾਤ ਦੇ ਪ੍ਰਦਰਸ਼ਨ ਤੋਂ ਬਾਅਦ, ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਜੋ ਬਾਈਡਨ ਦੌੜ ਤੋਂ ਬਾਹਰ ਹੋ ਰਹੇ ਹਨ, ਪਰ ਸੱਚਾਈ ਇਹ ਹੈ ਕਿ ਮੈਂ ਅਜਿਹਾ ਨਹੀਂ ਮੰਨਦਾ।”
ਟਰੰਪ ਨੇ ਬਾਈਡਨ ਉੱਤੇ ਰਾਸ਼ਟਰਪਤੀ ਅਹੁਦੇ ਦੀ ਬਹਿਸ ‘ਚ ਹੇਰਾਫੇਰੀ ਦਾ ਲਾਇਆ ਦੋਸ਼
ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਬਹਿਸ ਸੰਚਾਲਕਾਂ ਨੇ ਬਾਈਡਨ ਨਾਲ ਮੁਲਾਕਾਤ ਕੀਤੀ ਸੀ। ਜਿਸ ਦਾ ਮਤਲਬ ਹੈ ਕਿ ਬਾਈਡਨ ਬਹਿਸ ਨੂੰ ਆਪਣੇ ਮਨ ਮੁਤਾਬਕ ਮੋਲਡ ਕਰਨਾ ਚਾਹੁੰਦੇ ਸਨ। TOI ਦੇ ਅਨੁਸਾਰ, ਟਰੰਪ ਨੇ ਅਮਰੀਕਾ ਦੀ ਭਿਆਨਕ ਤਸਵੀਰ ਪੇਂਟ ਕਰਨਾ ਜਾਰੀ ਰੱਖਿਆ, ਡਾਕਟਰਾਂ ਦੁਆਰਾ ਜਨਮ ਤੋਂ ਬਾਅਦ ਬੱਚਿਆਂ ਨੂੰ ਮਾਰਨ ਬਾਰੇ ਝੂਠ ਨੂੰ ਦੁਹਰਾਇਆ ਅਤੇ ਪ੍ਰਵਾਸੀਆਂ ਦੁਆਰਾ ਕਾਲੇ ਅਤੇ ਹਿਸਪੈਨਿਕ ਅਮਰੀਕੀਆਂ ਤੋਂ ਨੌਕਰੀਆਂ ਖੋਹਣ ਬਾਰੇ ਬੇਬੁਨਿਆਦ ਦੋਸ਼ ਲਗਾਏ।
ਕੈਲੀ ਇੱਕ ਗੁਆਚੀ ਹੋਈ ਆਤਮਾ ਹੈ – ਟਰੰਪ
ਬਾਈਡਨ ਵੱਲੋਂ ਯਾਦ ਦਿਵਾਏ ਜਾਣ ਉੱਤੇ ਕਿ ਟਰੰਪ ਦੇ ਸਾਬਕਾ ਚੀਫ ਆਫ ਸਟਾਫ ਜੌਨ ਕੈਲੀ ਨੇ ਕਿਹਾ ਸੀ ਕਿ ਟਰੰਪ ਨੇ ਮ੍ਰਿਤਕ ਫੌਜੀ ਤੇ ਸਾਬਕਾ ਫੌਜੀਆਂ ਨੂੰ “ਮੂਰਖ” ਅਤੇ “ਅਸਫਲ” ਕਿਹਾ ਸੀ। ਟਰੰਪ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕੈਲੀ ਦਾ ਅਪਮਾਨ ਕੀਤਾ, ਉਸ ਨੂੰ “ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਮੂਰਖ” ਅਤੇ “ਇੱਕ ਗੁਆਚੀ ਹੋਈ ਆਤਮਾ” ਕਿਹਾ।