16.54 F
New York, US
December 22, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

Trump India Visit: ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਦੇ ਹੀ ਭਾਰਤ ਆਉਣਗੇ ਡੋਨਾਲਡ ਟਰੰਪ! ਯਾਤਰਾ ਦੇ ਨਾਲ ਹੀ ਆਪਣੇ ਨਾਂ ਕਰਨਗੇ ਇਹ ਰਿਕਾਰਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਇਤਿਹਾਸਕ ਜਿੱਤ ‘ਤੇ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ ਹੈ। ਅਗਲੇ ਸਾਲ ਅਗਸਤ 2025 ਵਿੱਚ ਭਾਰਤ ਵਿੱਚ ਕਵਾਡ ਸੰਮੇਲਨ ਹੋਣ ਜਾ ਰਿਹਾ ਹੈ। ਹਾਲਾਂਕਿ ਇਸ ਕਾਨਫਰੰਸ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ। ਅਜਿਹੇ ‘ਚ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਭਾਰਤ ਆ ਸਕਦੇ ਹਨ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਆਖਰੀ ਸਾਲ 2020 ਵਿੱਚ ਭਾਰਤ ਦਾ ਦੌਰਾ ਕੀਤਾ ਸੀ।

ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਚੋਣਾਂ ਮੁੜ ਜਿੱਤਣ ਵਾਲੇ ਰਿਪਬਲਿਕਨ ਸਿਆਸਤਦਾਨ ਡੋਨਾਲਡ ਟਰੰਪ ਨੂੰ ਇਸ ਵਾਰ ਭਾਰਤ ਆਉਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਵਾਡ (ਅਮਰੀਕਾ, ਆਸਟ੍ਰੇਲੀਆ, ਜਾਪਾਨ ਤੇ ਭਾਰਤ ਦਾ ਸੰਗਠਨ) ਦੇ ਸਿਖਰਲੇ ਆਗੂਆਂ ਦਾ ਅਗਲਾ ਸੰਮੇਲਨ ਭਾਰਤ ਵਿਚ ਹੋਣਾ ਹੈ। ਸ਼ਾਇਦ ਜੁਲਾਈ-ਅਗਸਤ, 2025 ਵਿਚ ਸਿਖਰ ਸੰਮੇਲਨ ਦੀ ਤਰੀਕ ਤੈਅ ਕੀਤੀ ਜਾ ਸਕਦੀ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸਾਲ ਦੇ ਅੰਦਰ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੀ ਯਾਤਰਾ ਕੀਤੀ ਹੋਵੇ।ਠੰਢੀ ਜੰਗ ਦੇ ਦੌਰ ਵਿਚ ਕੋਈ-ਕੋਈ ਅਮਰੀਕੀ ਰਾਸ਼ਟਰਪਤੀ ਭਾਰਤ ਦੀ ਯਾਤਰਾ ’ਤੇ ਆਉਂਦਾ ਸੀ ਪਰ ਹਾਲ ਹੀ ਦੇ ਕੁਝ ਸਾਲਾਂ ਦੌਰਾਨ ਪਿਛਲੇ ਸਾਰੇ ਪੰਜ ਅਮਰੀਕੀ ਰਾਸ਼ਟਰਪਤੀਆਂ ਨੇ ਭਾਰਤ ਦਾ ਦੌਰਾ ਕੀਤਾ ਹੈ। ਹਾਲੇ ਸਤੰਬਰ 2023 ਵਿਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਸਨ।

Related posts

ਉੱਤਰੀ ਮੈਕਸੀਕੋ ‘ਚ ਚਰਚ ਦੀ ਛੱਤ ਡਿੱਗਣ ਨਾਲ 10 ਲੋਕਾਂ ਦੀ ਮੌਤ, ਹਾਦਸੇ ‘ਚ 60 ਤੋਂ ਵੱਧ ਜ਼ਖ਼ਮੀ

On Punjab

ਕੰਬੋਡੀਆ ‘ਚ ਹੁਣ ਤੱਕ 39 ਤੋਂ ਜ਼ਿਆਦਾ ਸੁਰੰਗਾਂ ਖੋਜ ਚੁੱਕਿਆ ਇਹ ਅਫਰੀਕੀ ਚੂਹਾ, ਯੂਕੇ ਦੀ ਸੰਸਥਾ ਨੇ ਦਿੱਤਾ ਵੀਰਤਾ ਸਨਮਾਨ

On Punjab

ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗੇ ਪੱਕਾ ਮੋਰਚਾ ਚੌਥੇ ਦਿਨ ‘ਚ ਸ਼ਾਮਲ

Pritpal Kaur