PreetNama
ਸਮਾਜ/Social

Tsunami Alert: ਅਮਰੀਕਾ ਦੇ ਅਲਾਸਕਾ ’ਚ ਭੂਚਾਲ ਦੇ ਜ਼ੋਰਦਾਰ ਝਟਕੇ, ਸੁਨਾਮੀ ਆਉਣ ਦੀ ਜਾਰੀ ਹੋਈ ਚਿਤਾਵਨੀ

ਅਮਰੀਕਾ ਦੇ ਅਲਾਸਕਾ ਸੂਬੇ ’ਚ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਗਤੀ 8.2 ਦੱਸੀ ਜਾ ਰਹੀ ਹੈ। ਅਲਾਸਕਾ ’ਚ ਪੇਰੀਵਿਲ ਸ਼ਹਿਰ ਤੋਂ 91 ਕਿਮੀ ਪੂਰਬੀ-ਦੱਖਣੀ ਖੇਤਰਾਂ ਨੂੰ ਭੂਚਾਲ ਦਾ ਕੇਂਦਰ ਮੰਨਿਆ ਜਾ ਰਿਹਾ ਹੈ। ਭੂਚਾਲ ਇੰਨੀ ਤੇਜ਼ੀ ਨਾਲ ਸੀ ਕਿ ਇਸ ਤੋਂ ਦੱਖਣੀ ਅਲਾਸਕਾ ਤੇ ਅਲਾਸਕਾ ਪ੍ਰਾਇਦੀਪ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ US Geological Survey (USGS) ਨੇ ਕਿਹਾ ਕਿ ਭੂਚਾਲ ਰਾਤ 10:15 ਵਜੇ ਆਇਆ, ਜੋ ਕਿ 35 ਕਿਲੋਮੀਟਰ ਦੀ ਗਹਿਰਾਈ ’ਤੇ ਸੀ। ਅਲਾਸਕਾ ’ਚ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰੀ (ਐੱਨਟੀਡਬਲਯੂਸੀ) ਨੇ ਦੱਖਣੀ ਹਿੱਸਿਆਂ ਤੇ ਪ੍ਰਸ਼ਾਂਤ ਸਮੁੰਦਰੀ ਖੇਤਰਾਂ ਨੂੰ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।

Related posts

ਹੁਣ ਉਹ ਚੁੱਪ ਰਹਿੰਦਾ

Pritpal Kaur

ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਨਾਂ ‘ਤੇ ਲੱਗੀ ਮੋਹਰ, ਇਮਰਾਨ ਖਾਨ ਨੇ ਵਿਦੇਸ਼ੀ ਸਾਜ਼ਿਸ਼ ਨੂੰ ਲੈ ਕੇ ਕੀਤਾ ਟਵੀਟ

On Punjab

PMLA ਕੋਰਟ ਨੇ ਵਿਜੇ ਮਾਲਿਆ ਦੀ ਜ਼ਬਤ ਜਾਇਦਾਦ ਵੇਚ ਕੇ ਵਸੂਲੀ ਲਈ ਦਿੱਤੀ ਮਨਜ਼ੂਰੀ

On Punjab