ਅਮਰੀਕਾ ਦੇ ਅਲਾਸਕਾ ਸੂਬੇ ’ਚ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਗਤੀ 8.2 ਦੱਸੀ ਜਾ ਰਹੀ ਹੈ। ਅਲਾਸਕਾ ’ਚ ਪੇਰੀਵਿਲ ਸ਼ਹਿਰ ਤੋਂ 91 ਕਿਮੀ ਪੂਰਬੀ-ਦੱਖਣੀ ਖੇਤਰਾਂ ਨੂੰ ਭੂਚਾਲ ਦਾ ਕੇਂਦਰ ਮੰਨਿਆ ਜਾ ਰਿਹਾ ਹੈ। ਭੂਚਾਲ ਇੰਨੀ ਤੇਜ਼ੀ ਨਾਲ ਸੀ ਕਿ ਇਸ ਤੋਂ ਦੱਖਣੀ ਅਲਾਸਕਾ ਤੇ ਅਲਾਸਕਾ ਪ੍ਰਾਇਦੀਪ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ US Geological Survey (USGS) ਨੇ ਕਿਹਾ ਕਿ ਭੂਚਾਲ ਰਾਤ 10:15 ਵਜੇ ਆਇਆ, ਜੋ ਕਿ 35 ਕਿਲੋਮੀਟਰ ਦੀ ਗਹਿਰਾਈ ’ਤੇ ਸੀ। ਅਲਾਸਕਾ ’ਚ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰੀ (ਐੱਨਟੀਡਬਲਯੂਸੀ) ਨੇ ਦੱਖਣੀ ਹਿੱਸਿਆਂ ਤੇ ਪ੍ਰਸ਼ਾਂਤ ਸਮੁੰਦਰੀ ਖੇਤਰਾਂ ਨੂੰ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।