31.48 F
New York, US
February 6, 2025
PreetNama
ਖਬਰਾਂ/News

Tsunami alert in Indonesia : ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਇੰਡੋਨੇਸ਼ੀਆ ਦੀ ਧਰਤੀ, ਸੁਨਾਮੀ ਦੀ ਚਿਤਾਵਨੀ ਜਾਰੀ

ਇੰਡੋਨੇਸ਼ੀਆ ’ਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਫਲੋਰੇਸ ਟਾਪੂ ’ਚ ਅੱਜ ਸਵੇਰੇ ਹੀ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ ਹੈ। ਭੂਚਾਲ ਦੇ ਝਟਕਿਆਂ ਤੋਂ ਬਾਅਦ ਮੌਸਮ ਵਿਭਾਗ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਭੂਚਾਲ ਨਾਲ ਕਿਸੇ ਦਾ ਨੁਕਸਾਨ ਹੋਣ ਦੀ ਖ਼ਬਰ ਨਹੀਂਹੈ। ਰਾਹਤ ਅਤੇ ਬਚਾਅ ਦਲ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਇੰਡੋਨੇਸ਼ੀਆ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਪੰਜ ਦਸੰਬਰ ਨੂੰ ਭੂਚਾਲ ਦੇ ਝਟਕਿਆਂ ਦੀ ਤੀਬਰਤਾ 6.0 ਦਰਜ ਕੀਤੀ ਗਈ ਸੀ।

2004 ਵਿੱਚ ਆਇਆ ਸੀ ਵਿਨਾਸ਼ਕਾਰੀ ਭੂਚਾਲ

ਜ਼ਿਕਰਯੋਗ ਹੈ ਕਿ ਸਾਲ 2004 ‘ਚ ਇੰਡੋਨੇਸ਼ੀਆ ‘ਚ ਆਏ ਭਿਆਨਕ ਭੂਚਾਲ ‘ਚ ਲੱਖਾਂ ਲੋਕ ਮਾਰੇ ਗਏ ਸਨ। ਭੂਚਾਲ ਤੋਂ ਬਾਅਦ ਆਈ ਸੁਨਾਮੀ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਹਜ਼ਾਰਾਂ ਲੋਕ ਲਾਪਤਾ ਵੀ ਹੋ ਗਏ।

Related posts

ਲੋਕ ਸਭਾ ਸਪੀਕਰ ਬਾਰੇ ਨਾ ਬਣੀ ਸਹਿਮਤੀ, ਐੱਨਡੀਏ ਦੇ ਓਮ ਬਿਰਲਾ ਤੇ ਇੰਡੀਆ ਦੇ ਸੁਰੇਸ਼ ਵਿਚਾਲੇ ਮੁਕਾਬਲਾ ਅੱਜ

On Punjab

ਜੌਹਨ ਦੀ ‘ਦਿ ਡਿਪਲੋਮੈਟ’ ਸੱਤ ਮਾਰਚ ਨੂੰ ਹੋਵੇਗੀ ਰਿਲੀਜ਼

On Punjab

ਸੰਤੁਲਿਤ ਭੋਜਨ ਲਈ ਜਾਗਰੂਕਤਾ ਦੀ ਲੋੜ- ਮਨੁੱਖ ਦੀਆਂ ਤਿੰਨ ਬੁਨਿਆਦੀ ਲੋੜਾਂ ਰੋਟੀ, ਕੱਪੜਾ ਅਤੇ ਮਕਾਨ

On Punjab