ਯੂਏਈ ਦੇ ਵਿੱਤ ਮੰਤਰੀ ਤੇ ਦੁਬਈ ਦੇ ਉਪ ਸ਼ਾਸਕ ਸ਼ੇਖ ਹਮਦਾਨ ਰਾਸ਼ਿਦ ਅਲ ਮਕਤੂਮ ਦਾ ਦੇਹਾਂਤ ਹੋ ਗਿਆ ਹੈ। ਉਹ 75 ਸਾਲ ਦੇ ਸੀ। ਉਨ੍ਹਾਂ ਦੇ ਭਰਾ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹਮਦਾਨ ਆਪਣੇ ਭਰਾ ਦੇ ਅਧੀਨ ਦੁਬਈ ਦੇ ਡਿਪਟੀ ਸ਼ਾਸਕ ਦੇ ਰੂਪ ’ਚ ਕੰਮ ਕਰਦੇ ਸੀ। ਅਮੀਰਾਤੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਅਮੀਰਾਤੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਸ਼ੇਖ ਹਮਦਾਨ ਦੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਇਸ ਦੇ ਚਲਦੇ ਉਹ ਇਕ ਸਰਜਰੀ ਲਈ ਵਿਦੇਸ਼ ਵੀ ਗਏ ਸੀ। ਉਸ ਸਮੇਂ ਉਨ੍ਹਾਂ ਦੇ ਭਰਾ ਸ਼ੇਖ ਮੁਹੰਮਦ ਨੇ ਉਨ੍ਹਾਂ ਦੀ ਸਲਾਮਤੀ ਲਈ ਦੁਆ ਕਰਦੇ ਹੋਏ ਇਕ ਟਵੀਟ ਕੀਤਾ ਸੀ।