ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੋਂ ਬਾਅਦ ਯੂਕਰੇਨ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਤਨ ਵਾਪਸ ਲਿਆਂਦਾ ਗਿਆ ਸੀ। ਪਰ ਹੁਣ ਛੇ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਕੀਵ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਇੱਕ ਸੰਦੇਸ਼ ਭੇਜਿਆ ਹੈ। ਇਸ ਦੇ ਮੁਤਾਬਕ ਅਗਲੇ ਮਹੀਨੇ ਯਾਨੀ ਸਤੰਬਰ ਤੋਂ ਆਫਲਾਈਨ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਦੱਸੀ ਗਈ ਹੈ ਅਤੇ ਨਾਲ ਹੀ ਅਕਤੂਬਰ ‘ਚ ਜ਼ਰੂਰੀ ਪ੍ਰੀਖਿਆ ‘ਕ੍ਰੋਕ’ (Krok) ਲਈ ਜਾਵੇਗੀ। ਇਹ ਪ੍ਰੀਖਿਆ ਔਫਲਾਈਨ ਮੋਡ ਵਿੱਚ ਹੋਵੇਗੀ। ਯੂਕਰੇਨ ਦੇ ਕਾਨੂੰਨਾਂ ਦੇ ਅਨੁਸਾਰ, ਫਾਰਮੇਸੀ, ਦੰਦਾਂ ਦੇ ਵਿਗਿਆਨ, ਮੈਡੀਸਨ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਤੀਜੇ ਸਾਲ ਵਿੱਚ KROK-1 ਪ੍ਰੀਖਿਆ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਇਕ ਡਾਕਟਰ ਜਾਂ ਫਾਰਮਾਸਿਸਟ ਬਣਨ ਲਈ ਜ਼ਰੂਰੀ ਹੈ।