32.27 F
New York, US
February 3, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

Union Budget 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਬਜਟ 2025 ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ‘ਕਈ ਗੁਣਾਂ ਬਲ’ ਮਿਲੇਗਾ। ਉਨ੍ਹਾਂ ਕਿਹਾ ਕਿ ਇਹ 140 ਕਰੋੜ ਭਾਰਤੀਆਂ ਦੀਆਂ ‘ਇੱਛਾਵਾਂ ਦਾ ਬਜਟ’ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਹ ਬਜਟ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ ਤੇ ਇਸ ਵਿਚ ਕਈ ਸੈਕਟਰਾਂ ਨੂੰ ਨੌਜਵਾਨਾਂ ਲਈ ਖੋਲ੍ਹਣ ਵਾਸਤੇ ਜ਼ੋਰ ਦਿੱਤਾ ਗਿਆ ਹੈ।

ਸ੍ਰੀ ਮੋਦੀ ਨੇ ਕਿਹਾ, ‘‘ਇਹ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ ਹੈ। ਇਹ ਉਹ ਬਜਟ ਹੈ ਜੋ ਹਰੇਕ ਭਾਰਤੀ ਦੇ ਸੁਪਨੇ ਨੂੰ ਪੂਰਾ ਕਰੇਗਾ।’’ ਉਨ੍ਹਾਂ ਕਿਹਾ ਕਿ ਬਜਟ ਦਾ ਮਕਸਦ ਆਮ ਨਾਗਰਿਕਾਂ ਦਰਮਿਆਨ ਆਰਥਿਕ ਭਾਗੀਦਾਰੀ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ, ‘‘ਇਹ ਉਹ ਬਜਟ ਹੈ, ਜੋ ਸਾਡੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਅਸੀਂ ਨੌਜਵਾਨਾਂ ਲਈ ਕਈ ਸੈਕਟਰ ਖੋਲ੍ਹੇ ਹਨ। ਆਮ ਨਾਗਰਿਕ ਵਿਕਸਤ ਭਾਰਤ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਗੇ। ਇਹ ਤਾਕਤ ਨੂੰ ਕਈ ਗੁਣਾਂ ਵਧਾਉਣ ਵਾਲਾ ਬਜਟ ਹੈ। ਇਸ ਬਜਟ ਨਾਲ ਬੱਚਤਾਂ, ਨਿਵੇਸ਼, ਖਪਤ ਤੇ ਤਰੱਕੀ ਵਧੇਗੀ। ਮੈਂ ਸ੍ਰੀਮਤੀ ਨਿਰਮਲਾ ਸੀਤਾਰਮਨ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਲੋਕਾਂ ’ਤੇ ਕੇਂਦਰਤ ਬਜਟ ਬਣਾਉਣ ਲਈ ਵਧਾਈ ਦਿੰਦਾ ਹਾਂ।’’

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਬਜਟਾਂ ਦੀ ਨਿਸਬਤ, ਜਿਸ ਵਿਚ ਸਾਰਾ ਜ਼ੋਰ ਸਰਕਾਰੀ ਖ਼ਜ਼ਾਨਾ ਭਰਨ ’ਤੇ ਰਹਿੰਦਾ ਸੀ, ਇਸ ਬਜਟ ਦਾ ਸਾਰੇ ਨਾਗਰਿਕਾਂ ਨੂੰ ਸਿੱਧਾ ਫਾਇਦਾ ਹੋਵੇਗਾ।’’ ਸ੍ਰੀ ਮੋਦੀ ਨੇ ਕਿਹਾ, ‘‘ਆਮ ਕਰਕੇ ਬਜਟ ਦਾ ਸਾਰਾ ਧਿਆਨ ਇਸ ਗੱਲ ਵੱਲ ਹੁੰਦਾ ਹੈ ਕਿ ਸਰਕਾਰ ਦੇ ਖ਼ਜ਼ਾਨੇ ਨੂੰ ਕਿਵੇਂ ਭਰਿਆ ਜਾਵੇ, ਪਰ ਇਹ ਬਜਟ ਬਿਲਕੁਲ ਉਲਟ ਹੈ। ਦੇਸ਼ ਦੇ ਨਾਗਰਿਕਾਂ ਦੀਆਂ ਜੇਬ੍ਹਾਂ ਕਿਵੇਂ ਭਰੀਆਂ ਜਾ ਸਕਦੀਆਂ ਹਨ, ਦੇਸ਼ ਦੇ ਨਾਗਰਿਕਾਂ ਦੀਆਂ ਬੱਚਤਾਂ ਕਿਵੇਂ ਵਧਾਈਆਂ ਜਾ ਸਕਦੀਆਂ ਹਨ ਤੇ ਦੇਸ਼ ਦੇ ਨਾਗਰਿਕਾਂ ਨੂੰ ਕਿਵੇਂ ਵਿਕਾਸ ਵਿਚ ਭਾਈਵਾਲ ਬਣਾਇਆ ਜਾ ਸਕਦਾ ਹੈ….ਮੌਜੂਦਾ ਬਜਟ ਦਾ ਖਰੜਾ ਇਸ ਲਈ ਮਜ਼ਬੂਤ ਨੀਂਹ ਰੱਖਦਾ ਹੈ।’’

ਪ੍ਰਧਾਨ ਮੰਤਰੀ ਨੇ ਪ੍ਰਮਾਣੂ ਊਰਜਾ ਸੈਕਟਰ ਵਿਚ ਸੁਧਾਰਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਨਿੱਜੀ ਖੇਤਰ ਨੂੰ ਪ੍ਰਮਾਣੂ ਊਰਜਾ ਲਈ ਹੱਲਾਸ਼ੇਰੀ ਦੇਣਾ ਇਤਿਹਾਸਕ ਹੈ। ਇਹ ਦੇਸ਼ ਦੇ ਵਿਕਾਸ ਵਿਚ ਗੈਰਫੌਜੀ ਪ੍ਰਮਾਣੂ ਊਰਜਾ ਵਿਚ ਵੱਡੇ ਯੋਗਦਾਨ ਨੂੰ ਯਕੀਨੀ ਬਣਾਏਗਾ।’’ ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਰਾਸਤ ਨੂੰ ਬਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ‘ਵਿਆਪਕ’ ਤੇ ‘ਦੂਰਦਰਸ਼ੀ’ ਬਜਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੱਤੀ।

Related posts

ਨਕਸਲਬਾੜੀ ਦੇ ਸ਼ਹੀਦ ਬੰਤ ਸਿੰਘ ਰਾਜੇਆਣਾ ਦੀ ਮਨਾਈ ਗਈ ਬਰਸੀ, ਚੜਾਇਆ ਗਿਆ ਝੰਡਾ

Pritpal Kaur

ਚੀਨ ਨੇ ਜੋ ਬਾਇਡਨ ਨੂੰ ਵਧਾਈ ਦੇਣ ਤੋਂ ਕੀਤਾ ਇਨਕਾਰ, ਕਹਿ ਦਿੱਤੀ ਇਹ ਵੱਡੀ ਗੱਲ

On Punjab

ਟੋਪੀਬਾਜ਼ ਤੋਂ ਲੈ ਕੇ ਡਾਨ ਤਕ… ਅਤੀਕ ਅਹਿਮਦ ਦੀ ਮੌਤ ਤੋਂ ਬਾਅਦ ਪ੍ਰਯਾਗਰਾਜ ‘ਚ ਮਾਫੀਆ ਦੀ ਦਹਿਸ਼ਤ ਦੇ ਚਰਚਿਤ ਕਿੱਸੇ

On Punjab