ਨਵੀਂ ਦਿੱਲੀ: ਅੱਜ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਤਰੀ ਮੰਡਲ ਵੱਲੋਂ ਲਏ ਗਏ ਅਹਿਮ ਫੈਸਲਿਆਂ ਬਾਰੇ ਦੱਸਿਆ। ਇਨ੍ਹਾਂ ਵਿੱਚੋਂ ਇੱਕ ਫੈਸਲਾ ਹਵਾਈ ਅੱਡਿਆਂ ਨਾਲ ਜੁੜਿਆ ਹੈ। ਜਾਵਡੇਕਰ ਨੇ ਕਿਹਾ ਕਿ ਸਰਕਾਰ ਨੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਜੈਪੁਰ, ਗੁਹਾਟੀ ਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ਨੂੰ ਠੇਕੇ ‘ਤੇ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦੱਸ ਦਈਏ ਕਿ ਸਰਕਾਰ ਨੇ ਇਹ ਪ੍ਰਵਾਨਗੀ ਜਨਤਕ-ਨਿੱਜੀ ਭਾਈਵਾਲੀ ਤਹਿਤ ਦਿੱਤੀ ਹੈ। ਯਾਨੀ ਇਹ ਤਿੰਨੇ ਹਵਾਈ ਅੱਡੇ ਹੁਣ ਨਿੱਜੀ ਕੰਪਨੀਆਂ ਦੇ ਹੱਥ ‘ਚ ਜਾਣਗੇ। ਅਜਿਹੀਆਂ ਕਿਆਸਅਰਾਈਆਂ ਪਹਿਲਾਂ ਹੀ ਸੀ ਕਿ ਮੋਦੀ ਸਰਕਾਰ ਕੁਝ ਹਵਾਈ ਅੱਡਿਆਂ ਨੂੰ ਸੌਂਪ ਸਕਦੀ ਹੈ।
ਜਾਵੜੇਕਰ ਨੇ ਇਸ ਅਹਿਮ ਫੈਸਲੇ ਦੇ ਫਾਇਦਿਆਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨੂੰ ਮਿਲਣ ਵਾਲੇ 1070 ਕਰੋੜ ਰੁਪਏ ਦੀ ਵਰਤੋਂ ਏਅਰਪੋਰਟ ਅਥਾਰਟੀ ਆਫ ਇੰਡੀਆ ਹੋਰ ਛੋਟੇ ਸ਼ਹਿਰਾਂ ਵਿੱਚ ਹਵਾਈ ਅੱਡਿਆਂ ਦੇ ਵਿਕਾਸ ਲਈ ਕਰੇਗੀ। ਇਸ ਦਾ ਦੂਜਾ ਫਾਇਦਾ ਇਹ ਹੋਵੇਗਾ ਕਿ ਯਾਤਰੀਆਂ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ 50 ਸਾਲਾਂ ਲਈ ਨਿੱਜੀ ਹੱਥਾਂ ਵਿੱਚ ਦਿੱਤਾ ਹੈ, ਜਿਸ ਤੋਂ ਬਾਅਦ ਏਅਰਪੋਰਟ ਵਾਪਸ ਕਰ ਮਿਲ ਜਾਣਗੇ।