PreetNama
ਖਾਸ-ਖਬਰਾਂ/Important News

UP ਦੇ ਰਾਜਭਵਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

UP Raj Bhavan threat letter: ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਰਾਜਭਵਨ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਰਾਜਭਵਨ ਨੂੰ ਉਡਾਉਣ ਦੀ ਇਹ ਧਮਕੀ ਇੱਕ ਚਿੱਠੀ ਰਾਹੀ ਦਿੱਤੀ ਗਈ ਹੈ । ਅੱਤਵਾਦੀ ਸੰਗਠਨ ਟੀ.ਐੱਸ.ਪੀ.ਸੀ. ਵੱਲੋਂ 10 ਦਿਨ ਦੇ ਅੰਦਰ ਰਾਜਪਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ ।ਇਸ ਸੰਗਠਨ ਨੇ ਚਿੱਠੀ ਵਿਚ ਲਿਖਿਆ ਹੈ ਕਿ ਜੇਕਰ 10 ਦਿਨ ਦੇ ਅੰਦਰ ਰਾਜਪਾਲ ਭਵਨ ਨੂੰ ਖਾਲੀ ਨਹੀਂ ਕੀਤਾ ਗਿਆ ਤਾਂ ਰਾਜਭਵਨ ਨੂੰ ਉਡਾ ਦਿੱਤਾ ਜਾਵੇਗਾ । ਇਸ ‘ਤੇ ਨੋਟਿਸ ਲੈਂਦੇ ਹੋਏ ਰਾਜਪਾਲ ਆਨੰਦੀਬੇਨ ਪਟੇਲ ਦੇ ਵਧੀਕ ਮੁੱਖ ਸਕੱਤਰ ਹੇਮੰਤ ਰਾਵ ਵੱਲੋਂ ਗ੍ਰਹਿ ਵਿਭਾਗ ਨੂੰ ਚਿੱਠੀ ਭੇਜੀ ਗਈ ਹੈ । ਇਸ ਧਮਕੀ ਭਰੀ ਚਿੱਠੀ ਤੋਂ ਬਾਅਦ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ ।
ਦੱਸ ਦੇਈਏ ਕਿ ਇਹ ਚਿੱਠੀ ਝਾਰਖੰਡ ਦੇ ਅੱਤਵਾਦੀ ਸੰਗਠਨ ਟੀ.ਐੱਸ.ਪੀ.ਸੀ. ਵੱਲੋਂ ਭੇਜੀ ਗਈ ਹੈ । ਜ਼ਿਕਰਯੋਗ ਹੈ ਕਿ ਭਾਰਤ ਦੇ ਸੂਬਿਆਂ ਦੇ ਰਾਜਪਾਲਾਂ ਦੇ ਅਧਿਕਾਰਕ ਰਿਹਾਇਸ਼ ਨੂੰ ਰਾਜਪਾਲ ਕਿਹਾ ਜਾਂਦਾ ਹੈ । ਭਾਰਤ ਵਿੱਚ 28 ਸੂਬਿਆਂ ਦੇ ਆਪਣੇ-ਆਪਣੇ ਰਾਜਭਵਨ ਹਨ ਅਤੇ ਇਹ ਸੂਬੇ ਦੀਆਂ ਰਾਜਧਾਨੀਆਂ ਵਿੱਚ ਸਥਿਤ ਹਨ ।

Related posts

ਵਿਦੇਸ਼ਾਂ ‘ਚ ਵੀ ਬਾਜ਼ ਨਹੀਂ ਆਉਂਦੇ ਪੰਜਾਬੀ, ਹੁਣ ਯੂਕੇ ‘ਚ ਕਾਰਾ

On Punjab

ਸਟੇਟ ਹੈਂਡਬਾਲ ਚੈਪੀਅਨਸ਼ਿਪ ‘ਚੋਂ ਤੂਤ ਸਕੂਲ ਦੀਆਂ ਲੜਕੀਆਂ ਨੇ ਪ੍ਰਾਪਤ ਕੀਤਾ ਦੂਜਾ ਸਥਾਨ

Pritpal Kaur

ਸੰਸਦ ‘ਚ ਬੋਲੇ ਰਾਜਨਾਥ, ‘ਭਾਰਤੀ ਫ਼ੌਜ ਦੀ ਬਹਾਦਰੀ ਅੱਗੇ ਦੌੜੇ ਚੀਨੀ ਫ਼ੌਜੀ’, ਸ਼ਾਹ ਨੇ ‘ਤਵਾਂਗ’ ‘ਤੇ ਕਾਂਗਰਸ ਨੂੰ ਦਿਖਾਇਆ ਸ਼ੀਸ਼ਾ

On Punjab