PreetNama
ਫਿਲਮ-ਸੰਸਾਰ/Filmy

Upcoming Web Series & Films : ‘Special Ops 1.5’ ਤੇ ‘ਧਮਾਕਾ’ ਸਮੇਤ ਨਵੰਬਰ ’ਚ ਓਟੀਟੀ ’ਤੇ ਆਉਣਗੀਆਂ ਇਹ ਜ਼ਬਰਦਸਤ ਵੈਬ ਸੀਰੀਜ਼ ਅਤੇ ਫਿਲਮਾਂ

ਨਵੰਬਰ ਦਾ ਮਹੀਨਾ ਓਟੀਟੀ ਪਲੇਟਫਾਰਮ ਦੇ ਦਰਸ਼ਕਾਂ ਲਈ ਬੇਹੱਦ ਖ਼ਾਸ ਹੈ, ਕਿਉਂਕਿ ਸਾਲ ਦੇ 11ਵੇਂ ਮਹੀਨੇ ’ਚ ਕਈ ਅਹਿਮ ਅਤੇ ਦਿਲਚਸਪ ਫਿਲਮਾਂ ਅਤੇ ਵੈਬ ਸੀਰੀਜ਼ ਵਿਭਿੰਨ ਓਟੀਟੀ ਪਲੇਟਫਾਰਮ ’ਤੇ ਆ ਰਹੀਆਂ ਹਨ, ਜਿਨ੍ਹਾਂ ’ਚ ਕਾਰਤਿਕ ਆਰਿਅਨ ਦੀ ‘ਧਮਾਕਾ’ ਅਤੇ ਕੇਕੇ ਮੇਨਨ ਦੀ ਵੈਬ ਸੀਰੀਜ਼ ‘ਸਪੈਸ਼ਲ ਓਪਸ 1.5’ ਵਿਸ਼ੇਸ਼ ਰੂਪ ਨਾਲ ਜ਼ਿਕਰਯੋਗ ਹਨ। 12 ਨਵੰਬਰ ਨੂੰ ਡਿਜ਼ਨੀ+ ਹਾਟਸਟਾਰ ਡਿਜ਼ਨੀ ਡੇਅ ਮਨਾ ਰਿਹਾ ਹੈ ਅਤੇ ਇਸ ਦਿਨ ਕਈ ਫਿਲਮਾਂ ਅਤੇ ਸ਼ੋਅ ਰਿਲੀਜ਼ ਕੀਤੇ ਜਾ ਰਹੇ ਹਨ। ਚੱਲੋ, ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਕਿਸ ਪਲੇਟਫਾਰਮ ’ਤੇ ਮੁੱਖ ਰੂਪ ਨਾਲ ਕਿਹੜੀ ਫਿਲਮ ਜਾਂ ਸੀਰੀਜ਼ ਇਸ ਮਹੀਨੇ ਆਵੇਗੀ।

2 ਨਵੰਬਰ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਤਮਿਲ ਫਿਲਮ ਜੈ ਭੀਮ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਹਿੰਦੀ ਅਤੇ ਤੇਲਗੂ ’ਚ ਵੀ ਪਲੇਟਫਾਰਮ ’ਤੇ ਸਟਰੀਮ ਕੀਤੀ ਜਾ ਰਹੀ ਹੈ। ਇਹ ਇਕ ਵਕੀਲ ਚੰਦਰੂ ਦੀ ਕਹਾਣੀ ਹੈ, ਜੋ ਪੀੜਤਾਂ ਲਈ ਲਿਆਂ ਦੀ ਲੜਾਈ ਲੜਦਾ ਹੈ। ਸੂਰਿਆ ਚੰਦਰੂ ਦੇ ਕਿਰਦਾਰ ’ਚ ਦਿਖਾਈ ਦੇਣਗੇ। ਗਿਆਨਵੇਲ ਨਿਰਦੇਸ਼ਿਤ ਫਿਲਮ ’ਚ ਪ੍ਰਕਾਸ਼ ਰਾਜ, ਰਾਓ ਰਮੇਸ਼, ਰਾਜਿਸ਼ਾ ਵਿਜਯਨ, ਮਣਿਕੰਦਨ ਅਤੇ ਲਿਜੋ ਮੋਲ ਜੋਸ ਵੀ ਮੁੱਖ ਭੂਮਿਕਾਵਾਂ ’ਚ ਹਨ।

3 ਨਵੰਬਰ ਨੂੰ ਪ੍ਰਾਈਮ ’ਤੇ ਅੱਕੜ-ਬੱਕੜ ਰਫੂ ਚੱਕਰ ਵੈਬ ਸੀਰੀਜ਼ ਰਿਲੀਜ਼ ਹੋਵੇਗੀ। ਇਹ ਨਿਰਮਾਤਾ ਨਿਰਦੇਸ਼ਕ ਰਾਜ ਕੌਸ਼ਲ ਦੀ ਆਖ਼ਰੀ ਸੀਰੀਜ਼ ਹੈ। ਇਸੀ ਸਾਲ ਜੂਨ ’ਚ ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। 10 ਐਪੀਸੋਡ ਦੀ ਇਕ ਕ੍ਰਾਈਮ ਸੀਰੀਜ਼ ’ਚ ਵਿੱਕੀ ਅਰੋੜਾ ਲੀਡ ਰੋਲ ’ਚ ਨਜ਼ਰ ਆਉਣਗੇ।

5 ਨਵੰਬਰ ਨੂੰ ਨੈੱਟਫਲਿੱਕਸ ’ਤੇ ਮਿਨਾਕਸ਼ੀ ਸੁੰਦਰੇਸ਼ਵਰ ਫਿਲਮ ਆਵੇਗੀ। ਇਸ ਫਿਲਮ ’ਚ ਸਾਨਿਆ ਮਲਹੋਤਰਾ ਅਤੇ ਅਭਿਮਨਿਊ ਦਸਾਨੀ ਮੁੱਖ ਕਿਰਦਾਰਾਂ ’ਚ ਹਨ। ਮਿਨਾਕਸ਼ੀ ਸੁੰਦਰੇਸ਼ਵਰ ’ਚ ਸਾਨਿਆ ਅਤੇ ਅਭਿਮਨਿਊ ਨਵ-ਵਿਆਹੁਤਾ ਜੋੜੇ ਦੇ ਕਿਰਦਾਰ ’ਚ ਹਨ।

5 ਨਵੰਬਰ ਨੂੰ ਹੀ ਸੋਨੀ ਲਿਵ ’ਤੇ ਟ੍ਰਿਸਟ ਵਿਦ ਡੈਸਟਿਨੀ ਐਂਥੋਲਾਜੀ ਫਿਲਮ ਰਿਲੀਜ਼ ਹੋਵੇਗੀ, ਜਿਸ ’ਚ ਚਾਰ ਕਿਰਦਾਰਾਂ ਦੀਆਂ ਕਹਾਣੀਆਂ ਇਕੱਠੀਆਂ ਚੱਲਣਗੀਆਂ। ਇਨ੍ਹਾਂ ਕਹਾਣੀਆਂ ਦੀ ਅਗਵਾਈ ਇੰਡਸਟਰੀ ਬਿਹਤਰੀਨ ਐਕਟਰੈੱਸ ਆਸ਼ੀਸ਼ ਵਿਦਿਆਰਥੀ, ਜੈਦੀਪ ਅਹਲਾਵਤ, ਵਿਨੀਤ ਕੁਮਾਰ ਅਤੇ ਅਮਿਤ ਸਿਯਾਲ ਕਰਨਗੇ। ਇਹ ਚਾਰੋਂ ਕਿਰਦਾਰ ਆਪਣੀ ਡੈਸਟਿਨੀ ਭਾਵ ਆਪਣੀ ਕਿਸਮਤ ਨਾਲ ਜੂਝਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨਾਇਰ ਨੇ ਕੀਤਾ ਹੈ।

12 ਨਵੰਬਰ ਨੂੰ ਨੈੱਟਫਲਿੱਕਸ ’ਤੇ ਰੈੱਡ ਨੋਟਿਸ ਰਿਲੀਜ਼ ਹੋਵੇਗੀ। ਇਹ ਅਮਰੀਕਨ ਐਕਸ਼ਨ ਕਾਮੇਡੀ ਫਿਲਮ ਹੈ, ਜਿਸ ’ਚ ਗੈਲ ਗੈਡਟ ਡਵੇਨ, ਜੌਨਸਨ ਅਤੇ ਰਾਯਨ ਰੇਨੋਲਡਸ ਜਿਹੇ ਕਲਾਕਾਰ ਮੁੱਖ ਭੂਮਿਕਾਵਾਂ ’ਚ ਦਿਸਣਗੇ। ਫਿਲਮ ਦਾ ਨਿਰਦੇਸ਼ਨ ਰਾਸਨ ਮਾਰਸ਼ਨ ਥਰਬਰ ਨੇ ਕੀਤਾ ਹੈ।12 ਨਵੰਬਰ ਨੂੰ ਦਿਨ ਕਾਫੀ ਸਪੈਸ਼ਲ ਹੈ। ਇਸ ਦਿਨ ਕੰਟੈਂਟ ਦਾ ਹੜ੍ਹ ਆਉਣ ਵਾਲਾ ਹੈ। ਡਿਜ਼ਨੀ+ਹਾਟਸਟਾਰ ਇਸਨੂੰ ਡਿਜ਼ਨੀ ਡੇਅ ਦੇ ਰੂਪ ’ਚ ਮਨਾ ਰਹੇ ਹਨ। ਇਸ ਦਿਨ ਦਰਸ਼ਕਾਂ ਲਈ ਕਈ ਸ਼ੋਅਜ਼ ਅਤੇ ਫਿਲਮਾਂ ਲਿਆ ਰਿਹਾ ਹੈ। ਇਸ ’ਚ ਕੇਕੇ ਮੇਨਨ ਸਟਾਰ ਵੈੱਬ ਸੀਰੀਜ਼ ਸਪੈਸ਼ਲ ਓਪਸ ਦਾ ਸਪਿਨ ਆਫ ਸਪੈਸ਼ਲ ਓਪਸ 1.5 ਸ਼ਾਮਿਲ ਹੈ, ਜਿਸਦਾ ਨਿਰਦੇਸ਼ਨ ਨੀਰਜ ਪਾਂਡੇ ਨੇ ਕੀਤਾ ਹੈ। ਇਸਤੋਂ ਇਲਾਵਾ ਹਾਲੀਵੁੱਡ ਫਿਲਮਾਂ ਸ਼ਾਂਗ ਸ਼ੀ ਐਂਡ ਦਿ ਲੀਜੈਂਟ ਆਫ ਦਿ ਟੈੱਨ ਰਿੰਗਸ (Shang-Chi and The Legend of The Ten Rings) ਅਤੇ ਜੰਗਲ ਕਰੂਜ਼ ਸ਼ਾਮਿਲ ਹਨ।

18 ਨਵੰਬਰ ਨੂੰ ਐੱਮਐਕਸ ਪਲੇਅਰ ’ਤੇ ਵੈੱਬ ਸੀਰੀਜ਼ ਮਤਸਯ ਕਾਂਡ ਰਿਲੀਜ਼ ਹੋ ਰਹੀ ਹੈ। ਇਸ ਸੀਰੀਜ਼ ’ਚ ਰਵੀ ਦੁਬੇ, ਰਵੀ ਕਿਸ਼ਨ, ਪੀਯੂਸ਼ ਮਿਸ਼ਰਾ, ਜੋਇਆ ਅਫਰੋਜ਼, ਮਧੁਰ ਮਿੱਤਲ, ਰਾਜੇਸ਼ ਸ਼ਰਮਾ ਅਤੇ ਨਵੇਦ ਅਸਲਮ ਅਹਿਮ ਕਿਰਦਾਰਾਂ ’ਚ ਦਿਸਣਗੇ। ਸੀਰੀਜ਼ ਦਾ ਨਿਰਦੇਸ਼ਨ ਅਜੈ ਭੂਯਾਨ ਨੇ ਕੀਤਾ ਹੈ। ਇਹ ਇਕ ਕਾਨ ਥਿ੍ਰਲਰ ਸੀਰੀਜ਼ ਹੈ।

19 ਨਵੰਬਰ ਨੂੰ ਪ੍ਰਾਈਮ ’ਤੇ ਦਿ ਵ੍ਹੀਲ ਆਫ ਟਾਈਮਜ਼ ਸੀਰੀਜ਼ ਰਿਲੀਜ਼ ਹੋ ਰਹੀ ਹੈ। ਇਹ ਇਕ ਫੈਂਟੇਸੀ, ਥ੍ਰੀਲਰ, ਏਪਿਕ ਸੀਰੀਜ਼ ਹੈ, ਜੋ ਅੰਗਰੇਜ਼ੀ ਦੇ ਨਾਲ ਹਿੰਦੀ, ਤਮਿਲ ਅਤੇ ਤੇਲਗੂ ’ਚ ਵੀ ਆਵੇਗੀ। ਇਹ ਇਸੀ ਨਾਮ ਤੋਂ ਆਈ ਇਕ ਨਾਵਲ ਸੀਰੀਜ਼ ’ਤੇ ਆਧਾਰਿਤ ਹੈ।

19 ਨਵੰਬਰ ਨੂੰ ਨੈੱਟਫਲਿੱਕਸ ’ਤੇ ਕਾਰਤਿਕ ਆਰਿਅਨ ਦੀ ਫਿਲਮ ‘ਧਮਾਕਾ’ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਰਾਮ ਮਾਧਵਾਨੀ ਨੇ ਕੀਤਾ ਹੈ, ਜੋ ਸੋਨਮ ਕਪੂਰ ਦੇ ਨਾਲ ਨੀਰਜਾ ਜਿਹੀ ਫਿਲਮ ਬਣਾ ਚੁੱਕੇ ਹਨ। ਧਮਾਕਾ ’ਚ ਕਾਰਤਿਕ ਆਰਿਅਨ ਇਕ ਟੀਵੀ ਐਂਕਰ ਦੇ ਕਿਰਦਾਰ ’ਚ ਨਜ਼ਰ ਆਉਣਗੇ।

Related posts

ਆਪਣੇ ਸੁਪਨੇ ਪੂਰੇ ਕਰਨ ਲਈ ਘਰੋਂ ਦੌੜ ਗਈ ਸੀਸ਼ਹਿਨਾਜ਼ ਗਿੱਲ, ਮਾਪਿਆਂ ਬਾਰੇ ਵੀ ਕੀਤਾ ਨਵਾਂ ਖ਼ੁਲਾਸਾ

On Punjab

Happy Birthday Ayesha Takia: ਬਚਪਨ ’ਚ ਸ਼ਾਹਿਦ ਕਪੂਰ ਦੇ ਨਾਲ ਕੀਤੀ ਸੀ ਐਡ, ਹੋਈ ਸੀ ਖੂਬ ਵਾਇਰਲ

On Punjab

ਰਾਖੀ ਸਾਵੰਤ ਨੇ ਕਰਵਾਇਆ ਆਪਣੇ NRI ਫੈਨ ਨਾਲ ਵਿਆਹ, ਹੁਣ ਕਰਨਾ ਚਾਹੁੰਦੀ ਇਹ ਕੰਮ

On Punjab