62.22 F
New York, US
April 19, 2025
PreetNama
ਫਿਲਮ-ਸੰਸਾਰ/Filmy

Urfi Javed ਦੀ ਨਵੀਂ ਪੋਸਟ ਨੇ ਫੈਨਜ਼ ਦੇ ਉਡਾਏ ਹੋਸ਼, ਬਿਨਾਂ ਕੱਪੜਿਆਂ ਦੇ ਕਰਵਾਇਆ ਫੋਟੋਸ਼ੂਟ, ਸਿਰਫ਼ ਛੋਟਾ ਜਿਹਾ ਕੱਪੜਾ ਤੇ ਲੰਬੀ ਗੁੱਤ

‘ਬਿੱਗ ਬੌਸ ਓਟੀਟੀ’ ਕੰਟੈਸਟੈਂਟ ਉਰਫੀ ਜਾਵੇਦ ਦਾ ਨਾਂ ਆਉਂਦੇ ਹੀ ਸਾਰਿਆਂ ਦੇ ਦਿਮਾਗ ‘ਚ ਇੱਕੋ ਗੱਲ ਆਉਂਦੀ ਹੈ ਕਿ ਇਸ ਵਾਰ ਉਹ ਫੈਸ਼ਨ ਦੇ ਨਾਂ ‘ਤੇ ਕਿਹੜਾ ਧਮਾਕਾ ਕਰਨ ਵਾਲੀ ਹੈ। ਉਰਫੀ ਲਗਾਤਾਰ ਆਪਣੇ ਫੈਸ਼ਨ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਰਫੀ ਦੀ ਇਕ ਨਵੀਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋਵੇਗਾ। ਇਸ ਵਾਰ ਉਰਫੀ ਨੇ ਬਿਨਾਂ ਕੱਪੜਿਆਂ ਦੇ ਆਪਣਾ ਵੀਡੀਓ ਸ਼ੂਟ ਕਰਵਾ ਲਿਆ।

ਉਰਫੀ ਜਾਵੇਦ ਇਕ ਵਾਰ ਫਿਰ ਆਪਣੇ ਲੁੱਕਸ ਕਰ ਕੇ ਲਾਈਮਲਾਈਟ ਵਿੱਚ ਆ ਗਈ ਹੈ। ਉਰਫੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਨਵੀਂ ਵੀਡੀਓ ਪੋਸਟ ਕਰ ਕੇ ਹੰਗਾਮਾ ਮਚਾ ਦਿੱਤਾ ਹੈ। ਇਸ ਵਾਰ ਉਰਫੀ ਨੇ ਬਿਨਾਂ ਕੱਪੜਿਆਂ ਦੇ ਸਿਰਫ ਇਕ ਅੰਡਰਵੀਅਰ ‘ਚ ਆਪਣਾ ਫੋਟੋਸ਼ੂਟ ਕਰਵਾਇਆ ਹੈ। ਉਨ੍ਹਾਂ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।

ਲੰਬੀ ਗੁੱਤਾ ਨਾਲ ਖ਼ੁਦ ਨੂੰ ਕੀਤਾ ਕਵਰ

ਉਰਫੀ ਦੀ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੇ ਆਪਣੇ ਸਰੀਰ ‘ਤੇ ਕੋਈ ਕੱਪੜਾ ਨਹੀਂ ਪਾਇਆ ਹੋਇਆ ਹੈ, ਸਗੋਂ ਲੰਬੀ ਗੁੱਤ ਕੀਤੀ ਹੋਈ ਹੈ। ਉਰਫੀ ਨੇ ਇਸ ਗੁੱਤ ਨਾਲ ਆਪਣਾ ਸਰੀਰ ਢੱਕਿਆ ਹੋਇਆ ਹੈ। ਇਸ ਦੇ ਨਾਲ ਹੀ ਉਰਫੀ ਨੇ ਹਾਈ ਹੀਲ ਪਹਿਨੀ ਸੀ। ਉਰਫੀ ਦੀ ਇਸ ਲੁੱਕ ਨੂੰ ਦੇਖ ਕੇ ਲੋਕਾਂ ਨੂੰ ਭੋਜਪੁਰੀ ਅਦਾਕਾਰਾ ਮੋਨਾਲਿਸਾ ਦੇ ਟੀਵੀ ਸ਼ੋਅ ‘ਨਜ਼ਰ’ ਤੋਂ ਉਸ ਦਾ ਲੁੱਕ ਪਸੰਦ ਆ ਗਿਆ। ਇਸ ਸ਼ੋਅ ਵਿੱਚ ਮੋਨਾਲਿਸਾ ਨੇ ਇੱਕ ਡੈਣ ਦੀ ਭੂਮਿਕਾ ਨਿਭਾਈ ਸੀ ਅਤੇ ਉਸਦੀ ਗੁੱਤ ਵੀ ਸੇਮ ਉਰਫੀ ਵਰਗੀ ਸੀ।

ਪ੍ਰਸ਼ੰਸਕਾਂ ਨੇ ਕੀਤਾ ਟ੍ਰੋਲ

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਜਾਵੇਦ ਕੈਮਰੇ ਦੇ ਸਾਹਮਣੇ ਆਪਣੀ ਗੁੱਤ ਨੂੰ ਗੋਲ-ਗੋਲ ਘੁੰਮਾਉਂਦੀ ਨਜ਼ਰ ਆ ਰਹੀ ਹੈ। ਉਰਫੀ ਦੀ ਇਸ ਵੀਡੀਓ ‘ਤੇ ਕੁਮੈਂਟ ਕਰ ਕੇ ਲੋਕ ਉਸ ਨੂੰ ਖੂਬ ਟ੍ਰੋਲ ਕਰ ਰਹੇ ਹਨ। ਇਸ ‘ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਜੋ ਮਰਜ਼ੀ ਕਹੋ, ਪਰ ਉਹ ਹਰ ਵਾਰ ਮਾਰ ਹੀ ਸੁੱਟਦੀ ਹੈ…’ ਇਕ ਨੇ ਲਿਖਿਆ, ‘ਉਸ ਦੇ ਵਾਲ ਕੱਟਣ ਲਈ ਤਾਂ ਮੈਂ ਸਰਕਾਰੀ ਨੌਕਰੀ ਛੱਡ ਕੇ ਨਾਈ ਬਣਨ ਲਈ ਤਿਆਰ ਹਾਂ।’ ਇਸ ਦੇ ਨਾਲ ਹੀ ਇੱਕ ਨੇ ਲਿਖਿਆ, ‘ਇੰਨੇ ਵੱਡੇ ਵਾਲ ਕੇ ਪੂਰਾ ਸਰੀਰ ਲੁਕ ਗਿਆ।’

Related posts

ਸ਼ਿਲਪਾ ਦੇ ਦੂਜੀ ਵਾਰ ਮਾਂ ਬਣਨ ’ਤੇ ਬਾਲੀਵੁਡ ਸਿਤਾਰਿਆਂ ਨੇ ਇੰਝ ਦਿੱਤੀਆਂ ਵਧਾਈਆਂ

On Punjab

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab

ਬੀਚ ਤੇ ਅਨੰਦ ਮਾਣ ਰਹੀ ਨੇਹਾ ਸ਼ਰਮਾ ਦੀਆ ਤਸਵੀਰਾਂ ਹੋਈਆਂ ਵਾਇਰਲ

On Punjab