6 ਜਨਵਰੀ ਦੀ ਤਾਰੀਖ ਅਮਰੀਕਾ ਦੀ ਰਾਜਨੀਤੀ ’ਚ ਇਕ ਕਾਲੇ ਆਧਿਆਇ ਦੇ ਰੂਪ ’ਚ ਦਰਜ ਹੋ ਚੁੱਕਾ ਹੈ। ਅਮਰੀਕਾ ਦੀ ਰਾਜਨੀਤੀ ’ਚ ਪਿਛਲੇ 200 ਸਾਲਾਂ ਦੇ ਇਤਿਹਾਸ ’ਚ ਜੋ ਨਹੀਂ ਹੋਇਆ, ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਹੋਇਆ। ਅਮਰੀਕੀ ਸੰਸਦ ਦੇ ਬਾਹਰ ਹੋਈ ਹਿੰਸਾ ਲਈ ਟਰੰਪ ਨੂੰ ਕਸੂਰਵਾਰ ਨੂੰ ਠਹਿਰਾਇਆ ਗਿਆ। ਇਸ ਦੇ ਚੱਲਦਿਆਂ ਟਰੰਪ ’ਤੇ ਨਾ ਸਿਰਫ ਮਹਾਦੋਸ਼ ਦੀ ਤਲਵਾਰ ਲਟਕੀ ਹੈ ਬਲਕਿ ਇਸ ਹਿੰਸਕ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਖਤਰਾ ਵੀ ਪੈਦਾ ਹੋਇਆ ਹੈ। ਅਜਿਹੇ ’ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਟਰੰਪ ਦਾ ਕੀ ਹੋਵੇਗਾ? ਕਿ ਵ੍ਹਾਈਟ ਹਾਊਸ ਤੋਂ ਬਾਅਦ ਉਨ੍ਹਾਂ ਦਾ ਨਵਾਂ ਟਿਕਾਣਾ ਜੇਲ੍ਹ ਹੋਵੇਗਾ? ਟਰੰਪ ’ਤੇ ਅਪਰਾਧਿਕ ਮਾਮਲੇ ਤਹਿਤ ਕਾਰਵਾਈ ਦੇ ਸੰਕੇਤ ਹਨ। ਉਨ੍ਹਾਂ ’ਤੇ ਮਹਾਦੋਸ਼ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਅਜਿਹੇ ’ਚ ਰਾਸ਼ਟਰਪਤੀ ਟਰੰਪ ਕੋਲ ਬਚਣ ਦੇ ਕੀ ਉਪਾਅ ਹੋ ਸਕਦੇ ਹਨ। ਆਖਿਰ ਕੀ ਕਹਿੰਦੇ ਹਨ ਮਾਹਿਰ।
ਪੋ੍ਰ. ਹਰਸ਼ ਪੰਤ (ਆਬਸਵਰ ਰਿਸਰਚ ਫਾਊਡੇਸ਼ਨ) ਦਾ ਕਹਿਣਾ ਹੈ ਕਿ ਟਰੰਪ ਕੋਲ ਆਪਣੇ ਆਪ ਨੂੰ ਮਾਫ ਕਰਨ ਦਾ ਅਧਿਕਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਦੂਜਿਆਂ ਨੂੰ ਮਾਫ ਕਰ ਸਕਦਾ ਹੈ ਤਾਂ ਉਹ ਆਪਣੇ ਆਪ ਨੂੰ ਵੀ ਮਾਫ ਕਰ ਸਕਦਾ ਹੈ। ਹਾਲਾਂਕਿ ਪੋ੍ਰ. ਪੰਤ ਕਹਿੰਦੇ ਹਨ ਕਿ ਅਮਰੀਕਾ ਦੇ ਇਤਿਹਾਸ ’ਚ ਕਦੀ ਕਿਸੇ ਰਾਸ਼ਟਰਪਤੀ ਨੇ ਇਸ ਪ੍ਰਕਾਰ ਦੇ ਅਧਿਕਾਰਾਂ ਦਾ ਇਸਤੇਮਾਲ ਨਹੀਂ ਕੀਤਾ ਹੈ।
ਸੰਸਦ ਕੰਪਲੈਕਸ ’ਤੇ ਹਮਲਾ, ਦੁਨੀਆ ’ਚ ਅਮਰੀਕਾ ਦੀ ਥੂ-ਥੂ
ਟਰੰਪ ਦੇ ਉਕਸਾਵੇ ’ਤੇ ਪਿਛਲੇ ਬੁੱਧਵਾਰ ਨੂੰ ਹਜ਼ਾਰਾਂ ਸਮਰਥਕਾਂ ਨੇ ਕੈਪੀਟਲ ਕਹੇ ਜਾਣ ਵਾਲੇ ਸੰਸਦ ਕੰਪਲੈਕਸ ’ਤੇ ਹਮਲਾ ਕੀਤਾ ਸੀ। ਇਸ ਦੌਰਾਨ ਜੰਮ ਕੇ ਤੋੜਫੋੜ ਤੇ ਗੋਲੀਬਾਰੀ ਹੋਈ ਸੀ। ਪੁਲਿਸ ਦੀ ਕਾਰਵਾਈ ’ਚ ਪੰਜ ਲੋਕਾਂ ਦੀ ਮੌਤ ਹੋਈ ਸੀ। ਹਮਲੇ ਦੌਰਾਨ ਸੰਸਦ ’ਚ ਬਾਈਡਨ ਦੀ ਜਿੱਤ ’ਤੇ ਮੋਹਰ ਲਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ।
ਇਸ ਘਟਨਾ ਦੀ ਦੁਨੀਆਭਰ ’ਚ ਆਲੋਚਨਾ ਹੋਈ ਸੀ। ਹਮਲੇ ਵਾਲੇ ਦਿਨ 52 ਲੋਕਾਂ ਨੂੰ ਫੜਿਆ ਗਿਆ ਸੀ।