ਚੀਨ ਖ਼ਿਲਾਫ਼ ਕਾਰਵਾਈਆਂ ‘ਚ ਅਮਰੀਕਾ ਨੇ ਇਕ ਹੋਰ ਕਦਮ ਚੁੱਕਿਆ ਹੈ। ਜਬਰਨ ਮਜ਼ਦੂਰੀ ਦਾ ਹਵਾਲਾ ਦਿੰਦੇ ਹੋਏ ਹੁਣ ਉਥੋਂ ਆਉਣ ਵਾਲੇ ਕਾਟਨ, ਹੇਅਰ ਪ੍ਰਾਡੈਕਟ, ਕੰਪਿਊਟਰ ਕੰਪੋਨੈਂਟ ਤੇ ਕੁਝ ਟੈਕਸਟਾਈਲ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਰਹਿਣ ਵਾਲੇ ਉਈਗਰ ਭਾਈਚਾਰੇ ਦੇ ਲੋਕਾਂ ਤੋ ਜਬਰਨ ਮਜ਼ਦੂਰੀ ਕਰਵਾ ਕੇ ਬਣ ਰਹੇ ਪ੍ਰਾਡੈਕਟ ‘ਤੇ ਅਮਰੀਕਾ ਵੱਲੋਂ ਇਹ ਰੋਕ ਲਾਈ ਗਈ ਹੈ। ਇਸ ਪਾਬੰਦੀ ਦੇ ਫੈਸਲੇ ‘ਤੇ ਅਮਰੀਕਾ ਨੇ ਦੱਸਿਆ ਕਿ ਚੀਨ ਦੀ ਸਰਕਾਰ ਸ਼ਿਨਜਿਆਂਗ ‘ਚ ਰਹਿਣ ਵਾਲੇ ਉਈਗਰ ਭਾਈਚਾਰੇ ਦਾ ਮਨੁੱਖੀ ਅਧਿਕਾਰ ਉਲੰਘਣਾ ਕਰ ਰਹੀ ਹੈ। ਇਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਇਸ ਲਈ ਇੱਥੇ ਤਿਆਰ ਕੀਤੇ ਗਏ ਪ੍ਰਾਡੈਕਟ ਉਤਪਾਦਾਂ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ।
ਉਈਗਰ ਮੁਸਲਮਾਨਾਂ ਨੂੰ ਡਿਟੈਂਸ਼ਨ ਕੈਂਪ ‘ਚ ਭੇਜਣ, ਉਨ੍ਹਾਂ ਦੇ ਧਾਰਮਿਕ ਗਤੀਵਿਧੀਆਂ ‘ਚ ਦਖਲਅੰਦਾਜੀ ਦੇ ਇਲਾਵਾ ਉਨ੍ਹਾਂ ਦੇ ਸ਼ੋਸ਼ਣ ਨੂੰ ਲੈ ਕੇ ਦੁਨੀਆਭਰ ‘ਚ ਚੀਨ ਦੀ ਕਿਰਕਿਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਉਈਗਰ ਮੁਸਲਿਮਾਂ ਤੇ ਦੂਜੇ ਘੱਟ ਗਿਣਤੀ ਭਾਈਚਾਰੇ ਦੇ ਸ਼ੋਸ਼ਣ ਮਾਮਲੇ ‘ਤੇ ਰੋਸ਼ਨੀ ਪਾਉਣ ਲਈ ਨਵਾਂ ਵੈੱਬਪੇਜ ਜਾਰੀ ਕੀਤਾ ਹੈ।
Also Readਅਮਰੀਕੀ ਵਿਦੇਸ਼ ਵਿਭਾਗ ਨੇ ਇਕ ਟਵੀਟ ਨੇ ਇਕ ਟਵੀਟ ‘ਚ ਕਿਹਾ ਅਸੀਂ ਇਕ ਨਵਾਂ ਵੈੱਬਪੇਜ ਜਾਰੀ ਕੀਤਾ ਹੈ ਜਿਸ ਰਾਹੀਂ ਸ਼ਿਨਜਿਆਂਗ ‘ਚ ਰਹਿਣ ਵਾਲੇ ਉਈਗਰਾਂ ਤੇ ਦੂਜੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਚੀਨੀ ਕਮਿਊਨਿਸਟ ਪਾਰਟੀ ਦੇ ਅੱਤਿਆਚਾਰਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ। ਅਮਰੀਕਾ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰੀ ਉਲੰਘਣ ਖ਼ਿਲਾਫ਼ ਆਲਮੀ ਲੜਾਈ ਦੀ ਅਗਵਾਈ ਕਰਨ ਲਈ ਪ੍ਰਤੀਬੱਧ ਹੈ। ਚੀਨੀ ਸਰਕਾਰ ਨਾ ਸਿਰਫ਼ ਇਨ੍ਹਾਂ ਦੀ ਨਿਗਰਾਨੀ ਕਰਦੀ ਹੈ ਬਲਕਿ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਕਰ ਕੇ ਇਨ੍ਹਾਂ ‘ਤੇ ਕਈ ਤਰ੍ਹਾਂ ਦੀਆਂ ਸਖ਼ਤ ਪਾਬੰਦੀਆਂ ਵੀ ਲਗਾ ਰੱਖੀ ਹੈ। ਲੱਕਾਂ ਉਈਗਰਾਂ ਨੂੰ ਹਿਰਾਸਤ ‘ਚ ਵੀ ਰੱਖਿਆ ਗਿਆ ਹੈ।