ਨਿਊਯਾਰਕ ‘ਚ ਬੁੱਧਵਾਰ ਨੂੰ ਮਸਜਿਦ ਦੇ ਬਾਹਰ ਅਣਪਛਾਤੇ ਲੋਕਾਂ ਵੱਲੋਂ ਮੌਲਵੀ ‘ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਸ ਨੂੰ ਇਲਾਜ ਲਈ ਇਲਾਕੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਵਿਅਕਤੀ ਇੱਕ ਮੌਲਵੀ ਸੀ ਅਤੇ ਇਹ ਘਟਨਾ ਇੱਕ ਮਸਜਿਦ ਦੇ ਬਾਹਰ ਵਾਪਰੀ।
ਇੱਕ ਸਥਾਨਕ ਸੁਰੱਖਿਆ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਪੁਲਿਸ ਨੂੰ ਇੱਕ ਵਿਅਕਤੀ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀੜਤ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਵਿਅਕਤੀ ਇੱਕ ਮੌਲਵੀ ਸੀ ਅਤੇ ਇਹ ਘਟਨਾ ਇੱਕ ਮਸਜਿਦ ਦੇ ਬਾਹਰ ਵਾਪਰੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਅਮਰੀਕਾ ਵਿੱਚ ਇਸਲਾਮੋਫੋਬਿਕ ਅਤੇ ਯਹੂਦੀ ਵਿਰੋਧੀ ਹਮਲਿਆਂ ਵਿੱਚ ਵਾਧਾ ਹੋਇਆ ਹੈ।
ਕੌਂਸਲ ਆਨ ਅਮੈਰੀਕਨ-ਇਸਲਾਮਿਕ ਰਿਲੇਸ਼ਨਜ਼ (ਸੀਏਆਈਆਰ) ਦੇ ਨਿਊ ਜਰਸੀ ਚੈਪਟਰ ਦੁਆਰਾ ਪ੍ਰਕਾਸ਼ਿਤ ਫੋਟੋਆਂ ਵਿੱਚ ਮਸਜਿਦ ਦੇ ਬਾਹਰ ਪੁਲਿਸ ਵਾਹਨਾਂ ਨੂੰ ਤਾਇਨਾਤ ਦਿਖਾਇਆ ਗਿਆ ਹੈ। ਸੀਏਆਈਆਰ ਨਿਊਜਰਸੀ ਦੀ ਸੰਚਾਰ ਪ੍ਰਬੰਧਕ ਦੀਨਾ ਸਈਦਮਦ ਨੇ ਕਿਹਾ, “ਅਸੀਂ ਇਸ ਘਟਨਾ ਨੂੰ ਲੈ ਕੇ ਬਹੁਤ ਚਿੰਤਤ ਹਾਂ ਅਤੇ ਮੌਲਵੀ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ। ਕਿਸੇ ਨੂੰ ਵੀ ਗੋਲੀਬਾਰੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸਥਾਨਕ ਪੁਲਿਸ ਨਾਲ ਸੰਪਰਕ ਕਰੇ।”