ਵਾਸ਼ਿੰਗਟਨ: ਤਿੰਨ ਨਵੰਬਰ ਨੂੰ ਅਮਰੀਕਾ ‘ਚ ਰਾਸ਼ਟਰਪਟੀ ਚੋਣਾਂ ਲਈ ਵੋਟਿੰਗ ਹੋਈ ਜਿਸ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਨ੍ਹਾਂ ਦੇ ਨਤੀਜਿਆਂ ‘ਤੇ ਟਿੱਕੀਆਂ ਹੋਈਆਂ ਹਨ। ਦੱਸ ਦਈਏ ਕਿ ਹੁਣ ਤਕ ਦੇ ਸਾਹਮਣੇ ਆਏ ਨਤੀਜਿਆਂ ‘ਚ ਜੋਅ ਬਾਇਡਨ ਬਹੁਮਤ ਦੇ 270 ਦੇ ਅੰਕੜੇ ਦੇ ਬੇਹੱਦ ਕਰੀਬ ਪਹੁੰਚ ਚੁੱਕੇ ਹਨ।
ਇਸ ਦੇ ਨਾਲ ਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਵੋਟਾਂ ਦੀ ਗਿਣਤੀ ‘ਚ ਹੇਰਫੇਰ ਦੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ। ਉਧਰ, ਬਾਈਡਨ ਨੂੰ ਜਿੱਤਣ ਲਈ ਹੁਣ ਸਿਰਫ ਛੇ ‘ਇਲੈਕਟੋਰਲ ਕਾਲਜ ਸੀਟਾਂ’ ਦੀ ਲੋੜ ਹੈ। ਜਦੋਂ ਕਿ ਟਰੰਪ ਨੇ ਹੁਣੇ 214 ‘ਇਲੈਕਟੋਰਲ ਕਾਲਜ ਸੀਟਾਂ ‘ਤੇ ਸਿਮਟ ਗਏ ਹਨ।
ਟਰੰਪ ਦੀ ਮੁਹਿੰਮ ਟੀਮ ਨੇ ਅੱਜ ਜਾਰਜੀਆ, ਮਿਸ਼ੀਗਨ ਤੇ ਪੈਨਸਿਲਵੇਨੀਆ ਵਿੱਚ ਮੁਕੱਦਮਾ ਦਾਇਰ ਕੀਤਾ ਹੈ ਤੇ ਵਿਸਕੋਂਨਸਿਨ ਵਿੱਚ ਵੋਟਾਂ ਦੀ ਮੁੜ ਗਿਣਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ‘ਬੈਟਲਗਰਾਉਂਡ’ ਰਾਜ ਪੈਨਸਿਲਵੇਨੀਆ, ਮਿਸ਼ੀਗਨ, ਨਾਰਥ ਕੈਰੋਲਾਈਨਾ ਤੇ ਜਾਰਜੀਆ ਵਿੱਚ ਆਪਣੀ ਜਿੱਤ ਦਾ ਐਲਾਨ ਕਰ ਚੁੱਕੇ ਹਨ। ‘ਬੈਟਲਗਰਾਉਂਡ’ ਉਨ੍ਹਾਂ ਰਾਜ ਨੂੰ ਕਿਹਾ ਜਾਂਦਾ ਹੈ ਜਿੱਥੇ ਰੁਝਾਨ ਸਪਸ਼ਟ ਨਹੀਂ ਹੁੰਦਾ।
ਬਾਇਡਨ ਨੂੰ 50.5 ਪ੍ਰਤੀਸ਼ਤ ਵੋਟ ਮਿਲੀ:
ਸੀਐਨਐਨ ਨਿਊਜ਼ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੋਅ ਬਾਈਡਨ ਨੂੰ 50.5 ਫੀਸਦ ਵੋਟ ਮਿਲੇ ਹਨ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੂੰ 48 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ। ਦੂਜੇ ਪਾਸੇ, ਜੇ ਅਸੀਂ ਵੋਟਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਬਾਇਡਨ ਨੇ ਇਸ ਚੋਣ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਬਾਇਡਨ ਨੂੰ ਹੁਣ ਤੱਕ ਸੱਤ ਕਰੋੜ 15 ਲੱਖ 97 ਹਜ਼ਾਰ 485 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਟਰੰਪ ਨੂੰ 6 ਕਰੋੜ 80 ਲੱਖ 35 ਹਜ਼ਾਰ 427 ਵੋਟਾਂ ਮਿਲੀਆਂ ਹਨ।
ਇਨ੍ਹਾਂ ਰਾਜ ‘ਚ ਨਤੀਜਿਆਂ ਦਾ ਇੰਤਜ਼ਾਰ:
ਅਮਰੀਕਾ ਵਿਚ ਕੁੱਲ 50 ਰਾਜ ਹਨ। ਇਨ੍ਹਾਂ ਵਿੱਚੋਂ ਟਰੰਪ ਨੇ 23 ਰਾਜਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਜੋਅ ਬਾਈਡਨ ਨੇ 21 ਰਾਜਾਂ ਵਿਚ ਜਿੱਤ ਹਾਸਲ ਕੀਤੀ ਹੈ। ਜਦਕਿ ਪੰਜ ਰਾਜਾਂ ਦੇ ਨਤੀਜੇ ਅਜੇ ਐਲਾਨੇ ਨਹੀਂ ਗਏ ਹਨ। ਇਹ ਰਾਜ ਤਿੰਨ ਸੀਟਾਂ ਵਾਲਾ ਅਲਾਸਕਾ, 11 ਸੀਟਾਂ ਵਾਲਾ ਐਰੀਜ਼ੋਨਾ, 16 ਸੀਟਾਂ ਵਾਲਾ ਜਾਰਜੀਆ, 15 ਸੀਟਾਂ ਵਾਲਾ ਨੌਰਥ ਕੈਰੋਲੀਨਾ ਤੇ 20 ਸੀਟਾਂ ਵੀਲਾ ਪੈਨਸਿਲਵੇਨੀਆ ਹਨ। ਇਨ੍ਹਾਂ ਰਾਜਾਂ ਦੀਆਂ ਕੁੱਲ ਚੋਣ ਵੋਟਾਂ 65 ਹਨ। ਯਾਨੀ ਟਰੰਪ ਤੇ ਬਾਇਡਨ ਦਾ ਭਵਿੱਖ ਹੁਣ ਇਨ੍ਹਾਂ ‘ਤੇ ਨਿਰਭਰ ਕਰਦਾ ਹੈ।