ਭਾਰਤੀ ਮੂਲ ਦੀ ਕਿਰਨ ਆਹੂਜਾ ਨੂੰ ਆਫਿਸ ਆਫ ਪਰਸਨਲ ਮੈਨੇਜਮੈਂਟ ਮੁਖੀ (Head of the Office of Personal Management) ਦੇ ਅਹੁਦੇ ’ਤੇ ਨਿਯੁਕਤੀ ਨੂੰ ਸੀਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਲਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੋਟਿੰਗ ’ਚ ਹਿੱਸਾ ਲੈਣ ਪਿਆ। ਕਿਰਨ ਆਹੂਜਾ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਨਾਂ ਕੀਤਾ ਸੀ।
ਕਿਰਨ ਆਹੂਜਾ ਦੀ ਨਿਯੁਕਤੀ ਲਈ ਸੀਨੇਟ ਦੀ ਮਨਜ਼ੂਰੀ ਦਿੱਤੇ ਜਾਣ ਦੌਰਾਨ ਵੋਟਿੰਗ ’ਚ ਸਮਰਥਨ ਤੇ ਵਿਰੋਧ ’ਚ ਬਰਾਬਰੀ ’ਤੇ 50-50 ਵੋਟ ਆਏ। ਇਸ ਨਾਲ ਇਹ ਮਾਮਲਾ ਬਰਾਬਰ ਹੋ ਗਿਆ। ਕਿਸੇ ਵੀ ਮਾਮਲੇ ’ਚ ਬਰਾਬਰੀ ਦੀ ਸਥਿਤੀ ’ਚ ਨਿਰਣਾਇਕ ਵੋਟ ਉਪ-ਰਾਸ਼ਟਰਪਤੀ ਦਾ ਹੁੰਦਾ ਹੈ। ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣਾ ਵੋਟ ਕਿਰਨ ਆਹੂਜਾ ਦੇ ਸਮਰਥਨ ’ਚ ਦਿੰਦੇ ਹੋਏ ਉਨ੍ਹਾਂ ਦੀ ਨਿਯੁਕਤੀ ਦਾ ਰਾਸਤਾ ਸਾਫ ਕਰ ਦਿੱਤਾ।