ਅਮਰੀਕਾ ‘ਚ ਰਾਸ਼ਟਰਪਤੀ ਚੁਣਨ ਲਈ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ਇਸ ਚੋਣਾਂ ‘ਚ ਵਰਤਮਾਨ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਿਡੇਨ ਚੁਣੌਤੀ ਦੇ ਰਹੇ ਹਨ। ਬਿਡੇਨ ਦੋ ਵਾਰ ਉਪਰਾਸ਼ਟਰਪਤੀ ਰਹਿ ਚੁੱਕੇ ਹਨ।
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਜ਼ਿਆਦਾਤਰ ਸੂਬਿਆਂ ‘ਚ ਵੋਟਿੰਗ ਸਥਾਨਕ ਸਮੇਂ ਮੁਤਾਬਿਕ ਸਵੇਰੇ 6 ਵਜੇ (ਭਾਰਤੀ ਸਮੇਂ ਮੁਤਾਬਿਕ ਮੰਗਲਵਾਰ ਦੁਪਹਿਰ 3.30 ਵਜੇ) ਤੋਂ ਹੋਵੇਗੀ। ਵੋਟਿੰਗ ਭਾਰਤੀ ਸਮੇਂ ਮੁਤਾਬਿਕ ਬੁੱਧਵਾਰ ਸਵੇਰੇ 6.30 ਵਜੇ ਤਕ ਚੱਲੇਗੀ। ਵੈਸੇ Vermont ‘ਚ ਵੋਟਿੰਗ ਸਥਾਨਕ ਸਮੇਂ ਮੁਤਾਬਿਕ ਸਵੇਰੇ 5 ਵਜੇ (ਭਾਰਤੀ ਸਮੇਂ ਮੁਤਾਬਿਕ ਦੁਪਹਿਰ 2.30 ਵਜੇ) ਤੋਂ ਸ਼ੁਰੂ ਹੋਵੇਗੀ।
ਅਜੇ ਤਕ 50 ਫੀਸਦੀ ਵੋਟਿੰਗ ਮੇਲ ਇਨ ਵੋਟ ‘ਤੇ ਪੋਸਟਲ ਵੋਟਿੰਗ ਰਾਹੀਂ ਵੋਟਿੰਗ ਕਰ ਚੁੱਕੇ ਹਨ। 3 ਨਵੰਬਰ ਨੂੰ ਵੋਟਿੰਗ ਹੋਵੇਗੀ, ਇਨ੍ਹਾਂ ਨੂੰ ਪਾਪਲੁਰ ਵੋਟ ਕਿਹਾ ਜਾਂਦਾ ਹੈ ਪਰ ਇਹ ਸਿੱਧੇ ਤੌਰ ‘ਤੇ ਅਮਰੀਕੀ ਰਾਸ਼ਟਰਪਤੀ ਦਾ ਫੈਸਲਾ ਨਹੀਂ ਕਰਦੇ ਹਨ। ਇਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਲੈਕਟੋਰਲ ਕਾਲਜ ਦੇ ਇਲੈਕਟਰ ਕਿਸ ਨੂੰ ਵੋਟ ਪਾਉਣਗੇ।
ਚੋਣ ਨਤੀਜ਼ੇ:ਚੋਣਾਂ ਦੇ ਨਤੀਜ਼ੇ ਕਦੋਂ ਤਕ ਆਉਣਗੇ, ਇਸ ਬਾਰੇ ‘ਚ ਸਪਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਇਸ ਵਾਰ ਕੋਵਿਡ-19 ਮਹਾਮਾਰੀ ਕਾਰਨ ਵੱਡੀ ਗਿਣਤੀ ‘ਚ ਪੋਸਟਲ ਬੈਲੇਟ ‘ਤੇ ਮੇਲ ਇਨ ਬੈਲੇਟ ਰਾਹੀਂ ਵੋਟਿੰਗ ਹੋਈ ਹੈ। ਇਸ ਕਾਰਨ ਤੋਂ ਸਥਾਨਕ ਸਮੇਂ ਮੁਤਾਬਿਕ ਮੰਗਲਵਾਰ ਰਾਤ ਤਕ ਨਤੀਜ਼ੇ ਆਉਣ ਦੀ ਉਮੀਦ ਨਹੀਂ ਹੈ। ਨਤੀਜ਼ਿਆਂ ‘ਚ ਦੇਰੀ ਹੋ ਸਕਦੀ ਹੈ।