ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖ਼ਰੀਦ ਨੂੰ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਗਰਮਾ ਗਈ ਹੈ। ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦਣ ਨੂੰ ਲੈ ਕੇ ਅਮਰੀਕਾ ਨੇ ਤੁਰਕੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਸਮੇਤ ਉਨ੍ਹਾਂ ਦੇਸ਼ਾਂ ਨੂੰ ਵੀ ਚੌਕਸ ਕੀਤਾਹੈ, ਜੋ ਐੱਸ-400 ਮਿਜ਼ਾਈਲ ਖ਼ਰੀਦਣ ਦੇ ਇੱਛੁਕ ਹਨ। ਅਮਰੀਕਾ ਨੇ ਰੂਸ ਨਾਲ ਐੱਸ-400 ਮਿਜ਼ਾਈਲ ਪ੍ਰਣਾਲੀ ਖ਼ਰੀਦਣ ਲਈ ਤੁਰਕੀ ਦੇ ਰੱਖਿਆ ਉਦਯੋਗਾਂ ਤੇ ਉਸ ਦੇ ਪ੍ਰਧਾਨ ਸਮੇਤ ਤਿੰਨ ਹੋਰ ਅਧਿਕਾਰੀਆਂ ‘ਤੇ ਸੋਮਵਾਰ ਨੂੰ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਵਿੱਤ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੰਤਰਾਲੇ ਨੇ ਕਿਹਾ ਹੈ ਕਿ ਮੁਸਤਫਾ ਡੇਨਿਜ, ਸੇਰਹਾਟ ਗੇਨਕੋਗਲੂ ਤੇ ਫਾਰੂਕ ਯਿਜਿਟ ਰੱਖਿਆ ਉਦਯੋਗ ਦੇ ਪ੍ਰਧਾਨ ਦੇ ਆਹੁਦੇ ਨਾਲ ਸਬੰਧਿਤ ਹਨ ਤੇ ਇਨ੍ਹਾਂ ਸਾਰਿਆਂ ‘ਤੇ ਪਾਬੰਦੀ ਲਾਈ ਗਈ ਹੈ। ਆਖਿਰ ਕਿਉਂ ਹੈ ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ। ਭਾਰਤ ਨਾਲ ਕੀ ਹੈ ਇਸ ਦਾ ਸਬੰਧ। ਭਾਰਤ ਨੂੰ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਕੀ ਹੈ ਜ਼ਰੂਰਤ।
ਰੂਸ ਦੀ ਐੱਸ-400 ਮਿਜ਼ਾਈਲ ਤੇ ਭਾਰਤ
Publish Date:Tue, 15 Dec 2020 11:25 AM (IST)
International news ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖ਼ਰੀਦ ਨੂੰ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਗਰਮਾ ਗਈ ਹੈ। ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦਣ ਨੂੰ ਲੈ ਕੇ ਅਮਰੀਕਾ ਨੇ ਤੁਰਕੀ ‘ਤੇ ਪਾਬੰਦੀ ਲਗਾ
International news ਵਾਸ਼ਿੰਗਟਨ, ਜੇਐੱਨਐੱਨ : ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖ਼ਰੀਦ ਨੂੰ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਗਰਮਾ ਗਈ ਹੈ। ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦਣ ਨੂੰ ਲੈ ਕੇ ਅਮਰੀਕਾ ਨੇ ਤੁਰਕੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਸਮੇਤ ਉਨ੍ਹਾਂ ਦੇਸ਼ਾਂ ਨੂੰ ਵੀ ਚੌਕਸ ਕੀਤਾਹੈ, ਜੋ ਐੱਸ-400 ਮਿਜ਼ਾਈਲ ਖ਼ਰੀਦਣ ਦੇ ਇੱਛੁਕ ਹਨ। ਅਮਰੀਕਾ ਨੇ ਰੂਸ ਨਾਲ ਐੱਸ-400 ਮਿਜ਼ਾਈਲ ਪ੍ਰਣਾਲੀ ਖ਼ਰੀਦਣ ਲਈ ਤੁਰਕੀ ਦੇ ਰੱਖਿਆ ਉਦਯੋਗਾਂ ਤੇ ਉਸ ਦੇ ਪ੍ਰਧਾਨ ਸਮੇਤ ਤਿੰਨ ਹੋਰ ਅਧਿਕਾਰੀਆਂ ‘ਤੇ ਸੋਮਵਾਰ ਨੂੰ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਵਿੱਤ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੰਤਰਾਲੇ ਨੇ ਕਿਹਾ ਹੈ ਕਿ ਮੁਸਤਫਾ ਡੇਨਿਜ, ਸੇਰਹਾਟ ਗੇਨਕੋਗਲੂ ਤੇ ਫਾਰੂਕ ਯਿਜਿਟ ਰੱਖਿਆ ਉਦਯੋਗ ਦੇ ਪ੍ਰਧਾਨ ਦੇ ਆਹੁਦੇ ਨਾਲ ਸਬੰਧਿਤ ਹਨ ਤੇ ਇਨ੍ਹਾਂ ਸਾਰਿਆਂ ‘ਤੇ ਪਾਬੰਦੀ ਲਾਈ ਗਈ ਹੈ। ਆਖਿਰ ਕਿਉਂ ਹੈ ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ। ਭਾਰਤ ਨਾਲ ਕੀ ਹੈ ਇਸ ਦਾ ਸਬੰਧ। ਭਾਰਤ ਨੂੰ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਕੀ ਹੈ ਜ਼ਰੂਰਤ।
ਇਲੈਕਟੋਰਲ ਕਾਲਜ ਨੇ ਬਾਇਡਨ ਦੀ ਜਿੱਤ ‘ਤੇ ਲਾਈ ਮੋਹਰ, 20 ਜਨਵਰੀ ਨੂੰ ਚੁੱਕਣਗੇ ਸਹੁੰ
ਤੁਹਾਨੂੰ ਇੱਥੇ ਦੱਸ ਦਈਏ ਕਿ ਪੂਰੀ ਦੁਨੀਆ ‘ਚ ਇਸ ਮਿਜ਼ਾਈਲ ਸਿਸਟਮ ਦੀ ਇੱਛਾ ਰੱਖਣ ਵਾਲਿਆਂ ‘ਚੋ ਭਾਰਤ ਵੀ ਸ਼ਾਮਲ ਹੈ। ਭਾਰਤ ਦੇ ਨਾਲ ਰੂਸ ਦੀ ਡੀਲ ਤੈਅ ਹੋ ਚੁੱਕੀ ਹੈ ਤੇ ਹੁਣ ਸਪਲਾਈ ਹੋਣੀ ਬਾਕੀ ਹੈ। ਹਾਲਾਂਕਿ, ਚੀਨ ਨੇ ਇਸ ‘ਚ ਰੋੜਾ ਬਣਨ ਦਜੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਰੂਸ ਨੇ ਉਸ ਦੀ ਮੰਗ ਨੂੰ ਠੁਕਰਾ ਕੇ ਸਾਫ਼ ਕਰ ਦਿੱਤਾ ਸੀ ਕਿ ਤੈਅ ਸਮੇਂ ਦੇ ਅੰਦਰ ਇਸ ਮਿਜ਼ਾਈਲ ਸਿਸਟਮ ਦੀ ਸਪਲਾਈ ਭਾਰਤ ਨੂੰ ਦੇਣਗੇ। ਇਸ ਮਿਜ਼ਾਈਲ ਨੂੰ ਰੂਸ ਦੀ ਫ਼ੌਜ ‘ਚ 2007 ‘ਚ ਸ਼ਾਮਲ ਕੀਤਾ ਗਿਆ ਸੀ। ਰੂਸ ਤੋਂ ਪਹਿਲਾਂ ਤੁਰਕੀ ਨੂੰ ਇਸ ਦੀ ਸਪਲਾਈ ਕੀਤੀ ਸੀ। ਰੂਸ ਨੇ ਇਸ ਨੂੰ ਸੀਰੀਆ ‘ਚ ਵੀ ਤਾਇਨਾਤ ਕੀਤਾ ਹੋਆ ਹੈ।