ਅਮਰੀਕਾ ਨੇ ਭਾਰਤ ਵਿੱਚ ਵੀਜੀ ਪ੍ਰਕਿਰਿਆ ਵਿੱਚ ਦੇਰੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ। ਮੁੰਬਈ ਵਿੱਚ ਕੌਂਸਲਰ ਮੁਖੀ ਜੌਨ ਬੈਲਾਰਡ ਨੇ ਕਿਹਾ ਕਿ ਅਮਰੀਕੀ ਦੂਤਘਰ ਅਤੇ ਭਾਰਤ ਵਿੱਚ ਇਸ ਦੇ ਕੌਂਸਲੇਟ ਇਸ ਸਾਲ ਭਾਰਤੀਆਂ ਨੂੰ “ਰਿਕਾਰਡ” ਵੀਜ਼ਾ ਉਪਲਬਧ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਦੂਤਘਰ ਨੇ ਇਹ ਫੈਸਲਾ ਲਗਭਗ ਹਰ ਵੀਜ਼ਾ ਸ਼੍ਰੇਣੀ ਵਿੱਚ ਦੇਰੀ ਅਤੇ ਬੈਕਲਾਗ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਵਰਤਮਾਨ ਵਿੱਚ ਵਰਕ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ ਉਡੀਕ ਸਮਾਂ 60-280 ਦਿਨਾਂ ਦੇ ਵਿਚਕਾਰ ਹੈ। ਜਦੋਂ ਕਿ ਯਾਤਰੀਆਂ ਲਈ ਇਹ ਡੇਢ ਸਾਲ ਦੇ ਕਰੀਬ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਜ਼ਾ ਵਿੱਚ ਦੇਰੀ ਦਾ ਉਠਾਇਆ ਮੁੱਦਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਕਈ ਮੌਕਿਆਂ ‘ਤੇ ਅਮਰੀਕੀ ਅਧਿਕਾਰੀਆਂ ਕੋਲ ਵੀਜ਼ਾ ਦੇਰੀ ਦਾ ਮੁੱਦਾ ਚੁੱਕਿਆ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਭਾਰਤੀ ਯਾਤਰੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਵੀਜ਼ਾ ਦੀ ਆਸਾਨ ਉਪਲਬਧਤਾ ਦਾ ਮੁੱਦਾ ਵੀ ਉਠਾਇਆ ਹੈ। ਬੈਲਾਰਡ ਨੇ ਦੱਸਿਆ ਕਿ ਦੂਤਘਰ ਨੇ ਪਿਛਲੇ ਸਾਲ 1 ਲੱਖ 25 ਹਜ਼ਾਰ ਤੋਂ ਵੱਧ ਵਿਦਿਆਰਥੀ ਵੀਜ਼ੇ ਦੇਣ ਦਾ ਫੈਸਲਾ ਕੀਤਾ ਸੀ। ਭਾਰਤੀਆਂ ਲਈ ਇਹ ਇੱਕ ਰਿਕਾਰਡ ਨੰਬਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਮੀਦ ਹੈ ਕਿ ਇਸ ਸਾਲ ਹੋਰ ਵੀ ਜ਼ਿਆਦਾ ਭਾਰਤੀ ਵਿਦਿਆਰਥੀ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਨਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਜ਼ਾ ਵਿੱਚ ਦੇਰੀ ਦਾ ਮੁੱਦਾ ਉਠਾਇਆ ਹੈ।
ਅਮਰੀਕਾ ਇਸ ਸਾਲ ਹੋਰ ਵੀਜ਼ੇ ਕਰਵਾ ਸਕਦਾ ਹੈ ਉਪਲਬਧ
ਮੁੰਬਈ ਦੇ ਕੌਂਸਲਰ ਮੁਖੀ ਜੌਹਨ ਬੈਲਾਰਡ ਨੇ ਕਿਹਾ ਕਿ ਪਿਛਲੇ ਸਾਲ ਵੀ ਕੋਵਿਡ ਦੌਰਾਨ ਅਸੀਂ ਕੁੱਲ 8 ਲੱਖ ਤੋਂ ਵੱਧ ਵੀਜ਼ੇ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਸਾਲ ਅਸੀਂ ਕੋਵਿਡ ਤੋਂ ਲਗਭਗ ਛੁਟਕਾਰਾ ਪਾ ਲਿਆ ਹੈ, ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਸਾਲ 2023 ਵਿੱਚ ਅਸੀਂ ਇਸ ਅੰਕੜੇ ਨੂੰ ਵੀ ਪਾਰ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੂਤਘਰ ਬੀ1 ਤੇ ਬੀ2 ਟੂਰਿਸਟ ਤੇ ਬਿਜ਼ਨਸ ਟਰੈਵਲ ਵੀਜ਼ਾ ਸ਼੍ਰੇਣੀਆਂ ਦੇ ਬੈਕਲਾਗ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੂਰੇ ਭਾਰਤ ਵਿੱਚ 2.5 ਲੱਖ B1/B2 ਵੀਜ਼ਾ ਮੁਲਾਕਾਤਾਂ ਖੁੱਲ੍ਹੀਆਂ ਹਨ
ਜੌਹਨ ਬੈਲਾਰਡ ਨੇ ਕਿਹਾ ਕਿ ਅਸੀਂ ਹਾਲ ਹੀ ਵਿੱਚ ਪੂਰੇ ਭਾਰਤ ਵਿੱਚ 2.5 ਲੱਖ B1/B2 ਵੀਜ਼ਾ ਅਪਾਇੰਟਮੈਂਟਾਂ ਖੋਲ੍ਹੀਆਂ ਹਨ। ਜਿਸ ਲਈ ਸਾਡੇ ਕੋਲ ਦਰਜਨਾਂ ਅਧਿਕਾਰੀ ਹਨ। ਜਿਨ੍ਹਾਂ ਨੂੰ ਦੁਨੀਆ ਭਰ ਦੇ ਦੂਤਘਰ ਤੇ ਵਾਸ਼ਿੰਗਟਨ ਡੀਸੀ ਤੋਂ ਬੁਲਾਇਆ ਗਿਆ ਹੈ। ਉਹ ਖਾਸ ਤੌਰ ‘ਤੇ ਪਹਿਲੀ ਵਾਰ B1/B2 ਬਿਨੈਕਾਰਾਂ ਲਈ ਇੰਟਰਵਿਊ ਕਰਨ ਵਿੱਚ ਸਾਡੀ ਮਦਦ ਕਰਨਗੇ। ਵੀਜ਼ਾ ਨਵਿਆਉਣ ਲਈ, ਬਿਨੈਕਾਰ ਹੁਣ ਆਪਣੀ ਅਰਜ਼ੀ ਈ-ਮੇਲ ਰਾਹੀਂ ਭੇਜ ਸਕਦੇ ਹਨ।