PreetNama
ਫਿਲਮ-ਸੰਸਾਰ/Filmy

Varun Dhawan ਦੀ ਕਾਰ ਦਾ ਐਕਸੀਡੈਂਟ, ਬੈਚਲਰ ਪਾਰਟੀ ‘ਤੇ ਜਾਂਦੇ ਸਮੇਂ ਹੋਇਆ ਇਹ ਹਾਦਸਾ

ਵਰੁਣ ਧਵਨ ਜਲਦ ਵਿਆਹ ਦੇ ਬੰਧਨ ‘ਚ ਬੰਨ੍ਹ ਵਾਲੇ ਹਨ। ਉਹ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕਰਨਗੇ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅਜਿਹੇ ‘ਚ ਵਰੁਣ ਧਵਨ ਤੇ ਨਤਾਸ਼ਾ ਦਲਾਲ ਦੀ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਦੱਬ ਕੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਆਹ ਦਾ ਪੂਰਾ ਸਮਾਗਮ ਅਲੀਬਾਗ ਦੇ ‘ਦ ਮੈਨਸ਼ਨ ਹਾਊਸ’ ਵਿਲਾ ‘ਚ ਰੱਖਿਆ ਗਿਆ ਹੈ। ਉੱਥੇ ਵਰੁਣ ਧਵਨ ਨੇ ਆਪਣੇ ਦੋਸਤਾਂ ਨਾਲ ਇਕ ਬੈਚਲਰ ਪਾਰਟੀ ਰੱਖੀ ਸੀ ਪਰ ਉਨ੍ਹਾਂ ਨਾਲ ਇਕ ਹਾਦਸਾ ਹੋ ਗਿਆ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।

ਅਲੀਬਾਗ ਜਾਂਦੇ ਸਮੇਂ ਅਦਾਕਾਰ ਦੀ ਕਾਰ ਦਾ ਸ਼ੁੱਕਰਵਾਰ ਨੂੰ ਇਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ। ਅੰਗ੍ਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਿਕ ਵਰੁਣ ਧਵਨ ਨੇ ਵਿਆਹ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਸਤਾਂ ਲਈ ਬੈਚਲਰ ਪਾਰਟੀ ਰੱਖੀ ਸੀ। ਉਹ ਸ਼ੁੱਕਰਵਾਰ ਨੂੰ ਅਲੀਬਾਗ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ। ਹਾਲਾਂਕਿ ਹਾਦਸੇ ‘ਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਤੇ ਨਾ ਹੀ ਕਾਰ ਦਾ ਨੁਕਸਾਨ ਹੋਇਆ ਹੈ।
ਵਰੁਣ ਧਵਨ ਤੇ ਨਤਾਸ਼ਾ ਦਲਾਲ ਅਲੀਬਾਗ ਦੇ ਮੈਂਸ਼ਨ ਹਾਊਸ ‘ਚ ਵਿਆਹ ਕਰ ਰਹੇ ਹਨ। ਹਾਲੀਆ ਖ਼ਬਰਾਂ ਮੁਤਾਬਿਕ ਇਸ ਵਿਲਾ ਦਾ ਇਕ ਦਿਨ ਦਾ ਕਿਰਾਇਆ 4 ਲੱਖ ਰੁਪਏ ਹੈ। ਵਰੁਣ ਧਵਨ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ 24 ਜਨਵਰੀ ਨੂੰ ਵਿਆਹ ਕਰ ਰਹੇ ਹਨ। ਸ਼ਨਿਚਰਵਾਰ ਨੂੰ ਉਨ੍ਹਾਂ ਦੀ ਸੰਗੀਤ ਸੈਰੇਮਨੀ ਸੀ। ਇਸ ਮੌਕੇ ‘ਤੇ ਪਰਿਵਾਰ ਤੇ ਕੁਝ ਖ਼ਾਸ ਦੋਸਤ ਮੌਜੂਦ ਰਹੇ।

Related posts

ਮਲਾਇਕਾ ਅਰੋੜਾ ਦਾ ਇਹ ਯੋਗਾ ਸਟੈਪ ਲੱਖਾਂ ਲੋਕਾਂ ਨੇ ਕੀਤਾ ਟ੍ਰੋਲ

On Punjab

Pakistani Actress Mahira Khan ਨੂੰ ਮਿਲੇ ਭਾਰਤੀ ਵੈਬ ਸੀਰੀਜ਼ ਦੇ ਕਈ ਆਫਰਜ਼, ਇਸ ਡਰ ਕਾਰਨ ਐਕਟਰੈੱਸ ਨੂੰ ਕਰਨਾ ਪਿਆ ਮਨ੍ਹਾ

On Punjab

ਸਵੇਰੇ 3 ਵਜੇ ਹਸਪਤਾਲ ਵਿੱਚ ਭਰਤੀ ਹੋਏ ਅਮਿਤਾਭ ਬੱਚਨ

On Punjab