ਬਾਲੀਵੁੱਡ ਅਦਾਕਾਰ ਵਰੁਣ ਧਵਨ 24 ਜਨਵਰੀ ਨੂੰ ਆਪਣੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਨ। ਉਹ ਗਰਲ ਫਰੈਂਡ ਨਤਾਸ਼ਾ ਨਾਲ ਵਿਆਹ ਕਰਨ ਵਾਲੇ ਹਨ। ਅਜਿਹੇ ’ਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਫੈਨਜ਼ ਸਮੇਤ ਕਰੀਬੀ ਲੋਕ ਵੀ ਕਾਫੀ ਉਤਸ਼ਾਹਿਤ ਹਨ। ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਹਨ। ਉਥੇ ਹੀ ਇਨ੍ਹਾਂ ਸਾਰਿਆਂ ’ਚ ਦੋਵਾਂ ਦੇ ਵਿਆਹ ’ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦੀ ਲਿਸਟ ਨੂੰ ਲੈ ਕੇ ਚਰਚਾ ਵੀ ਜ਼ੋਰਾਂ ’ਤੇ ਹੈ।
ਸੂਤਰਾਂ ਦੀ ਮੰਨੀਏ ਤਾਂ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ’ਚ ਕੈਟਰੀਨਾ ਕੈਫ, ਸ਼ਰਧਾ ਕਪੂਰ, ਆਲਿਆ ਭੱਟ, ਸਲਮਾਨ ਖ਼ਾਨ, ਜੈਕਲੀਨ ਫਰਨਾਡਿਜ਼ ਤੇ ਰਣਬੀਰ ਕਪੂਰ ਸਮੇਤ ਕੁਝ ਸਿਤਾਰਿਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਉਥੇ ਹੀ ਅੰਗਰੇਜ਼ੀ ਵੈਬਸਾਈਟ ਬਾਲੀਵੁੱਡ ਲਾਈਫ ਦੀ ਖ਼ਬਰ ਅਨੁਸਾਰ ਧਵਨ ਪਰਿਵਾਰ ਨੇ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੂੰ ਵਰੁਣ ਦੇ ਵਿਆਹ ਦਾ ਸੱਦਾ ਹੀ ਨਹੀਂ ਦਿੱਤਾ। ਇਨ੍ਹਾਂ ਵੱਡੇ ਸਿਤਾਰਿਆਂ ’ਚ ਅਮਿਤਾਭ ਬੱਚਨ ਅਤੇ ਗੋਵਿੰਦਾ ਦਾ ਨਾਮ ਵੀ ਸ਼ਾਮਿਲ ਹੈ।
ਅਦਾਕਾਰ ਗੋਵਿੰਦਾ ਵਰੁਣ ਧਵਨ ਦੇ ਪਿਤਾ ਮਸ਼ਹੂਰ ਨਿਰਦੇਸ਼ਕ ਡੇਵਿਡ ਧਵਨ ਦੇ ਚੰਗੇ ਦੋਸਤ ਰਹੇ ਹਨ, ਪਰ ਇਨ੍ਹਾਂ ਦੋਵਾਂ ਦੇ ਕਮਜ਼ੋਰ ਰਿਸ਼ਤੇ ਦੀਆਂ ਖ਼ਬਰਾਂ ਹੀ ਬਹੁਤ ਸੁਣਨ ਨੂੰ ਮਿਲੀਆਂ ਹਨ। ਧਵਨ ਪਰਿਵਾਰ ਨੇ ਗੋਵਿੰਦਾ ਨੂੰ ਵਰੁਣ-ਨਤਾਸ਼ਾ ਦੇ ਵਿਆਹ ਦਾ ਸੱਦਾ ਨਹੀਂ ਦਿੱਤਾ। ਉਥੇ ਹੀ ਦੂਸਰੇ ਪਾਸੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਵੀ ਵਰੁਣ ਧਵਨ ਦੇ ਵਿਆਹ ਦਾ ਸੱਦਾ ਨਹੀਂ ਪਹੁੰਚਿਆ ਹੈ।