ਨੋਵਾਕ ਜੋਕੋਵਿਕ ਨੇ ਦੋ ਸੈੱਟ ਤੋਂ ਪਿਛੜਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਯੂਨਾਨ ਦੇ ਸਟੇਫਾਮਨੋਸ ਸਿਤਸਿਪਾਸ Stefanos Tsitsipas ਨੂੰ ਪੰਜ ਸੈਟ ਤਕ ਚਲੇ ਫਾਈਨਲ ‘ਚ ਹਰਾ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਏਕਲ ਦਾ ਦੂਜਾ ਤੇ ਕੁੱਲ 19ਵਾਂ ਗ੍ਰੈਂਡਸਲੈਮ ਖਿਤਾਬ ਜਿੱਤਿਆ। ਪੰਜਵੇਂ ਜੇਤੂ ਸਿਤਸਿਪਾਸ ਨੇ ਪਹਿਲਾਂ ਦੋ ਸੈਟ 7-6, 6-2 ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਦੀ ਪਰ ਜੋਕੋਵਿਕ ਨੇ ਅਗਲੇ ਦੋ ਸੈਟ 6-3, 6-2 ਨਾਲ ਜਿੱਤ ਕੇ ਮੁਕਾਬਲੇ ਨੂੰ ਪੰਜਵੇਂ ਤੇ ਫੈਸਲਾਕੁੰਨ ਸੈਟ ‘ਚ ਖਿੱਚ ਦਿੱਤਾ। ਇਸ ਇਤਿਹਾਸਕ ਜਿੱਤ ਨਾਲ ਹੀ ਨੋਵਾਕ ਜੋਕੋਵਿਕ 52 ਸਾਲ ‘ਚ ਚਾਰਾਂ ਗ੍ਰੈਂਡ ਸਲੈਮ ਦੋ ਵਾਰ ਜਿੱਤਣ ਵਾਲੇ ਪਹਿਲਾਂ ਸਰਬੀਆਈ ਖਿਡਾਰੀ ਵੀ ਬਣ ਗਏ ਹਨ। ਦੂਜੇ ਪਾਸੇ ਓਵਰਆਲ ਤੀਜੇ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾਂ ਇਹ ਕਾਰਨਾਮਾ ਆਸਟ੍ਰੇਲੀਆ ਦੇ ਸਾਬਕਾ ਟੈਨਿਸ ਖਿਡਾਰੀ ਰਾਏ ਐਮਸਰਨ ਤੇ ਆਸਟ੍ਰੇਲੀਆ ਹੀ ਸਾਬਕਾ ਖਿਡਾਰੀ ਰਾਡ ਲੈਵਰ ਨੇ ਕੀਤਾ ਸੀ।
ਜੋਕੋਵਿਕ ਨੇ ਮੈਚ ਜਿੱਤਣ ਤੋਂ ਬਾਅਦ ਕੁਝ ਅਜਿਹਾ ਕੀਤਾ ਜਿਸ ਦੀ ਚਰਚਾ ਸੋਸ਼ਲ ਮੀਡੀਆ ‘ਤੇ ਬਹੁਤ ਹੋ ਰਹੀ ਹੈ। ਹੋਇਆ ਇਹ ਕਿ ਮੈਚ ਜਿੱਤਣ ਤੋਂ ਬਾਅਦ ਦੁਨੀਆ ਦੇ ਨੰਬਰ ਇਕ ਖਿਡਾਰੀ ਨੇ ਆਪਣਾ ਰੈਕੇਟ ਮੈਚ ਦੇਖਣ ਆਏ ਤੇ ਇਕ ਨੌਜਵਾਨ ਫੈਨ ਨੂੰ ਦੇ ਦਿੱਤੀ। ਜੋਕੋਵਿਚ ਦਾ ਇਹ ਅੰਦਾਜ਼ ਹਰ ਕਿਸੇ ਦਾ ਦਿਲ ਛੋਹ ਗਿਆ। ਦੂਜੇ ਪਾਸੇ ਨੌਜਵਾਨ ਫੈਨ ਨੂੰ ਜਦੋਂ ਜੋਕੋਵਿਕ ਨੇ ਆਪਣਾ ਰੈਕੇਟ ਦਿੱਤਾ ਤਾਂ ਉਸ ਲੜਕੇ ਦਾ ਰਿਐਕਸ਼ਨ ਦੇਖਣ ਲਾਈਕ ਸੀ। ਉਸ ਨੌਜਵਾਨ ਦੇ ਰਿਐਕਸ਼ਨ ਨੂੰ ਦੇਖ ਕੇ ਅਜਿਹਾ ਲੱਗਾ ਜਿਵੇਂ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਮਿਲ ਗਈ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਹਰ ਪਾਸੇ ਜੋਕੋਵਿਚ ਦੇ ਇਸ ਅੰਦਾਜ਼ ਦੀ ਤਾਰੀਫ ਹੋ ਰਹੀ ਹੈ।