ਨਵੀਂ ਦਿੱਲੀ : ਦੇਰ ਰਾਤ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰ ਵਿਕਰਾਂਤ ਮੈਸੀ (Vikrant Massey) ਨੇ ਬਾਲੀਵੁੱਡ ਨਾਲੋਂ ਨਾਤਾ ਤੋੜਨ ਐਲਾਨ ਕੀਤਾ ਹੈ। ਅਦਾਕਾਰ ਦੇ ਅਚਾਨਕ ਐਕਟਿੰਗ ਤੋਂ ਸੰਨਿਆਸ ਲੈਣ ਦੇ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਐਕਟਿੰਗ ਦੀ ਦੁਨੀਆ ਨੂੰ ਅਲਵਿਦਾ ਕਿਉਂ ਕਿਹਾ ਹੈ, ਇਸ ਦਾ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ ਹੈ।ਇਸ ਸਭ ਦੇ ਵਿਚਕਾਰ ਵਿਕਰਾਂਤ ਮੈਸੀ ਦੀ ਜੀਵਨਸ਼ੈਲੀ ਤੇ ਨੈੱਟਵਰਥ ਨੂੰ ਲੈ ਕੇ ਚਰਚਾ ਵੀ ਤੇਜ਼ ਹੋ ਗਈ ਹੈ। ਆਓ ਜਾਣਦੇ ਹਾਂ 17 ਸਾਲ ਦੇ ਸ਼ਾਨਦਾਰ ਐਕਟਿੰਗ ਕਰੀਅਰ ਤੋਂ ਬਾਅਦ ਉਨ੍ਹਾਂ ਕੋਲ ਕਿੰਨੀ ਜਾਇਦਾਦ ਹੈ ਤੇ ਉਹ ਕੋਲ ਕਿੰਨੀਆਂ ਗੱਡੀਆਂ ਹਨ।
ਵਿਕਰਾਂਤ ਮੈਸੀ ਦੀ ਨੈੱਟ ਵਰਥ-ਆਪਣੇ 17 ਸਾਲਾਂ ਦੇ ਅਦਾਕਾਰੀ ਕਰੀਅਰ ‘ਚ, ਵਿਕਰਾਂਤ ਮੈਸੀ ਨੇ ਵੱਖ-ਵੱਖ ਟੀਵੀ ਸ਼ੋਅਜ਼, ਵੈੱਬ ਸੀਰੀਜ਼ ਤੇ ਫਿਲਮਾਂ ਰਾਹੀਂ ਬਾਲੀਵੁੱਡ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ। ਜਿਸ ਕਾਰਨ ਉਨ੍ਹਾਂ ਨੂੰ ਤਾਕਤਵਰ ਅਦਾਕਾਰ ਦਾ ਟੈਗ ਵੀ ਮਿਲਿਆ ਹੈ। ਹਾਲ ਹੀ ‘ਚ ਫਿਲਮ ‘ਦਿ ਸਾਬਰਮਤੀ ਰਿਪੋਰਟ’ ‘ਚ ਨਜ਼ਰ ਆਉਣ ਵਾਲੇ ਵਿਕਰਾਂਤ ਮੈਸੀ ਦੀ ਨੈੱਟਵਰਥ ਜਾਮ ਕੇ ਤੁਹਾਨੂੰ ਝਟਕਾ ਲੱਗ ਸਕਦਾ ਹੈ।
ਈ ਟਾਈਮਜ਼ ਦੀ ਰਿਪੋਰਟ ਦੇ ਆਧਾਰ ‘ਤੇ ਵਿਕਰਾਂਤ ਦੀ ਕੁੱਲ ਜਾਇਦਾਦ ਲਗਪਗ 20-26 ਕਰੋੜ ਰੁਪਏ ਹੈ। ਉਹ ਫਿਲਮਾਂ ਤੇ ਐਡੋਰਸਮੈਂਟ ਲਈ ਲਗਪਗ 1-2 ਕਰੋੜ ਰੁਪਏ ਚਾਰਜ ਕਰਦਾ ਹੈ। ਹਾਲਾਂਕਿ, ਇਸ ਮਾਮਲੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਕੁੱਲ ਨੈੱਟਵਰਥ- 20-26 ਕਰੋੜ
ਫਿਲਮ ਫੀਸ- 1-2 ਕਰੋੜ
ਵਿਕਰਾਂਤ ਮੈਸੀ ਦੀ ਕਾਰ ਕੁਲੈਕਸ਼ਨ-ਸੁਪਰਸਟਾਰ ਹੋਣ ਦੇ ਨਾਤੇ ਵਿਕਰਾਂਤ ਮੈਸੀ ਵੀ ਲਗਜ਼ਰੀ ਲਾਈਫਸਟਾਈਲ ਜਿਊਣ ਦੇ ਸ਼ੌਕੀਨ ਹਨ। ਅਦਾਕਾਰ ਕੋਲ ਮਹਿੰਗੀਆਂ ਕਾਰਾਂ ਤੇ ਬਾਈਕਸ ਦੀ ਕੁਨੈਕਸ਼ਨ ਹੈ। ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ-
ਮਰਸੀਡੀਜ਼-ਬੈਂਜ਼ GLE ਰੈਲੇ ਕਾਰ – 97 ਲੱਖ ਰੁਪਏ
ਵੋਲਵੋ S90 ਕਾਰ – ਕੀਮਤ 60.40 ਲੱਖ
ਮਾਰੂਕੀ ਸੁਜ਼ੂਕੀ ਡਿਜ਼ਾਇਰ – ਕੀਮਤ 8.4 ਲੱਖ
ਟ੍ਰਾਇੰਫ ਬੋਨੇਵਿਲ ਬੌਬਰ ਬਾਈਕ- ਕੀਮਤ 12.35 ਲੱਖ
ਡੁਕਾਟੀ ਮੋਨਸਟਰ ਬਾਈਕ – ਕੀਮਤ ਲਗਪਗ 12 ਲੱਖ
ਅਚਾਨਕ ਛੱਡੀ ਇੰਡਸਟਰੀ –ਵਿਕਰਾਂਤ ਮੈਸੀ ਨੇ 9 ਘੰਟੇ ਪਹਿਲਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਆਪਣੀ ਤਾਜ਼ਾ ਪੋਸਟ ਸ਼ੇਅਰ ਕਰ ਕੇ ਫਿਲਮ ਇੰਡਸਟਰੀ ਛੱਡਣ ਦਾ ਐਲਾਨ ਕੀਤਾ ਹੈ। ਅਦਾਕਾਰ ਨੇ ਪੋਸਟ ‘ਚ ਦੱਸਿਆ ਹੈ ਕਿ ਹੁਣ ਉਨ੍ਹਾਂ ਦੇ ਘਰ ਵਾਪਸੀ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੂੰ ਇੰਨੇ ਸਾਲਾਂ ‘ਚ ਫੈਨਜ਼ ਵੱਲੋਂ ਜਿਹੜਾ ਪਿਆਰ ਤੇ ਸਮਰਥਨ ਮਿਲਿਆ ਹੈ, ਉਸ ਦੇ ਲਈ ਉਨ੍ਹਾਂ ਧੰਨਵਾਦ ਕਿਹਾ ਹੈ ਤੇ ਦੱਸਿਆ ਹੈ ਕਿ ਸਾਲ 2025 ਵਿਚ ਉਨ੍ਹਾਂ ਦੇ ਕਰੀਅਰ ਦੀਆਂ ਆਖਿਰੀ ਦੋ ਫਿਲਮਾਂ ਰਿਲੀਜ਼ ਹੋਣਗੀਆਂ।